ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਬਦੁੱਲ੍ਹਾ ਪਿਓ–ਪੁੱਤਰ ਤੋਂ ਬਾਅਦ ਮਹਿਬੂਬਾ ਮੁਫ਼ਤੀ ਦੀ ਰਿਹਾਈ ਅੱਜ ਸੰਭਵ

ਅਬਦੁੱਲ੍ਹਾ ਪਿਓ–ਪੁੱਤਰ ਤੋਂ ਬਾਅਦ ਮਹਿਬੂਬਾ ਮੁਫ਼ਤੀ ਦੀ ਰਿਹਾਈ ਅੱਜ ਸੰਭਵ

ਜੰਮੂ–ਕਸ਼ਮੀਰ ਦੇ ਸਾਬਕਾ ਮੁੰਖ ਮੰਤਰੀ ਮਹਿਬੂਬਾ ਮੁਫ਼ਤੀ ਨੂੰ ਅੱਜ ਬੁੱਧਵਾਰ ਨੂੰ ਰਿਹਾਅ ਕੀਤਾ ਜਾ ਸਕਦਾ ਹੈ। ਉਹ ਪਿਛਲੇ ਅੱਠ ਮਹੀਨਿਆਂ ਤੋਂ ਪਬਲਿਕ ਸੇਫ਼ਟੀ ਐਕਟ (PSA) ਅਧੀਨ ਹਿਰਾਸਤ ’ਚ ਹਨ। ਸੂਤਰਾਂ ਨੇ ਖ਼ਬਰ ਏਜੰਸੀ ਆਈਏਐੱਨਐੱਸ ਨੂੰ ਦੱਸਿਆ ਕਿ ਮਹਿਬੂਬਾ ਉੱਤੋਂ ਪੀਐੱਸਏ ਹਟਾਉਣ ਦਾ ਹੁਕਮ ਅੱਜ ਇਸ ਕੇਂਦਰ ਸ਼ਾਸਤ ਪ੍ਰਦੇਸ਼ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤਾ ਜਾ ਸਕਦਾ ਹੈ।

 

 

ਸ੍ਰੀਮਤੀ ਮਹਿਬੂਬਾ ਮੁਖ਼ਤੀ ਨੂੰ ਪਿਛਲੇ ਸਾਲ 4–5 ਅਗਸਤ ਦੀ ਰਾਤ ਨੂੰ ਦੋ ਹੋਰ ਸਾਬਕਾ ਮੁੱਖ ਮੰਤਰੀਆਂ ਡਾ. ਫ਼ਾਰੂਕ ਅਬਦੁੱਲ੍ਹਾ ਤੇ ਉਮਰ ਅਬਦੁੱਲ੍ਹਾ ਨਾਲ ਹਿਰਾਸਤ ’ਚ ਲਿਆ ਗਿਆ ਸੀ। ਇਨ੍ਹਾਂ ਆਗੂਆਂ ਨੂੰ ਸੂਬੇ ’ਚ ਧਾ;ਰਾ 370 ਹਟਾਏ ਜਾਣ ਤੋਂ ਪਹਿਲਾਂ ਹਿਰਾਸਤ ’ਚ ਲਿਆ ਗਿਆ ਸੀ।

 

 

ਡਾ. ਫ਼ਾਰੂਕ ਅਬਦੁੰਲ੍ਹਾ ਨੂੰ ਤਾਂ ਪਹਿਲਾਂ ਰਿਹਾਅ ਕਰ ਦਿੱਤਾ ਗਿਆ ਸੀ ਪਰ ਸ੍ਰੀ ਉਮਰ ਅਬਦੁੱਲ੍ਹਾ ਨੂੰ ਕੱਲ੍ਹ ਮੰਗਲਵਾਰ ਨੂੰ ਰਿਹਾਅ ਕੀਤਾ ਗਿਆ ਸੀ। ਰਿਹਾਈ ਤੋਂ ਬਾਅਦ ਸ੍ਰੀ ਉਮਰ ਅਬਦੁੱਲ੍ਹਾ ਨੇ ਕਿਹਾ ਸੀ ਕਿ ਅੱਜ ਮੈਨੂੰ ਪਤਾ ਲੱਗਾ ਅਸੀਂ ਲੋਕ ਕੋਰੋਨਾ ਕਾਰਨ ਜ਼ਿੰਦਗੀ ਤੇ ਮੌਤ ਦੀ ਜੰਗ ਲਡ ਰਹੇ ਹਨ। ਜਿਹੜੇ ਲੋਕ ਹਿਰਾਸਤ ’ਚ ਲਏ ਗਏ ਹਨ, ਇਸ ਵੇਲੇ ਉਨ੍ਹਾਂ ਨੂੰ ਛੱਡਣਾ ਚਾਹੀਦਾ ਹੈ।

 

 

ਸ੍ਰੀ ਉਮਰ ਅਬਦੁੱਲ੍ਹਾ ਨੇ ਅੱਜ ਮੁੜ ਆਸ ਪ੍ਰਗਟਾਈ ਕਿ ਸਰਕਾਰ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਸਮੇਤ ਜੰਮੂ–ਕਸ਼ਮੀਰ ਦੇ ਆਗੂਆਂ ਨੂੰ ਰਿਹਾਅ ਕਰੇਗੀ।

 

 

ਸ੍ਰੀ ਉਮਰ ਅਬਦੁੱਲ੍ਹਾ ਨੇ ਕਿਹਾ ਕਿ ਦੇਸ਼ ’ਚ ਤਿੰਨ ਹਫ਼ਤਿਆਂ ਦਾ ਲੌਕਡਾਊਨ ਹੋ ਗਿਆ ਹੈ ਤੇ ਅਜਿਹੇ ਵਿੱਚ ਇਨ੍ਹਾਂ ਆਗੂਆਂ ਨੂੰ ਹਿਰਾਸਤ ’ਚ ਰੱਖਣਾ ਜ਼ੁਲਮ ਹੋਵੇਗਾ।

 

 

ਹਾਲੇ ਵੀ ਜੰਮੂ–ਕਸ਼ਮੀਰ ਦੇ ਕਈ ਆਗੂ ਹਿਰਾਸਤ ’ਚ ਹਨ ਤੇ ਉਨ੍ਹਾਂ ਦੀ ਰਿਹਾਈ ਦੀ ਮੰਗ ਪਿਛਲੇ ਕਾਫ਼ੀ ਸਮੇਂ ਤੋਂ ਚੱਲ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:After Abdullah Father Son duo Mehbooba Mufti may be released today