ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਰਾਜਸਥਾਨ ’ਚ ਕੁੱਟੇ ਪੁਲਿਸ ਮੁਲਾਜ਼ਮ, ਮਹਿਲਾ ਕਾਂਸਟੇਬਲ ਵੀ ਕੁੱਟੀ

ਦਿੱਲੀ ਤੋਂ ਬਾਅਦ ਹੁਣ ਰਾਜਸਥਾਨ ਚ ਵੀ ਪੁਲਿਸ ਮੁਲਾਜ਼ਮਾਂ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੁੱਧਵਾਰ ਨੂੰ ਵਕੀਲਾਂ ਨੇ ਰਾਜਸਥਾਨ ਦੇ ਅਲਵਰ ਜ਼ਿਲੇ ਦੀ ਇਕ ਅਦਾਲਤ ਚ ਹਰਿਆਣਾ ਪੁਲਿਸ ਦੇ ਇਕ ਹੈੱਡ ਕਾਂਸਟੇਬਲ ਅਤੇ ਰਾਜਸਥਾਨ ਪੁਲਿਸ ਦੇ ਤਿੰਨ ਜਵਾਨਾਂ ਨੂੰ ਕਥਿਤ ਤੌਰ 'ਤੇ ਕੁੱਟਿਆ।

 

ਅਲਵਰ ਸੁਪਰਡੈਂਟ ਆਫ ਪੁਲਿਸ ਪਾਰਿਸ ਦੇਸ਼ਮੁਖ ਨੇ ਦੱਸਿਆ ਕਿ ਅਲਵਰ ਦੇ ਦੋ ਥਾਣਿਆਂ ਚ ਇਕ ਔਰਤ ਸਣੇ ਚਾਰ ਪੁਲਿਸ ਮੁਲਾਜ਼ਮਾਂ ਦੀ ਕੁੱਟਮਾਰ ਕਰਨ ਦੇ ਦੋਸ਼ ਚ ਚਾਰ ਕੇਸ ਦਰਜ ਕੀਤੇ ਗਏ ਹਨ।

 

ਦੇਸ਼ਮੁਖ ਨੇ ਦਸਿਆ ਕਿ ਵਕੀਲ ਕਹਿ ਰਹੇ ਸਨ ਕਿ ਉਹ ਦਿੱਲੀ ਦੇ ਵਕੀਲਾਂ ਦੇ ਹੱਕ ਵਿੱਚ ਹੜਤਾਲ ’ਤੇ ਹਨ। ਵਕੀਲਾਂ ਨੇ ਇੱਕ ਮਹਿਲਾ ਕਾਂਸਟੇਬਲ ਅਤੇ ਰਾਜਸਥਾਨ ਪੁਲਿਸ ਦੀ ਦੋ ਮਰਦ ਕਾਂਸਟੇਬਲ ਅਤੇ ਹਰਿਆਣਾ ਪੁਲਿਸ ਦੇ ਇੱਕ ਹੈੱਡ ਕਾਂਸਟੇਬਲ ਦੀ ਕੁੱਟਮਾਰ ਕੀਤੀ।

 

ਪੁਲਿਸ ਅਫਸਰ ਮੁਤਾਬਕ ਪੁਲਿਸ ਵਾਲੇ ਆਪਣੀ ਡਿਊਟੀ ਨਿਭਾ ਰਹੇ ਸਨ, ਇਸ ਮਾਮਲੇ ਵਿੱਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।

 

ਦੂਜੇ ਪਾਸੇ ਰਾਜਸਥਾਨ ਪੁਲਿਸ ਸੇਵਾ ਅਧਿਕਾਰੀ (ਆਰਪੀਐਸ) ਐਸੋਸੀਏਸ਼ਨ ਨੇ ਬੁੱਧਵਾਰ ਸਵੇਰੇ ਜੈਪੁਰ ਚ ਇੱਕ ਮੀਟਿੰਗ ਕੀਤੀ ਤੇ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਦੀ ਘਟਨਾ ਦੀ ਨਿੰਦਾ ਕੀਤੀ।

 

ਐਸੋਸੀਏਸ਼ਨ ਦੇ ਪ੍ਰਧਾਨ ਅਤੇ ਐਡੀਸ਼ਨਲ ਪੁਲਿਸ ਸੁਪਰਡੈਂਟ ਰਘੁਵੀਰ ਸੈਣੀ ਨੇ ਕਿਹਾ ਕਿ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿਚ ਵਕੀਲਾਂ ਦਾ ਪੁਲਿਸ ਵਾਲਿਆਂ ਨੂੰ ਕੁੱਟਣਾ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ ਮੰਦਭਾਗਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:After Delhi now policemen beaten in Rajasthan women constable also beaten