ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਹਵਾਈ ਫ਼ੌਜ ਮੁਖੀ ਨੇ ਅਭਿਨੰਦਨ ਨਾਲ ਉਡਾਣ ਭਰਨ ਮਗਰੋਂ ਦੱਸੀ ਖਾਸ ਗੱਲ

ਪਾਕਿਸਤਾਨੀ ਲੜਾਕੂ ਜਹਾਜ਼ ਐਫ-16 ਨੂੰ ਮਾਰ ਸੁੱਟਣ ਵਾਲੇ ਭਾਰਤੀ ਹਵਾਈ ਸੈਨਾ ਦੇ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੇ ਸੋਮਵਾਰ ਨੂੰ ਲਗਭਗ ਛੇ ਮਹੀਨਿਆਂ ਬਾਅਦ ਦੁਬਾਰਾ ਮਿਗ -21 ਚ ਉਡਾਣ ਭਰੀ। ਅਭਿਨੰਦਨ ਨੇ ਹਵਾਈ ਫੌਜ ਦੇ ਮੁਖੀ ਬੀਐਸ ਧਨੋਆ ਨਾਲ ਉਡਾਣ ਭਰੀ। ਧਨੋਆ ਨੇ ਕਿਹਾ ਕਿ ਅਭਿਨੰਦਨ ਨਾਲ ਉਡਾਣ ਭਰਨਾ ਮੇਰੇ ਲਈ ਰੋਮਾਂਚਕ ਤੇ ਸਨਮਾਨ ਵਾਲੀ ਗੱਲ ਹੈ। ਪਠਾਨਕੋਟ ਏਅਰਫੋਰਸ ਬੇਸ ਤੋਂ ਭਰੀ ਗਈ ਇਹ ਉਡਾਣ ਲਗਭਗ ਅੱਧਾ ਘੰਟਾ ਰਹੀ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

30 ਸਤੰਬਰ ਨੂੰ ਸੇਵਾ ਮੁਕਤ ਹੋ ਰਹੇ ਏਅਰ ਚੀਫ ਨੇ ਮਿਗ-21 ਸਿਖਲਾਈ ਜਹਾਜ਼ ਚ ਉਡਾਣ ਭਰਨ ਮਗਰੋਂ ਕਿਹਾ, ਮੈਨੂੰ ਵੀ 1988 ਚ ਲੜਾਕੂ ਜਹਾਜ਼ ਚੋਂ ਐਮਰਜੈਂਸੀ ਲੈਂਡਿੰਗ ਕੀਤੀ ਸੀ ਤੇ ਮੈਨੂੰ ਕਾੱਕਪਿੱਟ ਚ ਵਾਪਸ ਪਰਤਣ ਚ 9 ਮਹੀਨੇ ਲੱਗ ਗਏ ਸਨ। ਅਭਿਨੰਦਨ ਨੂੰ ਛੇ ਮਹੀਨਿਆਂ ਚ ਦੁਬਾਰਾ ਉਡਾਣ ਭਰਨ ਦੀ ਪ੍ਰਵਾਨਗੀ ਮਿਲ ਗਈ ਜਿਹੜੀ ਕਿ ਚੰਗੀ ਗੱਲ ਹੈ।

 

ਸਾਰੇ ਡਾਕਟਰੀ ਟੈਸਟਾਂ ਤੋਂ ਬਾਅਦ ਬੰਗਲੌਰ ਚ ਏਅਰ ਫੋਰਸ ਦੇ ਏਅਰਸਪੇਸ ਮੈਡੀਕਲ ਇੰਸਟੀਚਿਊਟ ਨੇ ਅਭਿਨੰਦਨ ਨੂੰ ਜਹਾਜ਼ ਉਡਾਉਣ ਲਈ ਪ੍ਰਵਾਨਗੀ ਦਿੱਤੀ ਤੇ ਉਹਨ੍ਹਾਂ ਨੇ ਲਗਭਗ ਦੋ ਹਫਤੇ ਪਹਿਲਾਂ ਲੜਾਕੂ ਜਹਾਜ਼ਾਂ ਦੇ ਕਾੱਕਪਿਟ ਵਿੱਚ ਵਾਪਸੀ ਕੀਤੀ।

 

ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੇ ਇਸੇ ਸਾਲ 27 ਫਰਵਰੀ ਨੂੰ ਪਾਕਿਸਤਾਨੀ ਹਵਾਈ ਫ਼ੌਜ ਦੇ ਲੜਾਕੂ ਜਹਾਜ਼ਾਂ ਨੂੰ ਮਾਰ ਸੁੱਟਿਆ ਸੀ। ਇਸ ਦੌਰਾਨ ਅਭਿਨੰਦਨ ਦਾ ਮਿਗ-21 ਬਾਈਸਨ ਜਹਾਜ਼ ਕ੍ਰੈਸ਼ ਹੋਣ ਮਗਰੋਂ ਪਾਕਿਸਤਾਨ ਚ ਡਿੱਗ ਗਿਆ ਸੀ ਤੇ ਜਿਸ ਤੋਂ ਬਾਅਦ ਪਾਕਿਸਤਾਨੀ ਫੌਜ ਨੇ ਉਨ੍ਹਾਂ ਨੂੰ ਫੜ੍ਹ ਲਿਆ ਸੀ।

 

ਦੱਸ ਦੇਈਏ ਕਿ ਅਭਿਨੰਦਨ ਤਕਰੀਬਨ ਤਿੰਨ ਦਿਨਾਂ ਤਕ ਪਾਕਿਸਤਾਨ ਦੀ ਕੈਦ ਚ ਰਹੇ। ਇਸ ਦੌਰਾਨ ਉਨ੍ਹਾਂ ਨੂੰ ਕਈ ਤਰੀਕਿਆਂ ਨਾਲ ਤਸੀਹੇ ਦਿੱਤੇ ਗਏ ਪਰ ਉਹ ਹਿੰਮਤ ਨਹੀਂ ਹਾਰੇ। ਭਾਰਤ ਦੇ ਦਬਾਅ ਤੋਂ ਬਾਅਦ ਪਾਕਿਸਤਾਨ ਨੇ ਵਿੰਗ ਕਮਾਂਡਰ ਨੂੰ 1 ਮਾਰਚ ਦੀ ਰਾਤ ਨੂੰ ਰਿਹਾ ਕਰ ਦਿੱਤਾ ਸੀ।

 

ਹਵਾਈ ਜੰਗ ਦੌਰਾਨ ਪਾਕਿਸਤਾਨੀ ਲੜਾਕੂ ਜਹਾਜ਼ ਨੂੰ ਮਾਰ ਸੁੱਟਣ ਕਾਰਨ ਅਭਿਨੰਦਨ ਨੂੰ ਜੰਗ ਦੇ ਸਮੇਂ ਦਾ ਤੀਜਾ ਸਭ ਤੋਂ ਵੱਡਾ ਬਹਾਦਰੀ ਪੁਰਸਕਾਰ ਵੀਰ ਚੱਕਰ ਨਾਲ ਸਨਮਾਨਤ ਕੀਤਾ ਗਿਆ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਹਵਾਈ ਫੌਜ ਮੁਖੀ ਧਨੋਆ ਨੇ ਕਿਹਾ ਕਿ ਸੇਵਾਮੁਕਤੀ ਤੋਂ ਪਹਿਲਾਂ ਲੜਾਕੂ ਜਹਾਜ਼ ਚ ਇਹ ਉਨ੍ਹਾਂ ਦੀ ਆਖਰੀ ਉਡਾਣ ਸੀ। ਧਨੋਆ ਨੇ ਅਭਿਨੰਦਨ ਦੇ ਪਿਤਾ ਅਤੇ ਸੇਵਾਮੁਕਤ ਏਅਰ ਮਾਰਸ਼ਲ ਸਿਮਹਾਕੁੱਟੀ ਵਰਧਮਾਨ ਦੇ ਨਾਲ ਵੀ ਇਕ ਮਿਗ-21 ਚ ਇਕ ਨੌਜਵਾਨ ਪਾਇਲਟ ਵਜੋਂ ਉਡਾਣ ਭਰੀ ਸੀ।

 

ਏਅਰ ਮਾਰਸ਼ਲ ਸਿਮਹਾਕੁੱਟੀ 1973 ਚ ਏਅਰ ਫੋਰਸ ਚ ਸ਼ਾਮਲ ਹੋਏ ਸਨ ਤੇ ਉਨ੍ਹਾਂ ਕੋਲ 4,000 ਘੰਟੇ ਦੀ ਉਡਾਣ ਭਰਨ ਦਾ ਤਜਰਬਾ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:After flying with Abhinandan the Chief of Air Force said this is a matter of pride