ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਤੀ ਨਾਲ ਲੜ ਕੇ 4 ਬੱਚਿਆਂ ਨੂੰ ਅੱਗ ਲਾਈ ਤੇ ਖ਼ੁਦਕੁਸ਼ੀ ਕਰ ਲਈ

ਪਤੀ ਨਾਲ ਲੜ ਕੇ 4 ਬੱਚਿਆਂ ਨੂੰ ਅੱਗ ਲਾਈ ਤੇ ਖ਼ੁਦਕੁਸ਼ੀ ਕਰ ਲਈ

ਪ੍ਰੇਮਵਤੀ (28) ਨਾਂਅ ਦੀ ਇੱਕ ਔਰਤ ਨੇ ਆਪਣੇ ਪਤੀ ਨਾਲ ਲੜਨ ਪਿੱਛੋਂ ਆਪਣੇ ਚਾਰੇ ਬੱਚਿਆਂ ਦੇ ਹੱਥ-ਪੈਰ ਬੰਨ੍ਹ ਕੇ ਉਨ੍ਹਾਂ ਨੂੰ ਅੱਗ ਲਾ ਦਿੱਤੀ ਤੇ ਬਾਅਦ `ਚ ਖ਼ੁਦਕੁਸ਼ੀ ਕਰ ਲਈ। ਇਹ ਜਾਣਕਾਰੀ ਅੱਜ ਸਨਿੱਚਰਵਾਰ ਨੂੰ ਪੁਲਿਸ ਨੇ ਦਿੱਤੀ। ਤਿੰਨ ਬੱਚੇ ਤਾਂ ਜਿਊਂਦੇ-ਜੀਅ ਸੜ ਗਏ ਪਰ ਇੱਕ ਬੱਚਾ ਹਾਲੇ ਜਿ਼ੰਦਗੀ ਤੇ ਮੌਤ ਨਾਲ ਜੂਝ ਰਿਹਾ ਹੈ ਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।


ਇਹ ਵਾਰਦਾਤ ਸ਼ੁੱਕਰਵਾਰ ਬਾਅਦ ਦੁਪਹਿਰ ਉੱਤਰ ਪ੍ਰਦੇਸ਼ ਦੇ ਹਮੀਰਪੁਰ ਜਿ਼ਲ੍ਹੇ ਦੇ ਰਾਠ ਪੁਲਿਸ ਥਾਣੇ ਅਧੀਨ ਪੈਂਦੇ ਪਿੰਡ ਅਮਗਾਵ ਦੀ ਹੈ।


ਐੱਸਪੀ ਹੇਮਰਾਜ ਮੀਨਾ ਨੇ ਦੱਸਿਆ ਕਿ ਪ੍ਰੇਮਵਤੀ ਆਪਣੇ ਪਤੀ ਨਾਲ ਲੜਪਈ ਤੇ ਫਿਰ ਉਸ ਨੇ ਆਪਣੇ ਬੱਚਿਆਂ ਸਪਨਾ (7), ਪ੍ਰਸ਼ਾਂਤ (5), ਸਨੇਹਾ (3) ਅਤੇ ਦਿਵਯਾਂਸ਼ (1) ਨੂੰ ਬੰਨ੍ਹ ਕੇ ਉਨ੍ਹਾਂ `ਤੇ ਮਿੱਟੀ ਦਾ ਤੇਲ ਛਿੜਕ ਕੇ ਉਨ੍ਹਾਂ ਨੂੰ ਅੱਗ ਲਾ ਦਿੱਤੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦਿਵਯਾਂਸ਼ ਦੀ ਮੌਤ ਤਾਂ ਮੌਕੇ `ਤੇ ਹੀ ਹੋ ਗਈ ਸੀ ਤੇ ਸਪਨਾ ਨੇ ਕਮਿਊਨਿਟੀ ਹੈਲਥ ਸੈਂਟਰ ਜਾ ਕੇ ਦਮ ਤੋੜਿਆ।


ਪ੍ਰੇਮਵਤੀ, ਪ੍ਰਸ਼ਾਂਤ ਤੇ ਸਨੇਹਾ ਨੂੰ ਝਾਂਸੀ ਦੇ ਮੈਡੀਕਲ ਕਾਲਜ `ਚ ਦਾਖ਼ਲ ਕਰਵਾਇਆ ਗਿਆ। ਪ੍ਰਸ਼ਾਂਤ ਦੀ ਹਾਲਤ ਇਸ ਵੇਲੇ ਨਾਜ਼ੁਕ ਬਣੀ ਹੋਈ ਹੈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:after fight with husband premwati set 4 children afire