ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਯੁੱਧਿਆ ਫ਼ੈਸਲੇ ਪਿੱਛੋਂ ਕੀ ਭਾਰਤੀ ਸਿਆਸਤ ਨਵਾਂ ਰੂਪ ਅਖ਼ਤਿਆਰ ਕਰੇਗੀ?

ਅਯੁੱਧਿਆ ਫ਼ੈਸਲੇ ਪਿੱਛੋਂ ਕੀ ਭਾਰਤੀ ਸਿਆਸਤ ਨਵਾਂ ਰੂਪ ਅਖ਼ਤਿਆਰ ਕਰੇਗੀ?

[ ਇਸ ਤੋਂ ਪਹਿਲਾ ਹਿੱਸਾ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ ]

 

ਪਿਛਲੇ ਤਿੰਨ ਦਹਾਕਿਆਂ ਦੌਰਾਨ ਅਯੁੱਧਿਆ ਦੇ ਇਸ ਮੁੱਦੇ ਨੂੰ ਜਿਹੋ ਜਿਹੀ ਸਿਆਸੀ ਰੰਗਤ ਦਿੱਤੀ ਗਈ ਤੇ ਜਿਸ ਤਰੀਕੇ ਇਸ ਨੂੰ ਉਛਾਲਿਆ ਗਿਆ; ਨਿਸ਼ਚਤ ਤੌਰ ’ਤੇ ਉਸ ਦਾ ਅਸਰ ਵੀ ਇਸ ਫ਼ੈਸਲੇ ’ਤੇ ਪਿਆ ਹੈ। ਇੱਥੋਂ ਹੁਣ ਸਿਆਸਤ ਇੱਕ ਨਵਾਂ ਰੂਪ ਅਖ਼ਤਿਆਰ ਕਰੇਗੀ।

 

 

ਇਸ ਨੂੰ ਇੰਝ ਵੀ ਸਮਝਿਆ ਜਾ ਸਕਦਾ ਹੈ – 1992 ਤੋਂ ਬਾਅਦ ਬਹੁਤ ਸਾਰੇ ਮਾਹਿਰਾਂ ਦਾ ਇਹੋ ਵਿਚਾਰ ਸੀ ਕਿ ਵਿਵਾਦਗ੍ਰਸਤ ਥਾਂ ਉੱਤੇ ਮਸਜਿਦ ਦੀ ਹੀ ਉਸਾਰੀ ਹੋਵੇ; ਤਦ ਹੀ ਇਨਸਾਫ਼ ਮਿਲੇਗਾ। ਪਰ ਅੱਜ ਅਜਿਹਾ ਦਾਅਵਾ ਕੋਈ ਪੇਸ਼ ਨਹੀਂ ਕਰ ਰਿਹਾ। ਸਾਲ 2014 ਤੋਂ 2019 ਤੱਕ ਜਿਸ ਤਰੀਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਹਰ ਤਰ੍ਹਾਂ ਦੀ ਜਾਤੀ ਵਾਲੇ ਹਲਕਿਆਂ ’ਚ ਜਿੱਤਾਂ ਹਾਸਲ ਹੁੰਦੀਆਂ ਰਹੀਆਂ; ਫਿਰ ਅਯੁੱਧਿਆ ਮੁੱਦੇ ’ਤੇ ਪਹਿਲਾਂ ਜਿਵੇਂ ‘ਧਰਮ–ਨਿਰਪੱਖ’ ਤਾਕਤਾਂ ਵਿਰੋਧ ਪ੍ਰਗਟਾਉਂਦੀਆਂ ਰਹਿੰਦੀਆਂ ਸਨ – ਉਹ ਹੁਣ ਸਭ ਚੁੱਪ ਹਨ। ਕਿਸੇ ਨੇ ਵੀ ਸੁਪਰੀਮ ਕੋਰਟ ਦੇ ਫ਼ੈਸਲੇ ’ਤੇ ਪ੍ਰਗਟਾਏ ਪ੍ਰਤੀਕਰਮਾਂ ਵਿੱਚ ਅਜਿਹਾ ਕੁਝ ਨਹੀਂ ਆਖਿਆ।

 

 

ਇਸ ਦੇ ਨਾਲ ਹੀ ਇਲੈਕਟ੍ਰੌਨਿਕ ਮੀਡੀਆ ਤੇ ਸੋਸ਼ਲ ਮੀਡੀਆ ਉੱਤੇ ਹਿੰਦੂਵਾਦ ਦੇ ਸਮਰਥਕ ਭਾਰੂ ਰਹੇ ਅਤੇ ਮੁਸਲਮਾਨ ਇਸ ਮਸਜਿਦ ਦੇ ਮੁੱਦੇ ’ਤੇ ਹੰਭੇ ਵਿਖਾਈ ਦਿੱਤੇ ਅਤੇ ਉਹ ਹਰ ਤਰ੍ਹਾਂ ਦੇ ਹਾਲਾਤ ਨੂੰ ਪ੍ਰਵਾਨ ਕਰਦੇ ਵੀ ਦਿਸੇ। ਇਸ ਸਭ ਤੋਂ ਇਹੋ ਸਪੱਸ਼ਟ ਹੁੰਦਾ ਹੈ ਕਿ ਭਾਜਪਾ ਨੇ ਤਾਂ ਅਯੁੱਧਿਆ ਦੀ ਜੰਗ ਸਿਆਸੀ ਤੇ ਬੌਧਿਕ ਤਰੀਕੇ ਨਾਲ ਪਹਿਲਾਂ ਹੀ ਜਿੱਤ ਲਈ ਸੀ। ਹੁਣ ਤਾਂ ਸਿਰਫ਼ ਇਸ ਸਾਰੇ ਮਾਮਲੇ ’ਤੇ ਕਾਨੂੰਨੀ ਮੋਹਰ ਲੱਗਣੀ ਬਾਕੀ ਸੀ; ਜੋ ਸਨਿੱਚਰਵਾਰ ਨੂੰ ਲੱਗ ਗਈ। ਇਹ ਫ਼ੈਸਲਾ ਕਿਸੇ ਖ਼ਲਾਅ ਵਿੱਚ ਰਹਿ ਕੇ ਨਹੀਂ ਲਿਖਿਆ ਗਿਆ।

 

 

ਇਸ ਫ਼ੈਸਲੇ ਤੋਂ ਬਾਅਦ ਸਿਆਸਤ ਇੱਕ ਨਵਾਂ ਰੂਪ ਅਖ਼ਤਿਆਰ ਕਰੇਗੀ। ਪਰ ਇਸ ਫ਼ੈਸਲੇ ਨਾਲ ਲੋਕਾਂ ’ਤੇ ਪੈਣ ਵਾਲੇ ਮਨੋਵਿਗਿਆਨਕ ਅਸਰ ਨੂੰ ਅਸੀਂ ਘਟਾ ਕੇ ਵੀ ਨਹੀਂ ਵੇਖ ਸਕਦੇ। ਹੁਣ ਆਰਐੱਸਐੱਸ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਜਿਹੀਆਂ ਸੰਸਥਾਵਾਂ ਪਹਿਲਾਂ ਦੇ ਮੁਕਾਬਲੇ ਵਧੇਰੇ ਤਾਕਤਵਰ ਮਹਿਸੂਸ ਕਰਨਗੀਆਂ। ਹੁਣ ਹਿੰਦੂਤਵ ਦੇ ਮੁੱਖ ਮੁੱਦਿਆਂ ਦਾ ਪਾਸਾਰ ਵੱਡੇ ਪੱਧਰ ਉੱਤੇ ਹੋ ਗਿਆ ਹੈ।

 

 

ਨਾਗਰਿਕਤਾ ਸੋਧ ਬਿਲ ਤੋਂ ਲੈ ਕੇ ਧਰਮ–ਪਰਿਵਰਤਨ ਵਿਰੁੱਧ ਸਖ਼ਤ ਕਾਰਵਾਈਆਂ ਨੂੰ ਵੇਖਿਆ ਜਾ ਸਕਦਾ ਹੈ। ਇੱਕਸਮਾਨ ਸ਼ਹਿਰੀ ਜ਼ਾਬਤੇ ਤੋਂ ਲੈ ਕੇ ਅੰਤਰ–ਜਾਤੀ ਵਿਆਹਾਂ ਵਿਰੁੱਧ ਕਾਰਵਾਈ ਤੇ ਗਊ ਹੱਤਿਆ ਜਿਹੇ ਮੁੱਦਿਆਂ ਉੱਤੇ ਗ਼ੌਰ ਕੀਤਾ ਜਾ ਸਕਦਾ ਹੈ। ਹੁਣ ਇਸ ਧਾਰਨਾ ਨੂੰ ਬਲ ਮਿਲੇਗਾ ਕਿ ਭਾਜਪਾ ਹਿੰਦੂ ਬਹੁ–ਗਿਣਤੀ ਦੀ ਨੁਮਾਇੰਦਗੀ ਕਰਦੀ ਹੈ। ਉਸ ਦੀਆਂ ਹਿੰਦੂ ਵੋਟਾਂ ਹੋਰ ਵੀ ਜ਼ਿਆਦਾ ਪੱਕੀਆਂ ਹੋ ਗਈਆਂ ਹਨ।

 

[ ਇਸ ਤੋਂ ਅੱਗੇ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ -- CONTD.]

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:After Ayodhya verdict will Indian politics shifts to a new form