ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਿਆਜ਼ ਤੋਂ ਬਾਅਦ ਹੁਣ ਟਮਾਟਰ ਦੀਆਂ ਕੀਮਤਾਂ ਕੱਢਣ ਲੱਗੀਆਂ ਲੋਕਾਂ ਦੇ ਵੱਟ

ਪਿਆਜ਼ ਤੋਂ ਬਾਅਦ ਹੁਣ ਟਮਾਟਰ ਦੀਆਂ ਕੀਮਤਾਂ ਕੱਢਣ ਲੱਗੀਆਂ ਲੋਕਾਂ ਦੇ ਵੱਟ

ਪਹਿਲਾਂ ਮਹਿੰਗਾ ਪਿਆਜ਼ ਆਮ ਜਨਤਾ ਨੂੰ ਪਰੇਸ਼ਾਨ ਕਰੀ ਗਿਆ ਹੈ ਤੇ ਹੁਣ ਟਮਾਟਰ ਦੀਆਂ ਉੱਚੀਆਂ ਕੀਮਤਾਂ ਨੇ ਸਭ ਨੂੰ ਔਖਾ ਕੀਤਾ ਪਿਆ ਹੈ। ਇਸੇ ਲਈ ਕੇਂਦਰ ਸਰਕਾਰ ਨੇ ਜਨਤਕ ਖੇਤਰ ਦੀ ਮਦਰ–ਡੇਅਰੀ ਨੂੰ ਅੱਜ ਸ਼ੁੱਕਰਵਾਰ ਤੋਂ ਰਾਸ਼ਟਰੀ ਰਾਜਧਾਨੀ ਦਿੱਲੀ ਵਿਖੇ ਆਪਣੀਆਂ ਸਫ਼ਲ ਬ੍ਰਾਂਡ 400 ਦੁਕਾਨਾਂ ਰਾਹੀਂ ਟਮਾਟਰ ਦੀ ਪਿਓਰੀ ਵੇਚਣ ਦੀ ਹਦਾਇਤ ਜਾਰੀ ਕੀਤੀ ਹੈ।

 

 

ਖਪਤਕਾਰ ਮਾਮਲਿਆਂ ਬਾਰੇ ਸਕੱਤਰ ਸ੍ਰੀ ਅਵਿਨਾਸ਼ ਕੇ. ਸ੍ਰੀਵਾਸਤਵ ਦੀ ਪ੍ਰਧਾਨਗੀ ਹੇਠ ਕੱਲ੍ਹ ਵੀਰਵਾਰ ਨੂੰ ਹੋਈ ਅੰਤਰ–ਮੰਤਰਾਲਾ ਮੀਟਿੰਗ ਦੌਰਾਨ ਇਹ ਫ਼ੈਸਲਾ ਲਿਆ ਗਿਆ। ਮੀਟਿੰਗ ਦੌਰਾਨ ਟਮਾਟਰ ਦੀਆਂ ਕੀਮਤਾਂ ਤੇ ਸਪਲਾਈ ਦੀ ਹਾਲਤ ਦੀ ਸਮੀਖਿਆ ਕੀਤੀ ਗਈ। ਟਮਾਟਰ ਛੇਤੀ ਖ਼ਰਾਬ ਹੋਣ ਵਾਲੀ ਸਬਜ਼ੀ ਹੈ।

 

 

ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (NCR) ਦੇ ਪ੍ਰਚੂਨ ਬਾਜ਼ਾਰਾਂ ਵਿੱਚ ਟਮਾਟਰ 80 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਉਚਾਈ ਉੱਤੇ ਪੁੱਜ ਗਿਆ ਹੈ। ਮਹਾਰਾਸ਼ਟਰ, ਕਰਨਾਟਕ ਤੇ ਤੇਲੰਗਾਨਾ ਜਿਹੇ ਉਤਪਾਦਕ ਰਾਜਾਂ ਵਿੱਚ ਭਾਰੀ ਮੀਂਹ ਕਾਰਨ ਟਮਾਟਰ ਦੀ ਸਪਲਾਈ ਪ੍ਰਭਾਵਿਤ ਹੋਈ ਹੈ।

 

 

ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਦਿੱਲੀ ਵਿੱਚ ਟਮਾਟਰ ਦੀ ਕਮੀ ਨੂੰ ਦੂਰ ਕਰਨ ਲਈ ਸਫ਼ਲ ਨੇ ਆਪਣੀਆਂ ਸਾਰੀਆਂ ਦੁਕਾਨਾਂ ਰਾਹੀਂ ਟਮਾਟਰ ਦੀ ਪਿਓਰੀ ਵੇਚਣ ਦੀ ਸਹਿਮਤੀ ਦਿੱਤੀ ਹੈ।

 

 

ਟਮਾਟਰ ਪਿਓਰੀ ਦੇ 200 ਗ੍ਰਾਮ ਦਾ ਪੈਕ (800 ਗ੍ਰਾਮ ਤਾਜ਼ਾ ਟਮਾਟਰ ਦੇ ਬਰਾਬਰ) 25 ਰੁਪਏ ਤੇ 825 ਗ੍ਰਾਮ ਦਾ ਪੈਕ (ਢਾਈ ਕਿਲੋਗ੍ਰਾਮ ਟਮਾਟਰ ਦੇ ਬਰਾਬਰ) ਵੇਚਿਆ ਜਾਵੇਗਾ।

 

 

ਬਿਆਨ ਵਿੱਚ ਕਿਹਾ ਗਿਆ ਹੈ ਕਿ ਪਿਓਰੀ ਦੇ ਸਟਾਕ ਨੂੰ ਸਾਰੀਆਂ ਦੁਕਾਨਾਂ ਤੱਕ ਪੁੱਜਦਾ ਕਰ ਦਿੱਤਾ ਗਿਆ ਹੈ ਤੇ ਇਸ ਦੀ ਵਿਕਰੀ ਸਾਰੇ ਬੂਥਾਂ ਉੱਤੇ ਸ਼ੁੱਕਰਵਾਰ ਤੋਂ ਸ਼ੁਰੂ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:After onions Tomato prices go high