ਅਗਲੀ ਕਹਾਣੀ

ਸੋਨਭੱਦਰ ਦੀਆਂ ਪੀੜਤ ਔਰਤਾਂ ਨੇ ਕੀਤੀ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ

ਸੋਨਭੱਦਰ ਦੀਆਂ ਪੀੜਤ ਔਰਤਾਂ ਨੇ ਕੀਤੀ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ

ਪ੍ਰਿਅੰਕਾ ਗਾਂਧੀ ਨੇ ਹਰੇਕ ਪੀੜਤ ਪਰਿਵਾਰ ਨੂੰ ਕੀਤਾ 10–10 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ

 

ਧਰਨਾ ਖ਼ਤਮ ਕਰ ਕੇ ਵਾਰਾਨਸੀ ਵੱਲ ਹੋਏ ਰਵਾਨਾ

 

 

ਉੱਤਰ ਪ੍ਰਦੇਸ਼ ਦੇ ਸੋਨਭੱਦਰ ਗੋਲ਼ੀਕਾਂਡ ਦੌਰਾਨ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਸਨਿੱਚਰਵਾਰ ਨੂੰ ਆਖ਼ਰ ਕਾਂਗਰਸ ਦੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ। ਪ੍ਰਸ਼ਾਸਨ ਨੇ ਪੀੜਤ ਪਰਿਵਾਰ ਨਾਲ ਪ੍ਰਿਅੰਕਾ ਗਾਂਧੀ ਦੀ ਮੁਲਾਕਾਤ ਕਰਵਾਈ।

 

 

ਪੀੜਤਾਂ ਦੇ ਪਰਿਵਾਰਕ ਮੈਂਬਰ ਪ੍ਰਿਅੰਕਾ ਗਾਂਧੀ ਨੂੰ ਮਿਲਣ ਲਈ ਚੁਨਾਰ ਕਿਲੇ ਵਿੱਚ ਬਣੇ ਗੈਸਟ–ਹਾਊਸ ਪੁੱਜੇ, ਜਿੱਥੇ ਪ੍ਰਿਅੰਕਾ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਸੀ।

 

 

ਪੀੜਤ ਪਰਿਵਾਰ ਦੀਆਂ ਔਰਤਾਂ ਤੇ ਕੁਝ ਹੋਰਨਾਂ ਹਮਦਰਦਾਂ ਨੂੰ ਗੇਟ ਉੱਤੇ ਰੋਕ ਲਿਆ ਗਿਆ। ਇਸ ਤੋਂ ਬਾਅਦ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੂੰ ਅੰਦਰ ਜਾਣ ਦਾ ਭਰੋਸਾ ਦਿੱਤਾ। ਕੁੱਲ 15 ਜਣੇ ਸੋਨਭੱਦਰ ਤੋਂ ਖ਼ਾਸ ਤੌਰ ਉੱਤੇ ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਮਿਲਣ ਲਈ ਪੁੱਜੇ ਹਨ।

 

 

ਚੇਤੇ ਰਹੇ ਕਿ ਸ਼ੁੱਕਰਵਾਰ ਦੀ ਦੁਪਹਿਰ ਨੂੰ ਪ੍ਰਿਅੰਕਾ ਗਾਂਧੀ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਤੇ ਉਹ ਪਿਛਲੇ 24 ਘੰਟਿਆਂ ਪਿੱਛੋਂ ਵੀ ਚੁਨਾਰ ਦੇ ਗੈਸਟ–ਹਾਊਸ ਵਿੱਚ ਧਰਨੇ ਉੱਤੇ ਬੈਠੇ ਹੋਏ ਹਨ।

 

ਪੀੜਤ ਪਰਿਵਾਰ ਪ੍ਰਿਅੰਕਾ ਗਾਂਧੀ ਨੂੰ ਮਿਲੇ ਬਿਨਾ ਵਾਪਸ ਜਾਣ ਲਈ ਤਿਆਰ ਨਹੀਂ ਹੋ ਰਹੇ ਸਨ। ਤਦ ਉਨ੍ਹਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਗਈ।

 

 

ਪ੍ਰਿਅੰਕਾ ਗਾਂਧੀ ਤੇ ਪੀੜਤ ਔਰਤਾਂ ਦੇ ਮਿਲਣ ਵੇਲੇ ਮਾਹੌਲ ਬਹੁਤ ਭਾਵੁਕ ਹੋ ਗਿਆ ਸੀ। ਔਰਤਾਂ ਦੇ ਵੈਣ ਵੇਖੇ ਨਹੀਂ ਜਾ ਰਹੇ ਸਨ। ਕਾਂਗਰਸ ਪਾਰਟੀ ਦੇ ਟਵਿਟਰ–ਹੈਂਡਲ ਉੱਤੇ ਇਸ ਦੀ ਵਿਡੀਓ ਵੀ ਸ਼ੇਅਰ ਕੀਤੀ ਗਈ ਹੈ; ਜੋ ਬਹੁਤ ਦਰਸ਼ਕਾਂ ਨੂੰ ਬਹੁਤ ਜਜ਼ਬਾਤੀ ਕਰਦੀ ਹੈ।

 

 

ਦੁਪਹਿਰ ਤੋਂ ਬਾਅਦ ਪ੍ਰਿਅੰਕਾ ਗਾਂਧੀ ਨੇ ਆਪਣਾ ਧਰਨਾ ਖ਼ਤਮ ਕਰ ਦਿੱਤਾ ਤੇ ਉਹ ਵਾਰਾਨਸੀ ਹਵਾਈ ਅੱਡੇ ਵੱਲ ਰਵਾਨਾ ਹੋ ਗਏ। ਜਾਂਦੇ ਸਮੇਂ ਉਹ ਇੰਨਾ ਜ਼ਰੂਰ ਆਖ ਗਏ ਕਿ ਉਹ ਮੁੜ ਇਸ ਇਲਾਕੇ ਵਿੱਚ ਆਉਣਗੇ।

 

 

ਇਸ ਤੋਂ ਪਹਿਲਾਂ ਉਨ੍ਹਾਂ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ ਕਾਂਗਰਸ ਪਾਰਟੀ ਵੱਲੋਂ 10–10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਉੱਤਰ ਪ੍ਰਦੇਸ਼ ਦੀ ਸਰਕਾਰ ਨੂੰ ਕਿਹਾ ਕਿ ਉਹ ਹਰੇਕ ਪੀੜਤ ਪਰਿਵਾਰ ਨੂੰ 25–25 ਲੱਖ ਰੁਪਏ ਦਾ ਮੁਆਵਜ਼ਾ ਦੇਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Affected women of Sonbhadra meet Priyanka Gandhi