ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰਨਾਥ ਯਾਤਰਾ ਤੋਂ ਬਾਅਦ ਹੁਣ ਇਕ ਹੋਰ ਯਾਤਰਾ 'ਤੇ ਲੱਗੀ ਪਾਬੰਦੀ 

ਜੰਮੂ ਕਸ਼ਮੀਰ (Jammu Kashmir) ਦੇ ਕਿਸ਼ਤਵਾੜ ਜ਼ਿਲ੍ਹੇ ਦੀ 43 ਦਿਨਾਂ ਤੱਕ ਚੱਲਣ ਵਾਲੀ  'ਮਚੈਲ ਮਾਤਾ ਯਾਤਰਾ' ਨੂੰ ਸੁਰੱਖਿਆ ਕਾਰਨਾਂ ਨਾਲ ਸ਼ਨੀਵਾਰ ਨੂੰ ਰੋਕ ਦਿੱਤਾ ਗਿਆ। ਅਧਿਕਾਰੀਆਂ ਨੇ ਲੋਕਾਂ ਨੂੰ ਯਾਤਰਾ ਸ਼ੁਰੂ ਨਾ ਕਰਨ ਅਤੇ ਜੋ ਲੋਕ ਰਸਤੇ ਵਿੱਚ ਹਨ, ਉਨ੍ਹਾਂ ਨੂੰ ਵਾਪਸ ਪਰਤਣ ਲਈ ਕਿਹਾ ਹੈ।

 

ਕਿਸ਼ਤਵਾੜ ਦੇ ਡਿਪਟੀ ਕਮਿਸ਼ਨਰ ਅੰਗਰੇਜ ਸਿੰਘ ਰਾਣਾ ਨੇ ਪੀਟੀਆਈ ਨੂੰ ਦੱਸਿਆ ਕਿ ਯਾਤਰਾ ਨੂੰ ਸੁਰੱਖਿਆ ਕਾਰਨਾਂ ਕਰਕੇ ਤੁਰੰਤ ਪ੍ਰਭਾਵ ਨਾਲ ਰੋਕ ਦਿੱਤਾ ਗਿਆ ਹੈ। ਇਹ ਯਾਤਰਾ 25 ਜੁਲਾਈ ਨੂੰ ਸ਼ੁਰੂ ਹੋਈ ਸੀ ਅਤੇ 5 ਸਤੰਬਰ ਨੂੰ ਖ਼ਤਮ ਹੋਣ ਵਾਲੀ ਸੀ।

 

ਦੇਸ਼ ਭਰ ਤੋਂ ਹਜ਼ਾਰਾਂ ਸ਼ਰਧਾਲੂ ਯਾਤਰਾ ਦੌਰਾਨ ਖੂਬਸੂਰਤ ਪਦਾਰ ਘਾਟੀ ਨੂੰ ਵੇਖਣ ਆਉਂਦੇ ਹਨ ਜੋ  ਨੀਲਮ ਦੀਆਂ ਖਾਣਾਂ ਲਈ ਵੀ ਮਸ਼ਹੂਰ ਹੈ। ਸ਼ਰਧਾਲੂ 30 ਕਿਲੋਮੀਟਰ ਦੇ ਮੁਸ਼ਕਲ ਰਸਤੇ ਨੂੰ ਤੈਅ ਕਰ ਕਿਸ਼ਤਵਾੜ ਦੇ ਮਚੈਲ ਪਿੰਡ ਵਿੱਚ ਦੁਰਗਾ ਮਾਤਾ ਮੰਦਰ ਵਿੱਚ ਪੂਜਾ ਕਰਦੇ ਹਨ।

 

 

 

ਕਿਸ਼ਤਵਾੜ ਜਿਸ ਨੂੰ ਇੱਕ ਦਹਾਕੇ ਪਹਿਲਾਂ ਅੱਤਵਾਦ ਮੁਕਤ ਐਲਾਨਿਆ ਗਿਆ ਸੀ। ਉਥੇ ਪਿਛਲੇ ਸਾਲ ਇੱਕ ਨਬੰਵਰ ਨੂੰ ਭਾਜਪਾ ਦੇ ਪ੍ਰਦੇਸ਼ ਸਕੱਤਰ ਅਨਿਲ ਪਰਿਹਾਰ ਅਤੇ ਉਨ੍ਹਾਂ ਦੇ ਭਰਾ ਅਜਿਤ ਪਰਿਹਾਰ ਦੇ ਕਤਲ ਤੋਂ ਬਾਅਦ ਸਨਸਨੀ ਫੈਲ ਗਈ ਸੀ।  
 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:After Amarnath Yatra in Jammu and Kashmir now Machail Mata yatra suspended over security reasons