ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

75 ਘੰਟਿਆਂ ਦੀ ਮਿਹਨਤ ਦੇ ਬਾਵਜੂਦ ਬੋਰਵੈੱਲ ’ਚੋਂ ਮਿਲੀ 2 ਸਾਲਾ ਬੱਚੇ ਦੀ ਲਾਸ਼

75 ਘੰਟਿਆਂ ਦੀ ਮਿਹਨਤ ਦੇ ਬਾਵਜੂਦ ਬੋਰਵੈੱਲ ’ਚੋਂ ਮਿਲੀ 2 ਸਾਲਾ ਬੱਚੇ ਦੀ ਲਾਸ਼

ਤਾਮਿਲ ਨਾਡੂ ਦੇ ਤਿਰੂਚਿਰਾਪੱਲੀ ਜ਼ਿਲ੍ਹੇ ’ਚ ਸ਼ੁੱਕਰਵਾਰ 25 ਅਕਤੂਬਰ ਨੂੰ ਡਿੱਗੇ 2 ਸਾਲਾ ਬੱਚੇ ਸੁਜੀਤ ਵਿਲਸਨ ਨੂੰ ਬਚਾਇਆ ਨਹੀਂ ਜਾ ਸਕਿਆ। ਰਾਹਤ ਟੀਮਾਂ ’ਚ ਜੁਟੇ ਮੈਂਬਰਾਂ ਦੀ 75 ਘੰਟਿਆਂ ਦੀ ਸਖ਼ਤ ਮਿਹਨਤ ਦੇ ਬਾਵਜੂਦ ਬੱਚਾ ਜਿਊਂਦਾ ਬਾਹਰ ਨਹੀਂ ਕੱਢਿਆ ਜਾ ਸਕਿਆ। ਤਾਮਿਲ ਨਾਡੂ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਜੇ. ਰਾਧਾਕ੍ਰਿਸ਼ਨਨ ਨੇ ਕਿਹਾ ਕਿ ਦੋ ਸਾਲਾ ਬੱਚੇ ਦਾ ਸਰੀਰ ਸੜਨ ਲੱਗ ਪਿਆ ਸੀ ਤੇ ਬੋਰਵੈੱਲ ’ਚੋਂ ਬਹੁਤ ਜ਼ਿਆਦਾ ਬੋਅ ਆਉਣ ਲੱਗ ਪਈ ਸੀ।

 

 

ਕੱਲ੍ਹ ਦੇਰ ਸ਼ਾਮੀਂ ਸ੍ਰੀ ਰਾਧਾ ਕ੍ਰਿਸ਼ਨਨ ਨੇ ਆਖ ਦਿੱਤਾ ਸੀ ਕਿ ਅਸੀਂ ਉਸ ਨੂੰ ਬਚਾਉਣ ਦੇ ਬਹੁਤ ਜਤਨ ਕੀਤੇ ਪਰ ਇਹ ਦੁਖਦਾਈ ਗੱਲ ਹੈ ਕਿ ਜਿਸ ਬੋਰਵੈੱਲ ’ਚ ਬੱਚਾ ਡਿੱਗਿਆ ਸੀ, ਉਸ ਵਿੱਚੋਂ ਹੁਣ ਮਨੁੱਖੀ ਸਰੀਰ ਸੜਨ ਦੀ ਬੋਅ ਆਉਣ ਲੱਗ ਪਈ ਹੈ। ਇਸ ਲਈ ਹੁਣ ਬੱਚੇ ਦੇ ਜਿਊਂਦਾ ਕੱਢਣ ਦੀਆਂ ਆਸਾਂ ਖ਼ਤਮ ਹੋ ਗਈਆਂ ਹਨ।

 

 

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਸੁਜੀਤ ਵਿਲਸਨ ਦੀ ਮ੍ਰਿਤਕ ਦੇਹ ਬਹੁਤ ਬੁਰੀ ਤਰ੍ਹਾਂ ਬੋਰਵੈੱਲ ਦੇ ਟੋਏ ’ਚ ਫਸੀ ਹੋਈ ਸੀ ਤੇ ਕੱਢਦੇ ਸਮੇਂ ਉਸ ਦੇ ਦੋ ਟੋਟੇ ਵੀ ਹੋ ਗਏ ਹਨ।

 

 

ਬੱਚਾ ਪਹਿਲਾਂ ਸਿਰਫ਼ 30 ਤੋਂ 40 ਫ਼ੁੱਟ ’ਤੇ ਹੀ ਫਸਿਆ ਹੋਇਆ ਸੀ ਪਰ ਪਹਿਲਾਂ ਜਦੋਂ ਉਸ ਦੀਆਂ ਬਾਹਾਂ ’ਚ ਰੱਸੀਆਂ ਪਾ ਕੇ ਉਸ ਨੂੰ ਬਾਹਰ ਖਿੱਚਣ ਦੇ ਜਤਨ ਕੀਤੇ ਗਏ, ਉਹ ਉੱਪਰ ਖਿੱਚਣ ਦੀ ਥਾਂ ਸਗੋਂ ਹੋਰ ਹੇਠਾਂ ਖਿਸ ਕੇ 88ਵੇਂ ਫ਼ੁੱਟ ਤੱਕ ਚਲਾ ਗਿਆ।

 

 

ਉੱਪਰੋਂ ਪਥਰੀਲੀ ਮਿੱਟੀ ਕਾਰਨ ਵੀ ਰਾਹਤ ਕਾਰਜ ਵਿੱਚ ਕਾਫ਼ੀ ਔਖ ਪੇਸ਼ ਆਈ। ਫਿਰ ਮੀਂਹ ਵੀ ਪੈਣ ਲੱਗ ਪਿਆ ਸੀ; ਜਿਸ ਕਾਰਨ ਬੱਚੇ ਦੇ ਬੋਰਵੈੱਲ ’ਚੋਂ ਜਿਊਂਦੇ ਬਾਹਰ ਕੱਢਣ ਦੀਆਂ ਸੰਭਾਵਨਾਵਾਂ ਬਿਲਕੁਲ ਹੀ ਮੱਧਮ ਹੋ ਗਈਆਂ ਸਨ।

 

 

ਇਹ ਬੱਚਾ ਆਪਣੇ ਘਰ ਲਾਗੇ ਖੇਡਦਾ–ਖੇਡਦਾ ਹੀ ਬੋਰਵੈੱਲ ’ਚ ਡਿੱਗ ਪਿਆ ਸੀ। ਐਤਵਾਰ ਨੂੰ ਇੱਕ ਹੋਰ ਬੋਰਵੈੱਲ ਪੁੱਟਣਾ ਸ਼ੁਰੂ ਕੀਤਾ ਗਿਆ ਸੀ ਪਰ ਧਰਤੀ ਪਥਰੀਲੀ ਹੋਣ ਕਾਰਨ ਲਾਰਸਨ ਐਂਡ ਟਰਬੋ ਦੀ ਡ੍ਰਿਲਿੰਗ ਮਸ਼ੀਨ ਨੂੰ ਵੀ ਬਹੁਤ ਔਖ ਪੇਸ਼ ਆਉਂਦੀ ਰਹੀ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:After 75 hours of rescue operations two year old found dead in borewell