ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਹਸਪਤਾਲ ’ਚ ਬਿਜਲੀ ਜਾਣ ਨਾਲ ਵੈਂਟੀਲੇਟਰ ’ਤੇ ਪਏ 3 ਮਰੀਜ਼ ਚੱਲ ਵਸੇ, 2 ਦੀ ਹਾਲਤ ਗੰਭੀਰ

​​​​​​​ਹਸਪਤਾਲ ’ਚ ਬਿਜਲੀ ਜਾਣ ਨਾਲ ਵੈਂਟੀਲੇਟਰ ’ਤੇ ਪਏ 3 ਮਰੀਜ਼ ਚੱਲ ਵਸੇ, 2 ਦੀ ਹਾਲਤ ਗੰਭੀਰ

ਤਾਮਿਲ ਨਾਡੂ ਸੂਬੇ ’ਚ ਮਦੁਰਾਈ ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਮੰਗਲਵਾਰ ਦੀ ਰਾਤ ਨੂੰ ਅਚਾਨਕ ਬਿਜਲੀ ਚਲੀ ਗਈ। ਉਸ ਵੇਲੇ ਪੰਜ ਮਰੀਜ਼ ਵੈਂਟੀਲੇਟਰ ’ਤੇ ਸਨ, ਉਨ੍ਹਾਂ ਵਿੱਚੋਂ ਤਿੰਨ ਮਰੀਜ਼ ਬਿਜਲੀ ਖੁਣੋਂ ਚੱਲ ਵਸੇ। ਇਸ ਘਟਨਾ ਤੋਂ ਬਾਅਦ ਮ੍ਰਿਤਕ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਹਸਪਤਾਲ ਸਾਹਮਣੇ ਧਰਨੇ ਉੱਤੇ ਬੈਠ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਹਸਪਤਾਲ ਦੇ ਪ੍ਰਬੰਧਕਾਂ ਤੇ ਅਧਿਕਾਰੀਆਂ ਦੀ ਗ਼ਲਤੀ ਕਾਰਨ ਮਰੀਜ਼ਾਂ ਦੀ ਮੌਤ ਹੋਈ ਹੈ।

 

 

ਧਰਨੇ ਉੱਤੇ ਬੈਠੇ ਮੁਜ਼ਾਹਰਾਕਾਰੀਆਂ ਨੇ ਦੱਸਿਆ ਕਿ ਤਿੰਨ ਮਰੀਜ਼ਾਂ ਦੀ ਤਾਂ ਮੌਤ ਹੋ ਗਈ ਸੀ ਤੇ ਵੈਂਟੀਲੇਟਰ ਉੱਤੇ ਪਏ ਦੋ ਹੋਰ ਮਰੀਜ਼ ਇਸ ਵੇਲੇ ਜ਼ਿੰਦਗੀ ਤੇ ਮੌਤ ਨਾਲ ਜੂਝ ਰਹੇ ਹਨ।

 

 

ਪ੍ਰਾਪਤ ਜਾਣਕਾਰੀ ਅਨੁਸਾਰ ਹਸਪਤਾਲ ਵਿੱਚ ਬਿਜਲੀ ਢਾਈ ਘੰਟਿਆਂ ਤੱਕ ਨਹੀਂ ਆਈ। ਦਰਅਸਲ ਕੱਲ੍ਹ ਰਾਤੀਂ ਮਦੁਰਾਈ ਵਿੱਚ ਬਹੁਤ ਜ਼ਿਆਦਾ ਝੱਖੜ ਝੁੱਲਿਆ ਸੀ ਤੇ ਮੀਂਹ ਪਿਆ ਸੀ। ਉਸ ਤੋਂ ਬਾਅਦ ਅਚਾਨਕ ਬਿਜਲੀ ਚਲੀ ਗਈ।

 

 

ਮ੍ਰਿਤਕਾਂ ਦੀ ਸ਼ਨਾਖ਼ਤ ਮਲਿਕਾ (55) ਨਿਵਾਸੀ, ਮੇਲੂਰ (ਮਦੁਰਾਈ), ਪਲਾਨੀਯੱਮਲ (60) ਨਿਵਾਸੀ ਓਟਾਨਚਾਤੀਰਾਮ (ਡਿੰਡੀਗੁਲ) ਅਤੇ ਰਵੀਂਦਰਨ (52) ਨਿਵਾਸੀ ਸ੍ਰੀਵਿਲੀਪੁੱਟੂਰ (ਵਿਰੁੱਧੂਨਗਰ) ਵਜੋਂ ਹੋਈ ਹੈ।

 

 

ਸ੍ਰੀ ਮਲਿਕਾ ਦੇ ਰਿਸ਼ਤੇਦਾਰ ਮੁਰੂਗੇਸਨ ਨੇ ਦੱਸਿਆ ਕਿ ਮਦੁਰਈ ਦੇ ਅੰਨਾ ਬੱਸ ਅੱਡੇ ਨੇੜੇ ਸਰਕਾਰੀ ਹਸਪਤਾਲ ਦੇ 15 ਬਿਸਤਰਿਆਂ ਵਾਲੇ ਐਮਰਜੈਂਸੀ ਵਾਰਡ ਵਿੱਚ ਇਹ ਘਟਨਾ ਵਾਪਰੀ। ਇਸ ਘਟਨਾ ਤੋਂ ਬਾਅਦ ਮ੍ਰਿਤਕਾਂ ਦੇ ਲਗਭਗ 100 ਰਿਸ਼ਤੇਦਾਰਾਂ ਨੇ ਹਸਪਤਾਲ ਸਾਹਮਣੇ ਰੋਸ ਮੁਜ਼ਾਹਰਾ ਸ਼ੁਰੂ ਕਰ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:After power failure 3 patients die on ventilator at Madurai Hospital