ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮੂਲ ਤੋਂ ਬਾਅਦ ਮਦਰ ਡੇਅਰੀ ਨੇ ਵੀ ਵਧਾਈ ਦੁੱਧ ਦੀਆਂ ਕੀਮਤ

ਰਾਜਧਾਨੀ ਵਿੱਚ ਦੁੱਧ ਦੀ ਪ੍ਰਮੁੱਖ ਸਪਲਾਈਕਰਤਾ ਕੰਪਨੀ ਮਦਰ ਡੇਅਰੀ ਨੇ ਸ਼ੁੱਕਰਵਾਰ ਨੂੰ ਥੈਲੀਆਂ ਵਿੱਚ ਮਿਲਣ ਵਾਲੇ ਦੁੱਧ ਦੀ ਕੀਮਤ ਵਿੱਚ ਪ੍ਰਤੀ ਲਿਟਰ ਦੋ ਰੁਪਏ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਵਧੀਆਂ ਕੀਮਤਾਂ ਸ਼ਨਿੱਚਰਵਾਰ ਤੋਂ ਲਾਗੂ ਹੋਣਗੀਆਂ।

 

ਕੁਝ ਦਿਨ ਪਹਿਲਾਂ ਅਮੂਲ ਨੇ ਵੀ ਆਪਣੀਆਂ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਦਾ ਵਾਧਾ ਕੀਤਾ ਸੀ। 

 

 

 

 

ਕੰਪਨੀ ਨੇ ਕਿਹਾ ਕਿ ਉਸ ਨੇ ਪਸ਼ੂ ਪਾਲਕਾਂ ਤੋਂ ਖ਼ਰੀਦੇ ਜਾਣ ਵਾਲੇ ਦੁੱਧ ਦੀ ਲਾਗਤ ਵਧਣ ਕਾਰਨ ਇਹ ਕਦਮ ਚੁੱਕਿਆ ਹੈ। ਕੰਪਨੀ ਨੇ ਕਿਹਾ ਕਿ ਉਸ ਨੇ ਸਿਰਫ਼ ਥੈਲੀਆਂ ਵਿੱਚ ਆਉਣ ਵਾਲੇ ਦੁੱਧ ਦੀ ਕੀਮਤ ਵਿੱਚ ਵਾਧਾ ਕੀਤਾ ਹੈ।

 

ਖੁੱਲ੍ਹੇ ਵਿੱਚ ਮਿਲਣ ਵਾਲੇ ਟੋਕਨ ਦੁੱਧ ਦੀਆਂ ਪੁਰਾਣੀਆਂ ਕੀਮਤਾਂ ਹੀ ਲਾਗੂ ਹੋਣਗੀਆਂ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:after Amul mother dairy increase milk price by Rs 2