ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਏਅਰਪੋਰਟ 'ਤੇ ਸੋਨੇ ਦੀ ਤਸਕਰੀ ਕਰਨ ਵਾਲਾ ਅਫਗਾਨ ਨਾਗਰਿਕ ਗ੍ਰਿਫਤਾਰ

ਆਈਜੀਆਈ ਏਅਰਪੋਰਟ 'ਤੇ ਏਅਰ ਕਸਟਮ ਇਨਵੈਸਟੀਗੇਸ਼ਨ ਟੀਮ ਨੇ ਸੋਨੇ ਦੀ ਤਸਕਰੀ ਕਰ ਰਹੇ ਇਕ ਅਫਗਾਨ ਨਾਗਰਿਕ ਨੂੰ ਫੜਿਆ ਹੈ। ਮੁਲਜ਼ਮ ਆਪਣੇ ਨਾਲ ਲਿਆਏ ਗਏ ਬਹੁਤ ਸਾਰੇ ਜੋੜੇ ਸੈਂਡਲ ਦੇ ਅੰਦਰ ਸੋਨਾ ਲੁਕਾ ਰੱਖਿਆ ਹੋਇਅ ਸੀ। ਮੁਲਜ਼ਮ ਕੋਲੋਂ ਕਰੀਬ 45.44 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਗਿਆ ਹੈ। ਮੁਲਜ਼ਮ ਖਿਲਾਫ ਕਸਟਮ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

 

ਕਸਟਮ ਦੇ ਵਧੀਕ ਕਮਿਸ਼ਨਰ ਡਾ ਅਮਨਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਸ਼ੁੱਕਰਵਾਰ ਨੂੰ ਕਾਬੁਲ ਤੋਂ ਦਿੱਲੀ ਪੁੱਜੀ ਏਅਰ ਲਾਈਨ ਨੰਬਰ ਆਰਕਿਊ-915 ਰਾਹੀਂ ਦਿੱਲੀ ਆਈਜੀਆਈ ਏਅਰਪੋਰਟ ਪੁੱਜਿਆ। ਇਥੇ ਟਰਮੀਨਲ ਥ੍ਰੀ ਵਿਖੇ ਇਮੀਗ੍ਰੇਸ਼ਨ ਪ੍ਰਵਾਨਗੀ ਤੋਂ ਬਾਅਦ ਉਹ ਗ੍ਰੀਨ ਚੈਨਲ ਨੂੰ ਪਾਸ ਕਰਨ ਦੀ ਉਡੀਕ ਚ ਸੀ।

 

ਇਸ ਦੌਰਾਨ ਉਥੇ ਤੈਨਾਤ ਕਸਟਮ ਟੀਮ ਨੇ ਉਸ ਨੂੰ ਸ਼ੱਕ ਦੇ ਅਧਾਰ ’ਤੇ ਰੋਕਿਆ। ਉਸ ਦੇ ਸਮਾਨ ਦੀ ਜਾਂਚ ਕਰਨ 'ਤੇ ਉਸ ਦੇ ਬੈਗ ਚ ਕੁਝ ਜੋੜੀਆਂ ਜੁੱਤੀਆਂ ਮਿਲੀਆਂ। ਜਦੋਂ ਟੀਮ ਨੇ ਸੈਂਡਲ ਦੇ ਹੇਠਲੇ ਹਿੱਸੇ ਨੂੰ ਪਾੜਿਆ ਤਾਂ ਦੇਖਿਆ ਇਸ ਸੋਨੇ ਦੇ ਦੋ ਬਾਰ ਲੁੱਕੇ ਹੋਏ ਸਨ। ਜਿਨ੍ਹਾਂ ਦਾ ਭਾਰ ਇਕ ਕਿਲੋ ਚ 300 ਗ੍ਰਾਮ ਸੀ। ਜ਼ਬਤ ਕੀਤੀ ਬਾਰ ਦੀ ਕੀਮਤ ਲਗਭਗ 45 ਲੱਖ 44 ਹਜ਼ਾਰ 620 ਰੁਪਏ ਦੱਸੀ ਗਈ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Afghan citizen arrested for smuggling gold at IGI Airport Delhi