ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਤੇ ਮਹਾਰਾਸ਼ਟਰ ਤੋਂ ਬਾਅਦ ਹੁਣ ਤਾਮਿਲਨਾਡੂ ਨੇ 31 ਮਈ ਤਕ ਲੌਕਡਾਊਨ 'ਚ ਕੀਤਾ ਵਾਧਾ

ਪੰਜਾਬ ਤੇ ਮਹਾਰਾਸ਼ਟਰ ਤੋਂ ਬਾਅਦ ਹੁਣ ਦੱਖਣੀ ਭਾਰਤ ਦੇ ਤਾਮਿਲਨਾਡੂ ਸੂਬੇ ਨੇ 31 ਮਈ ਤਕ ਕੋਰੋਨਾ ਲੌਕਡਾਊਨ ਵਧਾਉਣ ਦਾ ਐਲਾਨ ਕੀਤਾ ਹੈ। ਸੂਬੇ ਦੇ ਮੁੱਖ ਮੰਤਰੀ ਕੇ.ਕੇ. ਪਲਾਨੀਸਵਾਮੀ ਨੇ ਕਿਹਾ ਕਿ ਤਾਮਿਲਨਾਡੂ 'ਚ ਤਾਲਾਬੰਦੀ ਨੂੰ 31 ਮਈ ਤਕ ਵਧਾ ਦਿੱਤਾ ਗਿਆ ਹੈ। ਹਾਲਾਂਕਿ ਕੁਝ ਰਿਆਇਤਾਂ ਦਿੱਤੀਆਂ ਗਈਆਂ ਹਨ।
 

ਪਹਿਲਾਂ, ਪੰਜਾਬ ਤੇ ਫਿਰ ਮਹਾਰਾਸ਼ਟਰ ਨੇ ਲੌਕਡਾਊਨ ਨੂੰ 31 ਮਈ ਤਕ ਵਧਾ ਦਿੱਤਾ ਸੀ। ਸੂਬੇ ਦੇ ਮੁੱਖ ਸਕੱਤਰ ਅਜੈ ਮਹਿਤਾ ਨੇ ਲੌਕਡਾਊਨ ਵਧਾਉਣ ਦਾ ਆਦੇਸ਼ ਜਾਰੀ ਕੀਤਾ। ਇਸ ਤਰ੍ਹਾਂ ਪੰਜਾਬ, ਮਹਾਰਾਸ਼ਟਰ ਤੇ ਤਾਮਿਲਨਾਡੂ ਨੇ ਰਸਮੀ ਤੌਰ 'ਤੇ ਲੌਕਡਾਊਨ-4 ਘੋਸ਼ਿਤ ਕਰ ਦਿੱਤਾ ਹੈ। ਮਹਾਰਾਸ਼ਟਰ ਤੇ ਤਾਮਿਲਨਾਡੂ ਦੋਵੇਂ ਅਜਿਹੇ ਸੂਬੇ ਹਨ, ਜਿੱਥੇ ਹੋਰਨਾਂ ਸੂਬਿਆਂ ਦੇ ਮੁਕਾਬਲੇ ਕੋਰੋਨਾ ਦੀ ਲਾਗ ਦੇ ਮਾਮਲੇ ਬਹੁਤ ਜ਼ਿਆਦਾ ਆ ਰਹੇ ਹਨ। ਦਰਅਸਲ, ਕੇਂਦਰ ਸਰਕਾਰ ਪਹਿਲਾਂ ਹੀ ਕਹਿ ਚੁਕੀ ਹੈ ਕਿ ਲੌਕਡਾਊਨ ਦਾ ਚੌਥਾ ਗੇੜ ਦੇਸ਼ ਵਿੱਚ ਵੀ ਲਾਗੂ ਕੀਤਾ ਜਾਵੇਗਾ, ਜਿਸ ਦਾ ਰਸਮੀ ਐਲਾਨ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ। ਅਜਿਹਾ ਇਸ ਲਈ ਕਿਉਂਕਿ ਅੱਜ 17 ਮਈ ਨੂੰ ਲੌਕਡਾਊਨ-3.0 ਪੂਰਾ ਹੋ ਰਿਹਾ ਹੈ।
 

ਆਦੇਸ਼ 'ਚ ਕਿਹਾ ਗਿਆ ਹੈ, "ਲੌਕਡਾਊਨ ਦੇ ਆਦੇਸ਼ਾਂ 'ਚ ਰਿਆਇਤਾਂ ਬਾਰੇ ਪੜਾਅਵਾਰ ਤੌਰ 'ਤੇ ਸੂਚਿਤ ਕੀਤਾ ਜਾਵੇਗਾ।" ਇੱਕ ਅਧਿਕਾਰੀ ਨੇ ਕਿਹਾ, "ਲੌਕਡਾਊਨ-3.0 ਅੱਜ ਖ਼ਤਮ ਹੋ ਰਿਹਾ ਹੈ। ਲੌਕਡਾਊਨ 4.0 ਭਲਕ ਤੋਂ ਲਾਗੂ ਹੋਵੇਗਾ ਅਤੇ 31 ਮਈ ਤਕ ਲਾਗੂ ਰਹੇਗਾ। ਚੌਥੇ ਪੜਾਅ 'ਚ ਕੁਝ ਰਿਆਇਤਾਂ ਦਿੱਤੀਆਂ ਜਾਣਗੀਆਂ।" ਉਨ੍ਹਾਂ ਦੱਸਿਆ ਕਿ ਵੱਧ ਸੇਵਾਵਾਂ ਸ਼ੁਰੂ ਕਰਨ ਲਈ ਗ੍ਰੀਨ ਤੇ ਓਰੇਂਜ ਜ਼ੋਨਾਂ ਨੂੰ ਵਧੇਰੇ ਰਿਆਇਤਾਂ ਮਿਲਣਗੀਆਂ। ਹੁਣ ਲਈ ਸਿਰਫ਼ ਲਾਜ਼ਮੀ ਸੇਵਾਵਾਂ ਚਾਲੂ ਹਨ।
 

ਮਹਾਰਾਸ਼ਟਰ ਦੇ ਐਲਾਨ ਦੇ ਇੱਕ ਦਿਨ ਪਹਿਲਾਂ ਮਤਲਬ ਸਨਿੱਚਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਸੂਬੇ 'ਚ ਲਾਗੂ ਕੋਵਿਡ-19 ਲੌਕਡਾਊਨ 31 ਮਈ ਤਕ ਜਾਰੀ ਰਹੇਗਾ, ਪਰ ਸਰਕਾਰ ਕਰਫਿਊ ਵਾਲੀ ਪਾਬੰਦੀਆਂ ਹਟਾ ਲਵੇਗੀ। ਮੁੱਖ ਮੰਤਰੀ ਨੇ ਕਿਹਾ, "18 ਮਈ ਤੋਂ ਸੂਬੇ 'ਚ ਕਰਫਿਊ ਨਹੀਂ ਹੋਵੇਗਾ, ਪਰ ਲੌਕਡਾਊਨ 31 ਮਈ ਤਕ ਜਾਰੀ ਰਹੇਗਾ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:After Punjab and Maharashtra now another state Tamil Nadu has extended lockdown till 31 May