ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਲਘਰ ਲਿੰਚਿੰਗ ਕੇਸ ਦੇ ਵਕੀਲ ਦੀ ਸੜਕ ਹਾਦਸੇ ’ਚ ਮੌਤ

ਪਾਲਘਰ ਲਿੰਚਿੰਗ ਕੇਸ ਦੇ ਵਕੀਲ ਦੀ ਸੜਕ ਹਾਦਸੇ ’ਚ ਮੌਤ

ਮਹਾਰਾਸ਼ਟਰ ਦੇ ਪਾਲਘਰ ਲਿੰਚਿੰਗ ਕੇਸ ਵਿੱਚ ਸਾਧੂਆਂ ਦਾ ਕੇਸ ਲੜ ਰਹੇ ਵਕੀਲ ਦੇ ਸਹਿਯੋਗੀ ਦਿਗਵਿਜੇ ਤ੍ਰਿਵੇਦੀ ਦੀ ਸੜਕ ਹਾਦਸੇ ’ਚ ਮੌਤ ਹੋ ਗਈ ਹੈ। ਇਹ ਹਾਦਸਾ ਬੁੱਧਵਾਰ ਨੂੰ ਮੁੰਬਈ–ਅਹਿਮਦਾਬਾਦ ਹਾਈਵੇਅ ਉੱਤੇ ਹੋਇਆ, ਜਦੋਂ ਸ੍ਰੀ ਦਿਗਵਿਜੇ ਤ੍ਰਿਵੇਦੀ ਆਪਣੀ ਕਾਰ ਰਾਹੀਂ ਅਦਾਲਤ ਵੱਲ ਜਾ ਰਹੇ ਸਨ।

 

 

ਸ੍ਰੀ ਤ੍ਰਿਵੇਦੀ ਦੀ ਇੰਝ ਅਜਾਈਂ ਮੌਤ ’ਤੇ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਸੰਬਿਤ ਪਾਤਰਾ ਨੇ ਸੁਆਲ ਉਠਾਏ ਹਨ ਤੇ ਜਾਂਚ ਮੰਗੀ ਹੈ। ਉਨ੍ਹਾਂ ਟਵੀਟ ਕੀਤਾ ਕਿ ਪਾਲਘਰ ’ਚ ਸਾਧੂਆਂ ਨੂੰ ਕੁੱਟ–ਕੁੱਟ ਕੇ ਮਾਰਨ (ਲਿੰਚਿੰਗ) ਦੇ ਮਾਮਲੇ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵਕੀਲ ਦਿਗਵਿਜੇ ਤ੍ਰਿਵੇਦ ਦੀ ਸੜਕ ਹਾਦਸੇ ’ਚ ਮੌਤ ਹੋ ਗਈ ਹੈ। ਇਹ ਖ਼ਬਰ ਪਰੇਸ਼ਾਨ ਕਰ ਕੇ ਰੱਖ ਦੇਣ ਵਾਲੀ ਹੈ।

 

 

ਸ੍ਰੀ ਪਾਤਰਾ ਨੇ ਕਿਹਾ ਕਿ ਕੀ ਇਹ ਕੇਵਲ ਸੰਜੋਗ ਹੈ ਕਿ ਜਿਹੜੇ ਲੋਕਾਂ ਨੇ ਪਾਲਘਰ ਮਾਮਲੇ ਨੂੰ ਚੁੱਕਿਆ, ਤਾਂ ਕਾਂਗਰਸ ਕਾਰਕੁੰਨਾਂ ਨੇ ਉਨ੍ਹਾਂ ਉੱਤੇ ਹਮਲਾ ਕੀਤਾ ਜਾਂ ਐੱਫ਼ਆਈਆਰ ਦਾਇਰ ਕਰਵਾਈ ਹੈ। ਖੈਰ ਇਹ ਜਾਂਚ ਦਾ ਵਿਸ਼ਾ ਹੈ।

 

 

ਉੱਧਰ ਭਾਜਪਾ ਦੇ ਸੰਸਦ ਮੈਂਬਰ ਵਿਨੇ ਸਹਿਸਰਬੁੱਧੇ ਨੇ ਵੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਟਵੀਟ ਕੀਤਾ ਕਿ ਇਹ ਹੈਰਾਨ ਕਰਨ ਵਾਲਾ ਹਾਦਸਾ ਹੈ ਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਮੈਂ ਮਹਾਰਾਸ਼ਟਰ ਦੇ ਡੀਜੀਪੀ ਤੇ ਮੁੱਖ ਮੰਤਰੀ ਤੋਂ ਇਸ ਮਾਮਲੇ ਦੀ ਜਾਂਚ ਦੇ ਹੁਕਮ ਦੇਣ ਦੀ ਮੰਗ ਕਰਦਾ ਹਾਂ।

 

 

ਉੱਧਰ ਸਾਧੂਆਂ ਦੇ ਵਕੀਲ ਪੀਐੱਨ ਓਝਾ ਨੇ ਕਿਹਾ ਕਿ ਸ੍ਰੀ ਦਿਗਵਿਜੇ ਤ੍ਰਿਵੇਦੀ ਉਨ੍ਹਾਂ ਦੇ ਜੂਨੀਅਰ ਸਨ ਤੇ ਅਧਿਕਾਰਤ ਤੌਰ ’ਤੇ ਉਹ ਇਸ ਮਾਮਲੇ ਦੀ ਅਦਾਲਤ ਵਿੱਚ ਕੋਈ ਨੁਮਾਇੰਦਗੀ ਨਹੀਂ ਕਰ ਰਹੇ ਸਨ ਪਰ ਜਿਸ ਦਿਨ ਇਹ ਹਾਦਸਾ ਵਾਪਰਿਆ, ਤਦ ਉਹ ਉਸੇ ਮਾਮਲੇ ਲਈ ਅਦਾਲਤੀ ਸੁਣਵਾਈ ਵਿੱਚ ਸ਼ਾਮਲ ਹੋਣ ਲਹੀ ਦਹਾਨੂੰ ਅਦਾਲਤ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਸ੍ਰੀ ਦਿਗਵਿਜੇ ਤ੍ਰਿਵੇਦੀ ਵਿਸ਼ਵ ਹਿੰਦੂ ਪ੍ਰੀਸ਼ਦ ਜਾਂ ਭਾਜਪਾ ਨਾਲ ਨਹੀਂ ਜੁੜੇ ਸਨ।

 

 

ਸ੍ਰੀ ਓਝਾ ਨੇ ਕਿਹਾ ਕਿ ਉਹ ਇਸ ਹਾਦਸੇ ਬਾਰੇ ਕੁਝ ਨਹੀਂ ਆਖ ਸਕਦੇ। ਉਹ ਇੱਕ ਜੂਨੀਅਰ ਵਕੀਲ ਸੀ ਤੇ ਉਹ ਸਿੱਖਣਾ ਚਾਹੁੰਦਾ ਸੀ ਤੇ ਮੇਂ ਉਸ ਨੂੰ ਆਪਣੇ ਅਧੀਨ ਇਸ ਮਾਮਲੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Advocate of Palghar Lynching Case died in road mishap