ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਬੁਲ ’ਚ ISIS ਦੇ ਲੜੀਵਾਰ ਬੰਬ ਧਮਾਕਿਆਂ 'ਚ 2 ਮੌਤਾਂ, 24 ਜ਼ਖ਼ਮੀ

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਚ ਐਤਵਾਰ ਨੂੰ ਸੀਰੀਅਲ ਬੰਬ ਧਮਾਕੇ ਹੋਏ। ਇਨ੍ਹਾਂ ਬੰਬ ਧਮਾਕਿਆਂ ' ਦੋ ਲੋਕ ਮਾਰੇ ਗਏ ਜਦਕਿ 24 ਹੋਰ ਜ਼ਖਮੀ ਹੋ ਗਏ। ਗ੍ਰਹਿ ਮੰਤਰਾਲੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਪਹਿਲਾ ਬੰਬ ਧਮਾਕਾ ਸਵੇਰੇ 7.50 ਵਜੇ ਪੱਛਮੀ ਕਾਬੁਲ ਚ ਹੋਇਆ ਜਦਕਿ ਇੱਕ ਮਿੰਨੀਬੱਸ ਚ ਲਗੇ ਬੰਬ ਚ ਧਮਾਕਾ ਹੋਇਆ।

 

ਦੂਜਾ ਅਤੇ ਤੀਜਾ ਬੰਬ ਧਮਾਕਾ ਵੀ ਉਸੇ ਖੇਤਰ ਹੋਇਆ, ਪਹਿਲੇ ਧਮਾਕੇ ਤੋਂ ਬਾਅਦ ਮੌਕੇ 'ਤੇ ਪਹੁੰਚੇ 5 ਪੱਤਰਕਾਰਾਂ ਅਤੇ ਸੁਰੱਖਿਆ ਕਰਮਚਾਰੀ ਇਸਦੇ ਬਾਅਦ ਹੋਏ ਧਮਾਕਿਆਂ' ਜ਼ਖਮੀ ਹੋ ਗਏ। ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਇਨ੍ਹਾਂ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਲਈ ਹੈ।

 

ਕਾਬੁਲ ਐਤਵਾਰ ਨੂੰ ਬੱਚਿਆਂ ਨੂੰ ਲੈ ਜਾ ਰਹੀ ਇਕ ਬੱਸ ਚ ਹੋਏ ਬੰਬ ਧਮਾਕੇ ਚ ਦੋ ਲੋਕ ਮਾਰੇ ਗਏ ਤੇ ਕਈ ਹੋਰ ਜ਼ਖ਼ਮੀ ਹੋ ਗਏ। ਇਹ ਬੱਸ ਸ਼ਹਿਰ ਦੇ ਪੱਛਮੀ ਹਿੱਸੇ ਸਥਿਤ ਕਾਬੁਲ ਐਜੂਕੇਸ਼ਨ ਯੂਨੀਵਰਸਿਟੀ ਜਾ ਰਹੀ ਸੀ ਕਿ ਅਚਾਨਕ ਇਕ ਬੰਬ ਧਮਾਕਾ ਹੋਇਆ।

 

ਗ੍ਰਹਿ ਮੰਤਰਾਲੇ ਦੇ ਤਰਜਮਾਨ ਨਸਰਤ ਰਹੀਮੀ ਨੇ ਕਿਹਾ ਕਿ ਇਹ ਬੰਬ ਬੱਸ ਦੇ ਹੇਠਾਂ ਰੱਖਿਆ ਗਿਆ ਸੀ। ਜ਼ਖ਼ਮੀਆਂ ਇਕ ਅਫ਼ਗ਼ਾਨ ਪੱਤਰਕਾਰ ਵੀ ਸ਼ਾਮਲ ਹੈਇਸਲਾਮਿਕ ਸਟੇਟ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਕਾਬੁਲ ਦੇ ਪੁਲਿਸ ਬੁਲਾਰੇ ਫਿਰਦੌਸ ਫਰਮਾਰਜ਼ ਨੇ ਕਿਹਾ ਕਿ ਬੱਸ ਚ ਵਿਦਿਆਰਥੀ ਸਵਾਰ ਸਨ

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Afghanistan 2 Dead 24 Injured in Kabul Serial Blast ISIS Claims responsibility