ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਤੋਂ ਬਾਅਦ ਸ਼ਰਦ ਪਵਾਰ ਨੇ ਵੀ ਦਿੱਤਾ ਸ਼ਿਵ–ਸੈਨਾ ਨੂੰ ਝਟਕਾ

ਭਾਜਪਾ ਤੋਂ ਬਾਅਦ ਸ਼ਰਦ ਪਵਾਰ ਨੇ ਵੀ ਦਿੱਤਾ ਸ਼ਿਵ–ਸੈਨਾ ਨੂੰ ਝਟਕਾ

ਮਹਾਰਾਸ਼ਟਰ ’ਚ ਸੱਤਾ ਨੂੰ ਲੈ ਕੇ ਚੱਲ ਰਹੇ ਘਮਸਾਨ ਦੌਰਾਨ ਭਾਜਪਾ ਅਤੇ ਸ਼ਿਵ ਸੈਨਾ ਦੀਆਂ ਨਜ਼ਰਾਂ ਇਸ ਵੇਲੇ ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ’ਤੇ ਟਿਕੀਆਂ ਹੋਈਆਂ ਹਨ ਪਰ ਹੁਣ NCP ਦੇ ਮੁਖੀ ਸ੍ਰੀ ਸ਼ਰਦ ਪਵਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਭਾਜਪਾ ਜਾਂ ਸ਼ਿਵ ਸੈਨਾ ਕਿਸੇ ਨੂੰ ਵੀ ਹਮਾਇਤ ਦੇਣ ਦੇ ਰੌਂਅ ’ਚ ਨਹੀਂ ਹਨ ਤੇ ਵਿਰੋਧੀ ਧਿਰ ’ਚ ਬੈਠਣਗੇ। ਸ੍ਰੀ ਪਵਾਰ ਦਾ ਇਹ ਸਟੈਂਡ ਭਾਜਪਾ ਲਈ ਘੱਟ ਪਰ ਸ਼ਿਵ ਸੈਨਾ ਲਈ ਵੱਡਾ ਝਟਕਾ ਹੈ।

 

 

ਚੇਤੇ ਰਹੇ ਕਿ ਬੀਤੇ ਦਿਨੀਂ ਸ਼ਿਵ ਸੈਨਾ ਆਗੂ ਸੰਜੇ ਰਾਉਤ ਨੇ ਸ੍ਰੀ ਸ਼ਰਦ ਪਵਾਰ ਨਾਲ ਮੁਲਾਕਾਤ ਕੀਤੀ ਸੀ, ਤਦ ਉਸ ਮੁਲਾਕਾਤ ਤੋਂ ਬਾਅਦ ਉਨ੍ਹਾਂ ਨੂੰ ਪੂਰਾ ਭਰੋਸਾ ਹੋ ਗਿਆ ਸੀ ਕਿ ਹੁਣ ਤਾਂ ਉਨ੍ਹਾਂ ਨੇ ਸਰਕਾਰ ਬਣਾ ਹੀ ਲਈ। ਇਸੇ ਲਈ ਉਨ੍ਹਾਂ ਇੱਥੋਂ ਤੱਕ ਆਖ ਦਿੱਤਾ ਸੀ ਕਿ ਇਸ ਵਾਰ ਮਹਾਰਾਸ਼ਟਰ ਦਾ ਮੁੱਖ ਮੰਤਰੀ ਤਾਂ ਸ਼ਿਵ ਸੈਨਾ ਦਾ ਹੀ ਬਣੇਗਾ।

 

 

ਉਸ ਮੁਲਾਕਾਤ ਬਾਰੇ ਸ੍ਰੀ ਸ਼ਰਦ ਪਵਾਰ ਦਾ ਬਿਆਨ ਵੀ ਆਇਆ ਹੈ; ਜਿਸ ਵਿੱਚ ਉਨ੍ਹਾਂ ਆਖਿਆ ਹੈ ਕਿ ਸ੍ਰੀ ਰਾਉਤ ਉਨ੍ਹਾਂ ਨੂੰ ਮਿਲੇ ਤਾਂ ਸਨ ਪਰ ਸ਼ਿਵ ਸੈਨਾ ਬਾਰੇ ਕੋਈ ਗੱਲਬਾਤ ਨਹੀਂ ਹੋਈ।

 

 

ਉੱਧਰ ਸ਼ਿਵ ਸੈਨਾ ਨੂੰ ਹਮਾਇਤ ਦੇਣ ’ਤੇ ਚਰਚਾ ਕਰਨ ਲਈ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਪਾਰਟੀ ਦੇ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਸ਼ੁੱਕਰਵਾਰ ਨੂੰ ਮੁਲਾਕਾਤ ਕੀਤੀ। ਉਸ ਤੋਂ ਬਾਅਦ ਆਗੂਆਂ ਦੀ ਰਾਇ ਸ਼ਿਵ ਸੈਨਾ ਨੂੰ ਹਮਾਇਤ ਦੇਣ ਦੇ ਮਾਮਲੇ ਨੂੰ ਲੈ ਕੇ ਵੰਡੀ ਹੋਈ ਵਿਖਾਈ ਦਿੱਤੀ।

 

 

ਕਾਫ਼ੀ ਦੇਰ ਚੱਲੀ ਮੀਟਿੰਗ ਤੋਂ ਬਾਅਦ ਕਾਂਗਰਸੀ ਆਗੂਆਂ ਨੇ ਕਿਹਾ ਕਿ ਅਸੀਂ ਸਿਰਫ਼ ਅੱਜ ਦੀ ਸਿਆਸੀ ਹਾਲਤ ਬਾਰੇ ਸ੍ਰੀਮਤੀ ਸੋਨੀਆ ਨੂੰ ਦੱਸਿਆ ਸੀ। ਉਨ੍ਹਾਂ ਨੇ ਸ਼ਿਵ ਸੈਨਾ ਨੂੰ ਹਮਾਇਤ ਦੇਣ ਬਾਰੇ ਕੋਈ ਟਿੱਪਣੀ ਨਹੀਂ ਕੀਤੀ। ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਵਿਰੋਧੀ ਧਿਰ ’ਚ ਬੈਠਣ ਲਈ ਤਿਆਰ ਹੈ।

 

 

ਇਸ ਤੋਂ ਸਪੱਸ਼ਟ ਹੈ ਕਿ ਮਹਾਰਾਸ਼ਟਰ ’ਚ ਕਾਂਗਰਸ ਜੋੜ–ਤੋੜ ਨਾਲ ਸਰਕਾਰ ਨਹੀਂ ਬਣਾਏਗੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:After BJP Sharad Pawar also jolts Shiv Sena