ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਸ਼ ਭਰ ’ਚ ਅੱਜ ਵੀ ਡਾਕਟਰਾਂ ਵੱਲੋਂ ਹੜਤਾਲ

ਦੇਸ਼ ਭਰ ’ਚ ਅੱਜ ਵੀ ਡਾਕਟਰਾਂ ਵੱਲੋਂ ਹੜਤਾਲ

ਪੱਛਮੀ ਬੰਗਾਲ ਦੇ ਕੋਲਕਾਤਾ ਸਥਿਤ ਨੀਲ ਰਤਨ ਸਰਕਾਰ ਹਸਪਤਾਲ (ਐਨਆਰਐਸ) ਵਿਚ ਸੋਮਵਾਰ ਰਾਤ ਡਾਕਟਰਾਂ ਨਾਲ ਹੋਈ ਮਾਰਕੁੱਟ ਖਿਲਾਫ ਸ਼ੁਰੂ ਹੋਇਆ ਵਿਰੋਧ ਪ੍ਰਦਰਸ਼ਨ ਪੂਰੇ ਦੇਸ਼ ਵਿਚ ਫੈਲ੍ਹ ਗਿਆ ਹੈ। ਪੱਛਮੀ ਬੰਗਾਲ ਵਿਚ ਡਾਕਟਰਾਂ ਦੀ ਹੜਤਾਲ ਅੱਜ ਵੀ ਜਾਰੀ ਹੈ। ਡਾਕਟਰਾਂ ਨਾਲ ਮਾਰਕੁੱਟ ਦੇ ਬਾਅਦ ਸ਼ੁਰੂ ਹੋਈ ਹੜਤਾਲ ਦਾ ਅਸਰ ਬੰਗਾਲ ਤੋਂ ਲੈ ਕੇ ਦਿੱਲੀ ਤੱਕ ਦੇਖਣ ਨੂੰ ਮਿਲ ਰਿਹਾ ਹੈ।

 

ਦੇਸ਼ ਦੇ 19 ਤੋਂ ਜ਼ਿਆਦਾ ਸੂਬਿਆਂ ਦੇ ਡਾਕਟਰਾਂ ਨੇ ਹੜਤਾਲ ਦਾ ਖੁੱਲ੍ਹਕੇ ਸਮਰਥਨ ਕੀਤਾ ਹੈ। ਉਥੇ, ਦਿੱਲੀ ਵਿਚ ਅੱਜ ਵੀ AIIMS ਸਮੇਤ 18 ਤੋਂ ਜ਼ਿਆਦਾ ਵੱਡੇ ਹਸਪਤਾਲਾਂ ਦੇ ਲਗਭਗ 10 ਹਜ਼ਾਰ ਡਾਕਟਰਾਂ ਨੇ ਹੜਤਾਲ ਦਾ ਐਲਾਨ ਕੀਤਾ ਹੈ। ਉਥੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਸੋਮਵਾਰ ਨੂੰ ਡਾਕਟਰਾਂ ਤੋਂ ਰਾਸ਼ਟਰਵਿਆਪੀ ਹੜਤਾਲ ਦਾ ਸੱਦਾ ਦਿੱਤਾ ਹੈ।

 

ਦੂਜੇ ਪਾਸੇ ਏਮਜ਼ ਦੇ ਰੈਜੀਡੈਂਟ ਡਾਕਟਰਾਂ ਦੀ ਐਸੋਸੀਏਸ਼ਨ ਨੇ ਮਮਤਾ ਸਰਕਾਰ ਨੂੰ 48 ਘੰਟੇ ਦਾ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੰਗਾਂ ਪੂਰੀਆਂ ਨਾ ਹੋਣ ਉਤੇ ਏਮਜ਼ ਵਿਚ ਕਰੇਗੀ ਅਣਮਿੱਥੇ ਸਮੇਂ ਦੀ ਹੜਤਾਲ ਕੀਤੀ ਜਾਵੇਗੀ।

 

300 ਡਾਕਟਰਾਂ ਨੇ ਸੇਵਾ ਤੋਂ ਦਿੱਤਾ ਅਸਤੀਫਾ

 

ਪੱਛਮੀ ਬੰਗਾਲ ਵਿਚ ਐਨਆਰਐਸ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਹਿੰਸਾ ਖਿਲਾਫ ਜਾਰੀ ਡਾਕਟਰਾਂ ਦੇ ਅੰਦੋਲਨ ਵਿਚ ਸੂਬੇ ਦੇ ਵੱਖ–ਵੱਖ ਸਰਕਾਰੀ ਹਸਪਤਾਲਾਂ ਦੇ ਕਰੀਬ 300 ਡਾਕਟਰਾਂ ਨੇ ਸੇਵਾ ਤੋਂ ਅਸਤੀਫਾ ਦੇ ਦਿੱਤਾ ਹੈ। ਕੋਲਕਾਤਾ ਦੇ ਐਸਐਸਕੇਐਮ ਹਸਪਤਾਲ ਦੇ 175 ਡਾਕਟਰਾਂ ਨੇ ਸਮੂਹਿਕ ਤੌਰ ਉਤੇ ਅਸਤੀਫਾ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:After assault on junior doctors in west Bengal doctors strike continues live updates here