ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੀਵਾਲ਼ੀ ਪਿੱਛੋਂ ਦਿੱਲੀ ਦੀ ਹਵਾ ਹੋਈ ਜ਼ਹਿਰੀਲੀ ਪਰ ਪਿਛਲੇ ਵਰ੍ਹੇ ਨਾਲੋਂ ਘੱਟ

ਦੀਵਾਲ਼ੀ ਪਿੱਛੋਂ ਦਿੱਲੀ ਦੀ ਹਵਾ ਹੋਈ ਜ਼ਹਿਰੀਲੀ ਪਰ ਪਿਛਲੇ ਵਰ੍ਹੇ ਨਾਲੋਂ ਘੱਟ

ਭਾਰਤ ਦੀ ਰਾਜਧਾਨੀ ਦਿੱਲੀ ਤੇ ਨੌਇਡਾ ’ਚ ਦੀਵਾਲ਼ੀ ਦੇ ਪ੍ਰਦੂਸ਼ਣ ਕਾਰਨ ਜਿਵੇਂ ਧੁੰਦ ਛਾ ਗਈ ਹੈ ਤੇ ਹਵਾ ਦਾ ਮਿਅਰ ਬਹੁਤ ਖ਼ਰਾਬ ਪੱਧਰ ’ਤੇ ਪੁੱਜ ਗਿਆ ਹੈ। ਸੁਪਰੀਮ ਕੋਰਟ ਨੇ ਦੀਵਾਲੀ ਮੌਕੇ ਪਟਾਕੇ ਚਲਾਉਣ ਲਈ ਦੋ ਘੰਟਿਆਂ ਦੀ ਹੱਦ ਤੈਅ ਕੀਤੀ ਸੀ ਪਰ ਲੋਕਾਂ ਨੇ ਉਸ ਸੀਮਾ ਤੋਂ ਇਲਾਵਾ ਪੀ ਆਤਿਸ਼ਬਾਜ਼ੀ ਚਲਾਈ।

 

 

ਸਿਸਟਮ ਆੱਫ਼ ਏਅਰ ਕੁਆਲਿਟੀ ਐਂਡ ਵੈਦਰ ਫ਼ੋਰਕਾਸਟਿੰਗ ਐਂਡ ਰਿਸਰਚ (SAFAR) ਅਨੁਸਾਰ ਦਿੱਲੀ ’ਚ ਦੀਵਾਲ਼ੀ ਤੋਂ ਬਾਅਦ ਹਵਾ ਬਹੁਤ ਖ਼ਰਾਬ ਸ਼੍ਰੇਣੀ ਵਿੱਚ ਆ ਗਈ ਹੈ। ਦਿੱਲੀ ਦੀ ਹਵਾ ਵਿੱਚ ਪਟਾਕਿਆਂ ਦੀ ਤੇਜ਼ ਆਵਾਜ਼ ਦੇ ਨਾਲ ਹੀ ਜ਼ਹਿਰੀਲਾ ਧੂੰਆਂ ਵੀ ਭਰ ਗਿਆ। ਕਈ ਥਾਵਾਂ ’ਤੇ ਤਾਂ ਇਹ ਪੱਧਰ ਗੰਭੀਰ ਪੱਧਰ ਵੀ ਪਾਰ ਕਰ ਗਿਆ।

 

 

ਲੋਕਾਂ ਨੇ ਮਾਲਵੀਆ ਨਗਰ, ਲਾਜਪਤ ਨਗਰ, ਕੈਲਾਸ਼ ਹਿਲਜ਼, ਬੁਰਾੜੀ, ਜੰਗਪੁਰਾ, ਸ਼ਾਹਦਰਾ, ਲਕਸ਼ਮੀ ਨਗਰ, ਮਿਯੂਰ ਵਿਹਾਰ, ਸਰਿਤਾ ਵਿਹਾਰ, ਹਰੀ ਨਗਰ, ਨਿਊ ਫ਼੍ਰੈਂਡਜ਼ ਕਾਲੋਨੀ, ਦਵਾਰਕਾ ਸਮੇਤ ਕਈ ਇਲਾਕਿਆਂ ’ਚ ਸ਼ਾਮੀ 8 ਤੋਂ 10 ਵਜੇ ਤੱਕ ਦੀ ਸੀਮਾ ਤੋਂ ਇਲਾਵਾ ਵੀ ਰੱਜ ਕੇ ਪਟਾਕੇ ਚਲਾਏ।

 

 

ਨੌਇਡਾ, ਗੁਰੂਗ੍ਰਾਮ ਤੇ ਗ਼ਾਜ਼ੀਆਬਾਦ ’ਚ ਵੀ ਨਿਵਾਸੀਆਂ ਨੇ ਨਿਰਧਾਰਤ ਸਮੇਂ ਤੋਂ ਇਲਾਵਾ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਪਟਾਕੇ ਚਲਾਏ। ਲੋਕ ਸ਼ਾਮੀਂ 8 ਵਜੇ ਤੋਂ ਪਹਿਲਾਂ ਵੀ ਆਤਿਸ਼ਬਾਜ਼ੀ ਚਲਾਉਂਦੇ ਦਿਸੇ।

 

 

ਸਰਕਾਰੀ ਏਜੰਸੀਆਂ ਮੁਤਾਬਕ ਐਤਵਾਰ ਰਾਤੀਂ 11 ਵਜੇ ਦਿੱਲੀ ਦੀ ਹਵਾ ਦਾ ਔਸਤ ਮਿਆਰ 327 ’ਤੇ ਪੁੱਜ ਗਿਆ ਸੀ; ਜਦ ਕਿ ਸਨਿੱਚਰਵਾਰ ਨੂੰ ਇਹ 302 ਸੀ। ਆਨੰਦ ਵਿਹਾਰ ’ਚ PM–10 ਦਾ ਪੱਧਰ 515 ਦਰਜ ਕੀਤਾ ਗਿਆ; ਜਦ ਕਿ ਵਜ਼ੀਰਪੁਰ ਤੇ ਬਵਾਨਾ ’ਚ PM–2.5 ਦਾ ਪੱਧਰ 400 ਦੇ ਪਾਰ ਚਲਾ ਗਿਆ।

 

 

ਰਾਜਧਾਨੀ ਸਥਿਤ 37 ਹਵਾ–ਮਿਆਰ ਨਿਗਰਾਨੀ ਕੇਂਦਰਾਂ ਵਿੱਚੋਂ 25 ਨੇ ਹਵਾ ਦਾ ਖ਼ਰਾਬ ਮਿਆਰ ਦਰਜ ਕੀਤਾ। ਦਿੱਲੀ ਲਾਗਲੇ ਸ਼ਹਿਰਾਂ ਫ਼ਰੀਦਾਬਾਦ, ਗ਼ਾਜ਼ੀਆਬਾਦ, ਗ੍ਰੇਟਰ ਨੌਇਡਾ ਤੇ ਨੌਇਡਾ ’ਚ ਐਤਵਾਰ ਰਾਤੀਂ 11 ਵਜੇ ਹਵਾ ਦਾ ਇਹ ਮਿਆਰ ਪੱਧਰ ਕ੍ਰਮਵਾਰ 320, 382, 312 ਤੇ 344 ਰਿਹਾ।

 

 

ਇੱਥੇ ਵਰਨਣਯੋਗ ਹੈ ਕਿ ਪਿਛਲੇ ਵਰ੍ਹੇ ਦੀ ਦੀਵਾਲ਼ੀ ਮੌਕੇ ਇਹ ਪ੍ਰਦੂਸ਼ਣ 12 ਗੁਣਾ ਵੱਧ 600 ’ਤੇ ਪੁੱਜ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:After Deepavali Delhi s Air gone poisonous but less than last year