ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੇਲਵੇ ਤੋਂ ਬਾਅਦ ਹੁਣ Air India 19 ਮਈ ਤੋਂ ਸ਼ੁਰੂ ਕਰੇਗੀ ਵਿਸ਼ੇਸ਼ ਘਰੇਲੂ ਉਡਾਣਾਂ

ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਫਸੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤਕ ਪਹੁੰਚਣ ਲਈ ਰੇਲਵੇ ਨੇ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਹੁਣ ਖਬਰ ਆਈ ਹੈ ਕਿ ਏਅਰ ਇੰਡੀਆ ਰੇਲਵੇ ਦੀ ਤਰ੍ਹਾਂ ਲੋਕਾਂ ਨੂੰ ਘਰ ਲਿਆਉਣ ਲਈ 19 ਮਈ ਤੋਂ 2 ਜੂਨ ਵਿਚਕਾਰ ਵਿਸ਼ੇਸ਼ ਘਰੇਲੂ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਉਡਾਣਾਂ ਦਿੱਲੀ, ਮੁੰਬਈ, ਹੈਦਰਾਬਾਦ ਅਤੇ ਬੰਗਲੁਰੂ ਤੋਂ ਹੋਣਗੀਆਂ।
 

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਅਨੁਸਾਰ ਚੇਨਈ ਲਈ ਸਿਰਫ਼ ਇੱਕ ਉਡਾਣ ਦੀ ਸਹੂਲਤ ਦਿੱਤੀ ਗਈ ਹੈ। ਇਹ 19 ਮਈ ਨੂੰ ਕੋਚੀ ਤੋਂ ਚੇਨਈ ਲਈ ਉਡਾਣ ਭਰੇਗੀ। ਇਸ ਤੋਂ ਇਲਾਵਾ ਦਿੱਲੀ ਲਈ 173, ਮੁੰਬਈ ਲਈ 40, ਹੈਦਰਾਬਾਦ ਲਈ 25 ਅਤੇ ਕੋਚੀ ਲਈ 12 ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ। ਦਿੱਲੀ ਤੋਂ ਉਡਾਣ ਭਰਨ ਵਾਲੀਆਂ ਉਡਾਣਾਂ ਅੰਮ੍ਰਿਤਸਰ, ਬੰਗਲੁਰੂ, ਗਯਾ, ਹੈਦਰਾਬਾਦ, ਜੈਪੁਰ, ਅਹਿਮਦਾਬਾਦ, ਕੋਚੀ, ਵਿਜੇਵਾੜਾ, ਲਖਨਊ ਅਤੇ ਕੁਝ ਹੋਰ ਸ਼ਹਿਰਾਂ ਨੂੰ ਜਾਣਗੀਆਂ।
 

ਇਸੇ ਤਰ੍ਹਾਂ ਮੁੰਬਈ ਤੋਂ ਉਡਾਣ ਭਰ ਰਹੀ ਏਅਰ ਇੰਡੀਆ ਦੀਆਂ ਉਡਾਣਾਂ ਅਹਿਮਦਾਬਾਦ, ਹੈਦਰਾਬਾਦ, ਕੋਚੀ, ਬੰਗਲੁਰੂ, ਵਿਸ਼ਾਖਾਪਟਨਮ ਅਤੇ ਵਿਜੇਵਾੜਾ ਲਈਆਂ ਜਾਣਗੀਆਂ। ਇਸ ਤੋਂ ਇਲਾਵਾ ਹੈਦਰਾਬਾਦ ਤੋਂ ਮੁੰਬਈ ਅਤੇ ਦਿੱਲੀ ਲਈ ਵੀ ਉਡਾਣ ਭਰੀ ਜਾਵੇਗੀ। ਬੰਗਲੁਰੂ ਤੋਂ ਮੁੰਬਈ, ਦਿੱਲੀ ਤੇ ਹੈਦਰਾਬਾਦ ਲਈ ਵੀ ਉਡਾਣਾਂ ਚੱਲਣਗੀਆਂ। ਇਸ ਦੇ ਨਾਲ ਹੀ ਭੁਵਨੇਸ਼ਵਰ ਤੋਂ ਇੱਕ ਉਡਾਣ ਬੰਗਲੁਰੂ ਲਈ ਜਾਵੇਗੀ।
 

ਏਅਰ ਇੰਡੀਆ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਾਡੇ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਅਸੀਂ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਤੋਂ ਪ੍ਰਵਾਨਗੀ ਦੀ ਉਡੀਕ ਕਰ ਰਹੇ ਹਾਂ। ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਲਿਆਉਣ ਤੋਂ ਬਾਅਦ ਹੁਣ ਉਹ ਦੂਜੇ ਪੜਾਅ ਵੱਲ ਵੱਧ ਰਹੇ ਹਨ। ਸਰਕਾਰ ਨੇ ਕਿਹਾ ਹੈ ਕਿ ਦੂਜੇ ਗੇੜ ਵਿੱਚ ਘਰੇਲੂ ਉਡਾਣਾਂ ਨੂੰ ਵੀ ਮਨਜੂਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡੀ ਪੂਰੀ ਕੋਸ਼ਿਸ਼ ਹੈ ਕਿ ਯਾਤਰੀਆਂ ਨੂੰ ਕੋਰੋਨਾ ਦੇ ਜ਼ੋਖਮ ਦੇ ਵਿਚਕਾਰ ਸੁਰੱਖਿਅਤ ਢੰਗ ਨਾਲ ਯਾਤਰਾ ਕਰਨ 'ਚ ਸਹਾਇਤਾ ਕੀਤੀ ਜਾਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:After railways Air India will start special domestic flights from May 19