ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਮੁਹੰਮਦ ਆਜ਼ਮ ਖ਼ਾਨ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਪੁਲਿਸ ਬੁੱਧਵਾਰ ਨੂੰ ਮੁਹੰਮਦ ਅਲੀ ਜੌਹਰ ਯੂਨੀਵਰਸਿਟੀ ਵਿਖੇ ਛਾਪੇਮਾਰੀ ਦੌਰਾਨ ਰਿਆਦ ਦੇ ਰਾਮਪੁਰ ਕਲੱਬ ਤੋਂ ਚੋਰੀ ਕੀਤੇ ਸ਼ੇਰਾਂ ਦੀਆਂ ਮੂਰਤੀਆਂ ਮਿਲੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਮੂਰਤੀਆਂ ਦੇ ਐਸ ਪੀ ਦੇ ਕਾਰਜਕਾਲ ਵਿੱਚ ਚੋਰੀ ਕੀਤਾ ਗਿਆ ਸੀ। ਪੀਡਬਲਿਊਡੀ ਨੇ ਸ਼ੇਰਾਂ ਦੀਆਂ ਮੂਰਤੀਆਂ ਦੀ ਪੁਸ਼ਟੀ ਕੀਤੀ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਜੌਹਰ ਯੂਨੀਵਰਸਿਟੀ ਵਿੱਚ ਛਾਪੇਮਾਰੀ ਦੌਰਾਨ ਪੁਲਿਸ ਨੇ ਯੂਨੀਵਰਸਿਟੀ ਦੀ ਮੁਮਤਾਜ ਸੈਂਟਰਲ ਲਾਇਬ੍ਰੇਰੀ ਤੋਂ ਤਕਰੀਬਨ ਦੋ ਹਜ਼ਾਰ ਦੀਆਂ ਕੀਮਤੀ ਕਿਤਾਬਾਂ ਅਤੇ ਪਾਡੂਲਿਪੀਆਂ ਬਰਾਮਦ ਕੀਤੀਆਂ। ਕੁਝ ਪੁਰਾਣਾ ਫਰਨੀਚਰ ਵੀ ਬਰਾਮਦ ਹੋਇਆ ਹੈ। ਇੰਨਾ ਹੀ ਨਹੀਂ, ਕਾਰਵਾਈ ਦਾ ਵਿਰੋਧ ਕਰਨ ਉੱਤੇ ਪੁਲਿਸ ਨੇ ਇੱਕ ਮਹਿਲਾ ਸਣੇ ਚਾਰ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਸੀ।
ਇਸ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਦੇ ਨੇਤਾ ਆਜ਼ਮ ਖ਼ਾਨ ਦੇ ਬੇਟੇ ਅਬਦੁੱਲਾ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਅਬਦੁੱਲਾ ਨੂੰ ਜੌਹਰ ਯੂਨੀਵਰਸਿਟੀ ਵਿੱਚ ਤਲਾਸ਼ੀ ਦੌਰਾਨ ਹਿਰਾਸਤ ਵਿੱਚ ਲਿਆ ਗਿਆ ਹੈ। ਸੀਓ ਸਿਟੀ ਵਿਧਾਇਕ ਅਬਦੁੱਲਾ ਨੂੰ ਆਪਣੀ ਕਾਰ ਰਾਹੀਂ ਬਾਹਰ ਲੈ ਗਏ ਹਨ।
ਜ਼ਿਕਰਯੋਗ ਹੈ ਕਿ ਹੈ ਕਿ ਸਪਾ ਵਿਧਾਇਕ ਅਬਦੁੱਲਾ ਆਜ਼ਮ ਖ਼ਾਨ ਹੁਣ ਦੋ ਜਨਮ ਤਰੀਕਾਂ ਦੇ ਮਾਮਲੇ ਵਿੱਚ ਵੀ ਫਸ ਗਏ ਹਨ। ਭਾਜਪਾ ਨੇਤਾ ਆਕਾਸ਼ ਸਕਸੈਨਾ ਹਨੀ ਨੇ ਵਿਧਾਇਕ ਖ਼ਿਲਾਫ਼ ਧੋਖਾਧੜੀ ਦੀ ਰਿਪੋਰਟ ਦਰਜ ਕਰਵਾਈ ਸੀ। ਨਾਲ ਹੀ ਪਾਸਪੋਰਟ ਜ਼ਬਤ ਕਰਨ ਦੀ ਮੰਗ ਵੀ ਕੀਤੀ ਸੀ।