ਅਗਲੀ ਕਹਾਣੀ

ਭਾਰਤ ਲਈ ਕੀ ਅਰਥ ਨੇ 136 ਸਾਲਾਂ ਪਿੱਛੋਂ ਆਏ ਅਯੁੱਧਿਆ ’ਤੇ ਫ਼ੈਸਲੇ ਦੇ

ਭਾਰਤ ਲਈ ਕੀ ਅਰਥ ਨੇ 136 ਸਾਲਾਂ ਪਿੱਛੋਂ ਆਏ ਅਯੁੱਧਿਆ ’ਤੇ ਫ਼ੈਸਲੇ ਦੇ

ਪਿਛਲੇ 136 ਸਾਲਾਂ ਤੋਂ ਭਾਰਤ ਦੀ ਸਿਆਸਤ ਨੂੰ ਜਿਹੜਾ ਮੁੱਦਾ ਆਪਣੇ ਹਿਸਾਬ ਨਾਲ ਇੱਕ ਆਕਾਰ ਦਿੰਦਾ ਆ ਰਿਹਾ ਸੀ ਅਤੇ ਜਿਸ ਕਾਰਨ ਸਾਡੇ ਸਮਾਜ ਵਿੱਚ ਪਿਛਲੇ ਕੁਝ ਦਹਾਕਿਆਂ ਤੋਂ ਹਿੰਸਾ ਤੇ ਹੰਗਾਮੇ ਹੁੰਦੇ ਰਹੇ ਸਨ; ਉਸ ਮੁੱਦੇ ਦਾ ਹੁਣ ਸੁਪਰੀਮ ਕੋਰਟ ਦੇ ਫ਼ੈਸਲੇ ਨਾਲ ਸਨਿੱਚਰਵਾਰ ਨੂੰ ਨਿਬੇੜਾ ਹੋ ਗਿਆ ਹੈ। ਦੇਸ਼ ਦੀ ਸਰਬਉੱਚ ਅਦਾਲਤ ਦੇ ਪੰਜ ਜੱਜਾਂ ਨੇ ਆਪਣੇ 1,000 ਪੰਨਿਆਂ ਦੇ ਫ਼ੈਸਲੇ ਵਿੱਚ ਉਸ ਨੂੰ ਸਮੇਟ ਦਿੱਤਾ। ਇਹ ਮਾਮਲਾ ਸੀ ਸਿਰਫ਼ 2.77 ਏਕੜ ਦਾ।

 

 

ਸੁਪਰੀਮ ਕੋਰਟ ਨੇ ਬੀਤੇ ਕੱਲ੍ਹ ਜੋ ਫ਼ੈਸਲਾ ਸੁਣਾਇਆ, ਉਹ ਸੱਚਮੁਚ ਇਤਿਹਾਸਕ ਸੀ। ਅਯੁੱਧਿਆ ਵਾਲੀ ਵਿਵਾਦਗ੍ਰਸਤ ਥਾਂ ’ਤੇ ਹੁਣ ਮੰਦਰ ਦੀ ਉਸਾਰੀ ਹੋਵੇਗੀ। ਲਗਾਤਾਰ ਅੰਦਰਖਾਤੇ ਧੁਖਦੇ ਰਹੇ ਇਸ ਮਸਲੇ ਦਾ ਅੰਤ ਹੋ ਗਿਆ ਹੈ; ਇਸੇ ਲਈ ਇਹ ਫ਼ੈਸਲਾ ਅਹਿਮ ਵੀ ਹੈ। ਇਸ ਦਾ ਅਸਰ ਦੇਸ਼ ਦੇ ਸੰਸਥਾਨਾਂ ਤੇ ਧਰਮ ਨਾਲ ਉਨ੍ਹਾਂ ਦੇ ਬਦਲਦੇ ਸਬੰਧਾਂ, ਕਿਸੇ ਦੀ ਪਛਾਣ ਦੇ ਆਧਾਰ ’ਤੇ ਸਿਆਸੀ ਲਾਮਬੰਦੀ ਅਤੇ ਜ਼ਮੀਨੀ ਪੱਧਰ ਉੱਤੇ ਭਾਈਚਾਰਿਆਂ ਵਿਚਾਲੇ ਅੰਦਰੂਨੀ ਗਤੀਸ਼ੀਲਤਾ ਦੇ ਰੂਪ ਵਿੱਚ ਵੇਖਿਆ ਜਾ ਸਕੇਗਾ।

 

 

ਪਹਿਲੀ ਗੱਲ ਤਾਂ ਇਹ ਕਿ ਇਹ ਭਾਰਤ ਦੀ ਸੰਵਿਧਾਨਕ ਧਰਮ–ਨਿਰਪੱਖਤਾ ਦੀ ਮੁੜ–ਪਰਿਭਾਸ਼ਾ ਦੇਣ ਵੱਲ ਇੱਕ ਕਦਮ ਹੈ। ਹੁਣ ਤੱਕ ਦੇਸ਼ ਦੇ ਸਾਰੇ ਸੰਸਥਾਨ ਸਦਾ ਹੀ ਬਹੁਤ ਨਿਰਪੱਖ ਰਹਿੰਦੇ ਰਹੇ ਹਨ ਤੇ ਕਦੇ ਕਿਸੇ ਧਰਮ ਦਾ ਪੱਖ ਨਹੀਂ ਲਿਆ ਗਿਆ। ਰਾਸ਼ਟਰੀ ਸੰਸਥਾਨਾਂ ਨੇ ਸਦਾ ਕਾਨੂੰਨ ਦੀ ਪਾਲਣਾ ਕੀਤੀ ਹੈ।

 

 

ਭਾਰਤ ਦਾ ਧਰਮ–ਨਿਰਪੇਖਤਾਵਾਦ ਕਦੇ ਵੀ ਕੱਟੜ ਨਹੀਂ ਰਿਹਾ। ਉਸ ਦਾ ਸਦਾ ਇਹੋ ਵਿਚਾਰ ਰਿਹਾ ਕਿ ਸਾਰੇ ਧਰਮਾਂ ਨੂੰ ਇੱਕ–ਸਮਾਨ ਨਜ਼ਰ ਨਾਲ ਵੇਖਿਆ ਜਾਵੇਗਾ। ਸੁਪਰੀਮ ਕੋਰਟ ਦੇ ਫ਼ੈਸਲੇ ’ਚ ਇਹ ਸਭ ਝਲਕਦਾ ਹੈ। ਅਦਾਲਤ ਨੇ ਕਿਹਾ ਕਿ 1949 ’ਚ ਭਗਵਾਨ ਸ੍ਰੀਰਾਮ ਦੀਆਂ ਮੂਰਤੀਆਂ ਸਥਾਪਤ ਕਰ ਕੇ ਕਾਨੂੰਨ ਤੋੜਿਆ ਗਿਆ। 1992 ’ਚ ਬਾਬਰੀ ਮਸਜਿਦ ਢਾਹੁਣਾ ਗ਼ੈਰ–ਕਾਨੂੰਨੀ ਸੀ। ਇਸ ਮਾਮਲੇ ਨਾਲ ਵੱਖਰੇ ਤੌਰ ’ਤੇ ਨਿਪਟਿਆ ਜਾ ਰਿਹਾ ਹੈ। ਇਸ ਵੇਲੇ ਅਦਾਲਤ ਸਾਹਵੇਂ ਸੁਆਲ ਇਹ ਸੀ ਕਿ ਆਖ਼ਰ ਉਹ ਜ਼ਮੀਨ ਕਿਸ ਦੀ ਹੈ।

 

 

ਇਹ ਫ਼ੈਸਲਾ ਇਹ ਵੀ ਦਰਸਾਉਂਦਾ ਹੈ ਕਿ ਭਾਰਤ ਦੇ ਰਾਸ਼ਟਰੀ ਸੰਸਥਾਨ ਹੁਣ ਜਿਹੋ–ਜਿਹਾ ਸੰਤੁਲਨ ਕਾਇਮ ਕਰਨਾ ਚਾਹ ਰਹੇ ਹਨ, ਉਹ ਕੁਝ ਸੁਖਾਵਾਂ ਨਹੀਂ ਹੈ। ਨਿਆਂਪਾਲਿਕਾ ਦੇ ਇਸ ਫ਼ੈਸਲੇ ਤੋਂ ਕੁਝ ਅਜਿਹੀ ਝਲਕ ਮਿਲਦੀ ਦਿਸਦੀ ਹੈ ਕਿ ਮੁਸਲਮਾਨਾਂ ਨਾਲ ਕੁਝ ਤਾਂ ਬੇਇਨਸਾਫ਼ੀ ਹੋਈ ਹੈ। ਪਰ ਕਿਉਂਕਿ ਗ਼ਲਤ ਹੋਇਆ ਸੀ; ਇਸ ਲਈ ਖ਼ਾਸ ਤਾਕਤਾਂ ਦੀ ਵਰਤੋਂ ਕਰਦਿਆਂ ਇੱਕ ਮਸਜਿਦ ਦੀ ਉਸਾਰੀ ਲਈ 5 ਏਕੜ ਜ਼ਮੀਨ ਵੱਖਰੀ ਥਾਂ ’ਤੇ ਦਿੱਤੀ ਗਈ ਹੈ।

 

[ ਇਸ ਤੋਂ ਅੱਗੇ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ -- CONTD.]

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:After 136 years what Ayodhya Verdict means to India