ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਹਾਜ਼ ਅਗਵਾ ਹੋਣ ਦਾ ਅਲਾਰਮ ਵੱਜਣ ਨਾਲ ਦਿੱਲੀ ਹਵਾਈ ਅੱਡੇ 'ਤੇ ਮੱਚੀ ਹਲਚਲ

 ਜਹਾਜ਼ ਅਗਵਾ ਹੋਣ ਦਾ ਅਲਾਰਮ ਵੱਜਣ ਨਾਲ ਦਿੱਲੀ ਹਵਾਈ ਅੱਡੇ 'ਤੇ ਮੱਚੀ ਹਲਚਲ

ਇਕ ਏਰੀਆਨਾ ਅਫਗਾਨ ਏਅਰਲਾਈਨਜ਼ ਦਿੱਲੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਰੋਕਿਆ ਗਿਆ ਹੈ। ਜਹਾਜ਼ ਦੇ ਪਾਇਲਟ ਨੇ ਹਾਈਜੈਕ ਹੋਣ ਦੀ ਚੇਤਾਵਨੀ ਭੇਜੀ ਜਿਸ ਤੋਂ ਬਾਅਦ ਜਹਾਜ਼ ਨੂੰ ਘੇਰ ਲਿਆ ਗਿਆ। ਬਾਅਦ ਵਿੱਚ ਕਪਤਾਨ ਨੇ ਕਿਹਾ ਕਿ ਚੇਤਾਵਨੀ ਗਲਤੀ ਨਾਲ ਭੇਜੀ ਗਈ ਸੀ।

 

124 ਯਾਤਰੀਆਂ ਅਤੇ ਨੌਂ ਕਰੂ ਮੈਂਬਰਾਂ ਸਮੇਤ  ਦਿੱਲੀ-ਕੰਧਾਰ ਫਲਾਈਟ ਸ਼ਾਮੀ 3.30 ਵਜੇ ਉਡਾਣ ਭਰਨ ਦੀ ਤਿਆਰੀ ਕਰ ਰਹੀ ਸੀ, ਜਦੋਂ ਏਅਰਪੋਰਟ ਅਥਾਰਿਟੀ ਨੂੰ ਜਹਾਜ਼ ਅਗਵਾ ਹੋਣ ਦੀ ਚੇਤਾਵਨੀ ਮਿਲੀ। ਜਹਾਜ਼ ਨੂੰ ਅਲੱਗ ਥਲੱਗ ਕੀਤਾ ਗਿਆ ਤੇ ਸੁਰੱਖਿਆ ਕਰਮਚਾਰੀਆਂ ਨੇ ਇਸ ਨੂੰ ਘੇਰ ਲਿਆ। ਹਾਲਾਂਕਿ, ਬਾਅਦ ਵਿੱਚ ਸਾਹਮਣੇ ਆਇਆ ਕਿ ਕਪਤਾਨ ਆਪਣੇ ਸਹਿ ਪਾਇਲਟ ਨੂੰ ਅਲਰਟ ਦੀ ਪ੍ਰਕਿਰਿਆ ਬਾਰੇ ਦੱਸ ਰਿਹਾ ਸੀ, ਗ਼ਲਤੀ ਨਾਲ ਅਲਾਰਮ ਨੂੰ ਅਚਾਨਕ ਏਅਰ ਟਰੈਫਿਕ ਕੰਟਰੋਲ (ਏ ਟੀ ਸੀ) ਨੂੰ ਭੇਜ ਦਿੱਤਾ ਗਿਆ।

 

 ਇੱਕ ਸੁਰੱਖਿਆ ਅਧਿਕਾਰੀ ਨੇ ਕਿਹਾ ਕਿ ਜਹਾਜ਼ ਦੇ ਕਪਤਾਨ ਵੱਲੋਂ ਗਲਤੀ ਹੋਣ ਦਾ ਪਤਾ ਲੱਗਣ ਤੋਂ ਬਾਅਦ ਜਹਾਜ਼ ਨੂੰ ਪਰਵਾਜ਼ ਲਈ ਪ੍ਰਵਾਨਗੀ ਦਿੱਤੀ ਗਈ। ਜਹਾਜ਼ ਦੀ ਉਡਾਣ ਤੋਂ ਪਹਿਲਾਂ ਸਵਾਰੀਆਂ ਨੂੰ ਇੱਕ ਹੋਰ ਸੈਕੰਡਰੀ ਸੁਰੱਖਿਆ ਚੈੱਕ ਤੋਂ ਗੁਜ਼ਰਨਾ ਪਿਆ।

 

ਸਿਵਲ ਐਵੀਏਸ਼ਨ ਦੇ ਡਾਇਰੈਕਟਰ ਜਨਰਲ ਰਾਜ ਕੁਮਾਰ ਚੰਦਰਾ ਨੇ ਦੱਸਿਆ ਕਿ ਜਹਾਜ਼ ਦੇ ਕਪਤਾਨ ਪੌਕਾਈ ਨਾਓਮੀ ਨੇ ਸੁਰੱਖਿਆ ਅਧਿਕਾਰੀਆਂ ਨੂੰ ਦੱਸਿਆ ਕਿ ਦਿੱਲੀ ਦੇ ਏਅਰਫੋਰਸ ਅਧਿਕਾਰੀਆਂ ਨੇ ਜਹਾਜ਼ ਨੂੰ ਹਾਈਜੈਕ ਕਰਨ ਦੀਆਂ ਯੋਜਨਾਵਾਂ ਬਾਰੇ ਉਸਨੂੰ ਜਾਣਕਾਰੀ ਦਿੱਤੀ ਸੀ, ਜਿਸ ਕਰਕੇ ਉਹ ਇਸ ਅਲਾਰਮ ਦੀ ਟੈਸਟਿੰਗ ਕਰ ਰਹੇ ਸੀ।

 

ਜਹਾਜ਼ ਦੇ ਅਗਵਾ ਹੋਣ ਉੱਤੇ ਏ.ਟੀ.ਸੀ. ਨੂੰ ਸੂਚਿਤ ਕਰਨ ਲਈ ਕੋਡ ਨੰਬਰ 7500 ਦਰਜ ਕਰਨ ਬਾਰੇ ਕਪਤਾਨ ਨੇ ਆਪਣੇ ਸਹਿ-ਪਾਇਲਟ ਨੂੰ ਸੰਖੇਪ ਵਿਚ ਦੱਸਿਆ, ਪਰ ਸਹਿ-ਪਾਇਲਟ ਨੇ ਅਣਜਾਣੇ ਵਿਚ ਕੋਡ ਨੂੰ ਭਰ ਦਿੱਤਾ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Afghan airlines flight from Delhi airport was stopped from taking off and the plane cordoned off after its pilot sent a hijack alert