ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Share Market: ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ, 767 ਅੰਕ ਹੇਠਾਂ ਆਇਆ ਸੈਂਸੈਕਸ


ਵਿੱਤੀ ਸਾਲ 2019-20 ਦਾ ਆਮ ਬਜਟ ਸ਼ੇਅਰ ਬਾਜ਼ਾਰ ਨੂੰ ਉਛਾਲ ਨਹੀਂ ਦੇ ਸਕਿਆ ਅਤੇ ਬਜਟ ਪ੍ਰਬੰਧਾਂ ਨਾਲ ਨਿਵੇਸ਼ਕਾਂ ਵਿੱਚ ਨਿਰਾਸ਼ਾ ਦਾ ਅਸਰ ਸੋਮਵਾਰ ਨੂੰ ਵੀ ਦਿਖਿਆ। ਸੋਮਵਾਰ ਨੂੰ ਸ਼ੇਅਰ ਬਾਜਾਰ ਦੇ ਸ਼ੁਰੂਆਤੀ ਕਾਰੋਬਾਰ ਵਿੱਚ ਜ਼ੋਰਦਾਰ ਗਿਰਾਵਟ ਵੇਖੀ ਗਈ।

 

ਪ੍ਰਮੁੱਖ ਸੂਚਕ ਅੰਕ ਸੈਂਸੈਕਸ ਸਵੇਰੇ 9.54 ਵਜੇ 416.60 ਅੰਕ ਦੀ ਗਿਰਾਵਟ ਦੇ ਨਾਲ 39,096.79 ਉੱਤੇ ਅਤੇ ਨਿਫਟੀ ਵੀ ਲਗਭਗ ਇਸੇ ਸਮੇਂ 116.65 ਅੰਕਾਂ ਦੀ ਕਮਜ਼ੋਰੀ ਨਾਲ 11,694.50 'ਤੇ ਵਪਾਰ ਕਰਦੇ ਵੇਖੇ ਗਏ। ਸੈਂਸੈਕਸ ਸਵੇਰੇ 11:13 ਤੇ 615 ਅੰਕਾਂ ਦੀ ਗਿਰਾਵਟ ਨਾਲ ਟ੍ਰੇ਼ਡ ਕਰ ਰਿਹਾ ਹੈ।

 

ਬੰਬਈ ਸਟਾਕ ਐਕਸਚੇਂਜ (ਬੀਐਸਈ) ਦਾ 30 ਸ਼ੇਅਰਾਂ 'ਤੇ ਆਧਾਰਿਤ ਸੰਵੇਦੀ ਸੂਚਕਾਂਕ ਸੈਂਸੈਕਸ ਸਵੇਰੇ 37.01 ਅੰਕ ਦੀ ਗਿਰਾਵਟ ਦੇ ਨਾਲ 39,476.38 ਉੱਤੇ, ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ (ਐਨ ਐਸ ਈ) ਦੇ 50 ਸ਼ੇਅਰਾਂ 'ਤੇ ਆਧਾਰਤ ਸੰਵੇਦੀ ਸੂਚਕਾਂਕ ਨਿਫਟੀ 40.75 ਅੰਕ ਕਮਜ਼ੋਰੀ ਨਾਲ 11,770.40 ਉੱਤੇ ਖੁੱਲ੍ਹਿਆ।  ਸਵੇਰੇ ਕਾਰੋਬਾਰ ਦੌਰਾਨ ਇੱਕ ਸਮੇਂ ਸੈਂਸੈਕਸ ਵਿੱਚ 500 ਅੰਕਾਂ ਦੀ ਗਿਰਾਵਟ ਨਜ਼ਰ ਆਈ।

 

ਬੀਤੇ ਸ਼ੁੱਕਰਵਾਰ ਨੂੰ ਬਜਟ ਭਾਸ਼ਣ ਮਗਰੋਂ ਸ਼ੇਅਰ ਮਾਰਕੀਟ ਵਿੱਚ ਗਿਰਾਵਟ ਨਜ਼ਰ ਆਉਣ ਲੱਗੀ। ਸਰਕਾਰ ਨੇ ਕਾਰਪੋਰੇਟ ਟੈਕਸ ਦੇ ਦਾਇਰੇ ਨੂੰ ਵਧਾਇਆ ਹੈ। ਹਾਲਾਂਕਿ, ਡੀਜ਼ਲ-ਪੈਟਰੋਲ ਅਤੇ ਸੋਨੇ ਉੱਤੇ ਡਿਊਟੀ ਵਧਾਈ।  ਇਸ ਦਾ ਸ਼ੇਅਰ ਬਜ਼ਾਰ ਉੱਤੇ ਅਸਰ ਨਜ਼ਰ ਆਇਆ ਅਤੇ ਸੈਂਸਕੈਸ 305.43 ਅੰਕ ਘੱਟ ਕੇ 39,602.63 'ਤੇ ਬੰਦ ਹੋਇਆ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:after budget sensex trading in red sign share market live updates