ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਛੱਤੀਸਗੜ੍ਹ: ਰਾਏਗੜ੍ਹ 'ਚ ਗੈਸ ਲੀਕ ਹੋਣ ਕਾਰਨ 7 ਲੋਕ ਹਸਪਤਾਲ 'ਚ ਦਾਖ਼ਲ, 3 ਦੀ ਹਾਲਤ ਗੰਭੀਰ

ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਇੱਕ ਰਸਾਇਣਕ ਪਲਾਂਟ ਤੋਂ ਵੀਰਵਾਰ ਨੂੰ ਗੈਸ ਲੀਕ ਹੋਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ ਅਤੇ 1000 ਤੋਂ ਵੱਧ ਲੋਕਾਂ ਦੀ ਸਿਹਤ ਠੀਕ ਨਾ ਹੋਣ  ਦੀ ਸ਼ਿਕਾਇਤ ਕੀਤੀ ਤਾਂ ਉਥੇ, ਦੂਜੇ ਪਾਸੇ ਛੱਤੀਸਗੜ੍ਹ ਤੋਂ ਵੀ ਗੈਸ਼ ਲੀਕ ਦਾ ਮਾਮਲਾ ਸਾਹਮਣੇ ਆਇਆ ਆ ਰਿਹਾ ਹੈ। ਖ਼ਬਰਾਂ ਮੁੁਤਾਬਕ ਛੱਤੀਸਗੜ੍ਹ ਦੇ ਰਾਜਗੜ੍ਹ ਵਿੱਚ ਵੀ ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਜਿਸ ਕਾਰਨ ਤਿੰਨ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

 

 

 

 

ਨਿਊਜ਼ ਏਜੰਸੀ ਏ.ਐੱਨ.ਆਈ. ਦੇ ਅਨੁਸਾਰ, ਛੱਤੀਸਗੜ੍ਹ ਦੇ ਰਾਏਗੜ੍ਹ ਦੇ ਸੁਪਰਡੈਂਟ ਪੁਲਿਸ ਨੇ ਕਿਹਾ, ਇੱਕ ਮੀਲ ਦੇ ਟੈਂਕ ਦੀ ਸਫਾਈ ਕਰਦੇ ਸਮੇਂ ਗੈਸ ਲੀਕ ਹੋ ਗਈ। ਇਸ ਤੋਂ ਬਾਅਦ 7 ਵਰਕਰਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਵਿੱਚੋਂ 3 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
 

ਮਹੱਤਵਪੂਰਨ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਦੇ ਆਰ.ਆਰ. ਵੈਂਕਟਪੁਰਮ ਪਿੰਡ ਵਿੱਚ ਇਕ ਪਲਾਂਟ ਵਿੱਚੋਂ ਰਸਾਇਣਕ ਗੈਸ ਲੀਕ ਹੋਣ ਨਾਲ ਵੀਰਵਾਰ ਨੂੰ ਘੱਟੋ ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ। ਨਿਊਜ਼ ਏਜੰਸੀ ਏਐਨਆਈ ਅਨੁਸਾਰ, ਇਸ ਘਟਨਾ ਤੋਂ ਬਾਅਦ ਕਰੀਬ ਹਜ਼ਾਰ ਤੋਂ ਵੱਧ ਲੋਕਾਂ ਨੇ ਇਸ ਘਟਨਾ ਤੋਂ ਬਾਅਦ ਆਪਣੇ ਆਪ ਨੂੰ ਬੀਮਾਰ ਦੱਸਿਆ ਹੈ।
 

ਨਿਊਜ਼ ਏਜੰਸੀ ਏ ਐਨ ਆਈ ਨਾਲ ਗੱਲ ਕਰਦਿਆਂ, ਵਿਸ਼ਾਖਾਪਟਨਮ ਜ਼ਿਲ੍ਹਾ ਮੈਡੀਕਲ ਅਤੇ ਸਿਹਤ ਅਧਿਕਾਰੀ ਤਿਰੂਮਾਲਾ ਰਾਓ ਨੇ ਕਿਹਾ, ਵਿਸ਼ਾਖਾਪਟਨਮ ਵਿੱਚ ਗੈਸ ਲੀਕ ਹੋਣ ਕਾਰਨ 300 ਲੋਕਾਂ ਨੂੰ ਕਈ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਘਟਨਾ ਤੋਂ ਬਾਅਦ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਖ਼ਤੀ ਦਿਖਾਈ ਹੈ ਅਤੇ ਕੇਂਦਰ ਅਤੇ ਰਾਜ ਸਰਕਾਰ ਨੂੰ ਜਵਾਬ ਮੰਗਦਿਆਂ ਇੱਕ ਨੋਟਿਸ ਭੇਜਿਆ ਹੈ।
......

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:After Andhra Pradesh now gas leaks in in mill in Raigarh in Chhattisgarh