ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚਿੰਮਯਾਨੰਦ ਦੀ ਗ੍ਰਿਫ਼ਤਾਰੀ ਤੋਂ ਬਾਅਦ ਵਿਦਿਆਰਥਣ ਨੇ ਕਿਹਾ, SIT ਦੀ ਜਾਂਚ ਤੋਂ ਸੰਤੁਸ਼ਟ ਨਹੀਂ  

ਸਵਾਮੀ ਚਿੰਮਯਾਨੰਦ ਉੱਤੇ ਸਨਸਨੀਖੇਜ਼ ਬਲਾਤਕਾਰ ਦਾ ਦੋਸ਼ ਲਾਉਣ ਵਾਲੀ ਕਾਨੂੰਨ ਦੀ ਵਿਦਿਆਰਥਣ ਨੇ ਸੀਨੀਅਰ ਭਾਜਪਾ ਨੇਤਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਆਪਣੀ ਪ੍ਰਤੀਕਿਰਿਆ ਵਿੱਚ ਕਿਹਾ ਕਿ ਉਹ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੀ ਜਾਂਚ ਤੋਂ ਸੰਤੁਸ਼ਟ ਨਹੀਂ ਹੈ।


ਪੀੜਤ ਵਿਦਿਆਰਥਣ ਨੇ ਕਿਹਾ- ਮੈਂ ਐਸਆਈਟੀ ਦੀ ਜਾਂਚ ਤੋਂ ਸੰਤੁਸ਼ਟ ਨਹੀਂ ਹਾਂ। ਚਿੰਮਯਾਨੰਦ 'ਤੇ ਜੋ ਧਾਰਾਵਾਂ ਲਾਈਆਂ ਗਈਆਂ ਹਨ, ਉਹ ਕੇਵਲ ਖਾਨਾ ਪੂਰਤੀ ਹੈ। ਚਿੰਮਯਾਨੰਦ ਨੂੰ ਗ੍ਰਿਫ਼ਤਾਰ ਕਰਕੇ ਇੱਕ ਮਰਸੀਡੀਜ਼ ਕਾਰ ਵਿੱਚ ਬੈਠਾ ਕੇ ਜੇਲ੍ਹ ਲਿਜਾਇਆ ਗਿਆ। ਉਸ ਨੂੰ ਵੀ ਆਮ ਅਪਰਾਧੀ ਦੀ ਤਰ੍ਹਾਂ ਹੀ ਲਿਜਾਂਦੇ। ਆਮ ਆਦਮੀ ਵਰਗਾ ਸਲੂਕ ਉਸ ਨਾਲ ਕੀਤਾ ਜਾਂਦਾ। 

 

ਪੀੜਤ ਵਿਦਿਆਰਥਣ ਨੇ ਇਹ ਵੀ ਕਿਹਾ ਕਿ ਮੈਨੂੰ ਵਸੂਲੀ ਮਾਮਲੇ ਵਿੱਚ ਦੋਸ਼ੀ ਬਣਾ ਕੇ ਮੇਰੇ ਮੁਕੱਦਮੇ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਜ ਚਿੰਮਯਾਨੰਦ ਨੂੰ ਜੇਲ੍ਹ ਭੇਜਿਆ ਗਿਆ ਹੈ, ਇਹ ਸਿਰਫ਼ ਮੀਡੀਆ ਦੇ ਕਾਰਨ ਹੀ ਸੰਭਵ ਹੋਇਆ ਹੈ। ਉੱਤਰ ਪ੍ਰਦੇਸ਼ ਸਰਕਾਰ ਦੇ ਕਾਰਨ ਅੱਜ ਇਹ ਕਾਰਵਾਈ ਹੋ ਸਕੀ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:After Chimthananda arrest victim says not satisfied with SIT inquiry