ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਦੀ ਸਾਧਨਾ ਮਗਰੋਂ ਧਿਆਨ-ਗੁਫਾ ਦੀ ਮੰਗ ਵਧੀ

ਕੇਦਾਰਨਾਥ ਧਾਮ ਸਥਿਤ ਧਿਆਨ-ਗੁਫਾ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਾਧਨਾ ਮਗਰੋਂ ਦੇਸ਼ ਦੁਨੀਆ ਤੋਂ ਲੋਕਾਂ ਨੇ ਗੁਫ਼ਾ ਚ ਰੁਕਣ ਦੀ ਇੱਛਾ ਪ੍ਰਗਟਾਈ ਹੈ। ਇਸ ਤੋਂ ਬਾਅਦ ਗੜਵਾਲ ਮੰਡਲ ਵਿਕਾਸ ਨਿਗਮ (ਜੀਐਮਬੀਐਨ) ਨੇ ਹਾਲੇ ਕੁਝ ਦਿਨਾਂ ਲਈ ਬੁਕਿੰਗ ਰੋਕ ਦਿੱਤੀ ਹੈ। ਨਿਗਮ ਹੁਣ ਨਵੀਂ ਗਾਈਡ-ਲਾਈਨ ਤਿਆਰ ਕਰਨ ਚ ਜੁੱਟ ਗਿਆ ਹੈ।

 

ਅਫ਼ਸਰਾਂ ਦਾ ਕਹਿਣਾ ਹੈ ਕਿ ਲਗਭਗ 12500 ਫੁੱਟ ਦੀ ਉਚਾਈ ਤੇ ਸਥਿਤ ਧਿਆਨ-ਗੁਫਾ ਚ ਰਹਿਣ ਲਈ ਪੂਰਾ ਤਰ੍ਹਾਂ ਸਿਹਤਮੰਦ ਵਿਅਕਤੀ ਨੂੰ ਹੀ ਮੌਕਾ ਮਿਲ ਸਕੇਗਾ। ਕਿਹਾ ਜਾ ਰਿਹਾ ਹੈ ਕਿ ਜੂਨ ਦੇ ਪਹਿਲੇ ਹਫ਼ਤੇ ਤੋਂ ਬੁਕਿੰਗ ਸ਼ੁਰੂ ਹੋਣ ਦੀਆਂ ਉਮੀਦਾਂ ਹਨ।

 

ਖਾਸ ਗੱਲ ਇਹ ਹੈ ਕਿ ਧਿਆਨ-ਗੁਫਾ ਚ ਇਕ ਸੈਲਾਨੀ ਵਾਂਗ ਨਹੀਂ ਬਲਕਿ ਸਾਧਕ ਵਾਂਗ ਧਿਆਨ ਅਤੇ ਮੈਡੀਟੇਸ਼ਨ ਕਰਨ ਵਾਲਿਆਂ ਨੂੰ ਹੀ ਮਹੱਤਵ ਦੇਣ ਤੇ ਵਿਚਾਰ ਕੀਤਾ ਜਾ ਰਿਹਾ ਹੈ। ਮੋਦੀ ਦੇ ਇਥੋਂ ਜਾਣ ਮਗਰੋਂ ਸਥਾਨਕ ਅਫ਼ਸਰ ਪੀਐਲ ਕਵਿ ਨੇ ਐਤਵਾਰ ਅਤੇ ਸੋਮਵਾਰ ਨੂੰ ਇਸ ਗੁਫਾ ਦਾ ਨਿਰੀਖਣ ਕੀਤਾ ਅਤੇ ਲੋੜੀਂਦੀਆਂ ਹੋਰ ਸਹੂਲਤਾਂ ਬਾਰੇ ਚਰਚਾ ਕੀਤੀ।

 

ਦੱਸਣਯੋਗ ਹੈ ਕਿ ਕੇਦਾਰਨਾਥ ਧਾਮ ਤੋਂ ਲਗਭਗ ਡੇਢ ਕਿਲੋਮੀਟਰ ਉਚਾਈ ਸਥਿਤ ਧਿਆਨ-ਗੁਫਾ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਧਨਾ ਕਰਨ ਮਗਰੋਂ ਇੱਥੇ ਰੁਕਦ ਲਈ ਤੀਰਥ ਯਾਤਰੀ ਅਤੇ ਸੈਲਾਨੀਆਂ ਚ ਉਤਸ਼ਾਹ ਵੱਧ ਗਿਆ ਹੈ। ਮੋਦੀ ਦੇ ਕੇਦਾਰਨਾਥ ਤੋਂ ਜਾਂਦੇ ਹੀ ਜੀਐਮਵੀਐਨ ਨੂੰ ਇੱਥੇ ਰਹਿਣ ਅਤੇ ਇਸ ਦੀ ਜਾਣਕਾਰੀ ਨੂੰ ਲੈ ਕੇ ਵੱਡੀ ਗਿਣਤੀ ਫ਼ੋਨ ਆਉਣ ਲਗੇ ਹਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:After PM Modi meditation in Kedarnath cave demand increased booking stop