ਲੋਕ ਸਭਾ ਚੋਣਾਂ 2019 ਦੀਆਂ ਵੋਟਾਂ ਦੀ ਹੋ ਰਹੀ ਗਿਣਤੀ ਅਤੇ ਦੁਬਾਰਾ ਮੋਦੀ ਸਰਕਾਰ ਆਉਣ ਦੇ ਸੰਕੇਤ ਬਾਅਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਜਪਾ ਨੂੰ ਵਧਾਈ ਦਿੱਤੀ ਹੈ। ਮਮਤਾ ਨੇ ਟਵੀਟ ਕਰਦੇ ਹੋਏ ਕਿਹਾ ਕਿ ‘ਜੇਤੂਆਂ ਨੂੰ ਵਧਾਈ। ਪ੍ਰੰਤੂ, ਸਾਰੇ ਹਾਰਨ ਵਾਲਿਆਂ ਦੀ ਹਾਰ ਨਹੀਂ ਹੁੰਦੀ। ਅਸੀਂ ਪੂਰੀ ਸਮੀਖੀਆ ਕਰਨੀ ਹੈ ਉਸਦੇ ਬਾਅਦ ਅਸੀਂ ਆਪ ਸਾਰਿਆਂ ਨਾਲ ਆਪਣੀਆਂ ਗੱਲਾਂ ਨੂੰ ਸਾਂਝਾ ਕਰ ਸਕਾਂਗੇ। ਪੂਰੀ ਤਰ੍ਹਾਂ ਨਾਲ ਵੋਟਾਂ ਦੀ ਗਿਣਤੀ ਪੂਰੀ ਹੋ ਜਾਣ ਦਿਓ ਅਤੇ ਵੀਪੀਪੈਟ ਨਾਲ ਮਿਲਾਨ ਹੋਣ ਦਿਓ।’
ਆਏ ਰੁਝਾਨਾਂ ਮੁਤਾਬਕ ਭਾਜਪਾ 347 ਸੀਟਾਂ ਜਿੱਤਣ ਦੇ ਕਰੀਬ ਸੀ, ਜਦੋਂ ਕਿ ਯੂਪੀਏ 91, ਬੀਐਸਪੀ–ਐਸਪੀ ਗਠਜੋੜ 19 ਅਤੇ ਹੋਰ ਪਾਰਟੀਆਂ 86 ਸੀਟਾਂ। 543 ਵਿਚੋਂ 542 ਉਤੇ ਹੀ ਚੋਣਾਂ ਹੋਈਆਂ ਸਨ, ਜਦੋਂ ਕਿ ਤਮਿਲਨਾਡੂ ਦੇ ਵੇਲੋਰ ਵਿਚ ਵੱਡੀ ਮਾਤਰਾ ਵਿਚ ਪੈਸਿਆਂ ਦੀ ਜਬਤੀ ਬਾਅਦ ਉਥੇ ਚੋਣਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।