ਕੁੱਝ ਦਿਨ ਪਹਿਲਾਂ ਬਿਗ ਬੀ ਯਾਨੀ ਅਮਿਤਾਬ ਬੱਚਨ ਦਾ ਟਵਿੱਟਰ ਅਕਾਊਂਟ ਹੈਕ ਹੋਇਆ ਸੀ। ਹੁਣ ਗਾਇਕ ਅਦਨਾਨ ਸਾਮੀ ਦਾ ਟਵਿੱਟਰ ਅਕਾਊਂਟ ਵੀ ਹੈਕ ਹੋ ਗਿਆ ਹੈ। ਅਦਨਾਨ ਦੇ ਟਵਿੱਟਰ ਅਕਾਊਂਟ ਉੱਤੇ ਵੀ ਅਮਿਤਾਬ ਦੇ ਹੈਕ ਅਕਾਊਂਟ ਦੀ ਤਰ੍ਹਾਂ ਹੀ ਪਾਕਿਸਤਾਨ ਦੇ ਪੀਐਮ ਇਮਰਾਨ ਖ਼ਾਨ ਦੀ ਤਸਵੀਰ ਲਗਾ ਦਿੱਤੀ ਗਈ ਹੈ।
ਖਬਰਾਂ ਮੁਤਾਬਕ ਜਿਹਾ ਕਿਹਾ ਜਾ ਰਿਹਾ ਹੈ ਕਿ ਤੁਰਕੀ ਦੇ ਪਾਕਿਸਤਾਨ ਸਮਰੱਥਨ ਗਰੁੱਪ ਅਯਾਲਡਿਜ ਟਿਮ ਨੇ ਹੀ ਅਦਨਾਨ ਦੇ ਟਵਿੱਟਰ ਅਕਾਊਂਟ ਨੂੰ ਹੈਕ ਕੀਤਾ ਹੈ। ਹਾਲਾਂਕਿ, ਅਦਨਾਨ ਦੇ ਨਾਮ ਨਾਲ ਇੱਕ ਹੋਰ ਟਵਿੱਟਰ ਅਕਾਊਂਟ 'ਤੇ ਇਕ ਸੰਦੇਸ਼ ਪੋਸਟ ਕੀਤਾ ਗਿਆ ਹੈ ਅਤੇ ਇਸ ਵਿੱਚ ਲਿਖਿਆ ਕਿ ਮੇਰਾ ਅਕਾਊਂਟ ਹੈਕ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਜਿਸ ਟਵਿੱਟਰ ਅਕਾਊਂਟ ਨਾਲ ਪੋਸਟ ਕੀਤਾ ਗਿਆ ਹੈ, ਉਸ ਦਾ ਟਵਿੱਟਰ ਹੈਂਡਰ @AdnanSamilive ਹੈ। ਇਸ ਦੀ ਪੋਸਟ ਵਿੱਚ ਲਿਖਿਆ ਗਿਆ ਹੈ ਕਿ ਮੇਰਾ ਅਕਾਊਂਟ ਹੈਕ ਹੋ ਗਿਆ ਹੈ ਅਤੇ ਤੁਸੀਂ ਮੈਨੂੰ ਇਸ ਅਕਾਊਂਟ ਉੱਤੇ ਕਾਂਟੈਕਟ ਕਰੋ।