ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੁਮਾਰਸਵਾਮੀ ਦੇ ਅਸਤੀਫ਼ੇ ਤੋਂ ਬਾਅਦ ਰਾਸ਼ਟਰਪਤੀ ਸ਼ਾਸਨ ਵੱਲ ਵੱਧ ਰਿਹੈ ਕਰਨਾਟਕ 


ਐੱਮ. ਡੀ. ਕੁਮਾਰਸਵਾਮੀ ਨੂੰ ਮੁੱਖ ਮੰਤਰੀ ਦਫ਼ਤਰ ਤੋਂ ਹਟਣ ਲਈ ਮਜਬੂਰ ਹੋਣ ਤੋਂ ਬਾਅਦ ਹੁਣ ਭਾਰਤੀ ਜਨਤਾ ਪਾਰਟੀ ਕਰਨਾਟਕ ਵਿੱਚ ਅਗਲੀ ਸਰਕਾਰ ਬਣਾਉਣ ਨੂੰ ਲੈ ਕੇ ਭੰਬਲਭੂਸੇ ਦੀ ਸਥਿਤੀ ਵਿੱਚ ਹਨ। ਇਸ ਸਥਿਤੀ ਵਿੱਚ ਜਦੋਂ ਤੱਕ ਅੰਕੜੇ ਸਪੱਸ਼ਟ ਨਹੀਂ ਹੋ ਜਾਂਦੇ, ਪਾਰਟੀ ਕੁਝ ਸਮੇਂ ਲਈ ਰਾਜ ਵਿੱਚ ਰਾਸ਼ਟਰਪਤੀ ਸ਼ਾਸਨ ਨੂੰ ਲਾਗੂ ਕਰਨਾ ਚਾਹੁੰਦੀ ਹੈ।

 


ਇਹੋ ਕਾਰਨ ਹੈ ਕਿ ਸੰਭਾਵਿਤ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਨੂੰ ਪਾਰਟੀ ਦੀ ਉੱਚ ਲੀਡਰਸ਼ਿਪ ਵੱਲੋਂ ਰਹੀ ਝੰਡੀ ਨਹੀਂ ਦਿੱਤੀ ਜਾ ਰਹੀ ਜਿਸ ਲਈ ਉਨ੍ਹਾਂ ਨੂੰ ਉਮੀਦ ਸੀ। 

 

 

ਭਾਜਪਾ ਦੇ ਮਾਰਗਦਰਸ਼ਨ ਰਾਸ਼ਟਰੀ ਸਵੈ ਸੇਵਕ ਸੰਘ ਦੇ ਨੇਤਾਵਾਂ ਨਾਲ ਬੁੱਧਵਾਰ ਨੂੰ ਬੈਠਕ ਕਰਨ ਗਏ 76 ਸਾਲਾ ਯੇਦੀਯੁਰੱਪਾ ਨੇ ਕੱਲ੍ਹ ਕਿਹਾ ਸੀ ਕਿ ਮੈਂ ਦਿੱਲੀ ਦੇ ਨਿਰਦੇਸ਼ ਦਾ ਇੰਤਜ਼ਾਰ ਕਰ ਰਿਹਾ ਹਾਂ। ਮੈਂ ਕਿਸੇ ਵੀ ਸਮੇਂ ਪਾਰਟੀ ਵਿਧਾਇਕ ਦਲ ਦੀ ਬੈਠਕ ਬੁਲਾ ਕੇ ਰਾਜ ਭਵਨ ਜਾ ਸਕਦਾ ਹਾਂ।

 

 

ਭਾਜਪਾ ਇਸ ਗੱਲ ਨੂੰ ਲੈ ਕੇ ਬਹੁਤ ਹੀ ਸੁਚੇਤ ਹੈ ਕਿ ਇਸ ਤਰ੍ਹਾਂ ਨਾ ਦਿਖੇ ਕਿ ਉਸ ਵਿੱਚ ਸੱਤਾ ਹਾਸਲ ਕਰਨ ਲਈ ਇੱਛਾ ਹੈ। ਉਹ ਇਕ ਸੁਰੱਖਿਅਤ ਖੇਡ ਖੇਡਣਾ ਚਾਹੁੰਦੀ ਹੈ ਅਤੇ ਜਿਹਾ ਨਹੀਂ ਚਾਹੁੰਦੀ ਹੈ ਕਿ ਸਰਕਾਰ ਦੇ ਗਠਨ ਤੋਂ ਬਾਅਦ ਅੰਕੜਿਆਂ ਵਿੱਚ ਤਬਦਾਅ ਨੂੰ ਝੱਲ ਨਾ ਸਕੇ।  ਜੋ ਕਿ ਅਗਲੇ ਕੁਝ ਦਿਨਾਂ ਵਿੱਚ ਹੋ ਸਕਦਾ ਹੈ।
 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:After HD Kumaraswamy out Karnataka to head for short spell of President rule