ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਤੀਜੇ ਨੇ ਵਿਧਵਾ ਚਾਚੀ ਉੱਤੇ ਚਾਕੂ ਨਾਲ ਹਮਲਾ ਕਰਕੇ ਨਹਿਰ ਕਿਨਾਰੇ ਸੁੱਟਿਆ

ਆਪਣੀ ਵਿਧਵਾ ਚਾਚੀ ਉੱਤੇ ਭਤੀਜੇ ਨੇ ਚਾਕੂ ਨਾਲ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖ਼ਮੀ ਕਰਕੇ ਨਗਰ ਥਾਣਾ ਇਲਾਕੇ ਦੇ ਮਟਿਆਰੀ ਨਹਿਰ ਕਿਨਾਰੇ ਛੱਡ ਫ਼ਰਾਰ ਹੋ ਗਿਆ। ਜ਼ਖ਼ਮੀ ਹਾਲਤ ਵਿੱਚ ਦਰਦ ਨਾਲ ਚੀਖ ਰਹੀ ਮਹਿਲਾ ਨੂੰ ਪਿੰਡ ਵਾਸੀਆਂ ਦੀ ਸੂਚਨਾ ਉੱਤੇ ਮੰਗਲਵਾਰ ਨੂੰ ਪੁਲਿਸ ਨੇ ਇਲਾਜ ਲਈ ਸਦਰ ਵਿੱਚ ਭਰਤੀ ਕਰਵਾਇਆ।
 
ਜ਼ਖ਼ਮੀ ਮਹਿਲਾ ਤਾਰਾਬਾਡੀ ਥਾਣਾ ਇਲਾਕੇ ਦੇ ਇੱਕ ਪਿੰਡ ਦੀ ਰਹਿਣ ਵਾਲੀ ਹੈ। ਵਿਧਵਾ ਨਾਲ ਬਲਾਤਕਾਰ ਦਾ ਖ਼ਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ। 
ਘਟਨਾ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਦੋ ਸਾਲ ਪਹਿਲਾਂ ਪਤੀ ਦੀ ਮੌਤ ਤੋਂ ਬਾਅਦ ਵਿਧਵਾ ਆਪਣੇ 6 ਬੱਚਿਆਂ ਨਾਲ ਸਹੁਰੇ ਘਰ ਵਿੱਚ ਰਹਿੰਦੀ ਸੀ ਜਦਕਿ ਉਸ ਦਾ ਦੋਸ਼ੀ ਭਤੀਜਾ ਮੋ. ਫਕਰੂਦੀਨ ਦਿੱਲੀ ਵਿੱਚ ਰਹਿੰਦਾ ਹੈ। 

 

ਦੱਸਿਆ ਕਿ ਸੋਮਵਾਰ ਦੀ ਦੁਪਹਿਰ ਫਕਰੂਦੀਨ ਨੇ ਆਪਣੀ ਵਿਧਵਾ ਚਾਚੀ ਨੂੰ ਫ਼ੋਨ ਉੱਤੇ ਆਧਾਰ ਕਾਰਡ ਅਤੇ ਵੋਟਰ ਆਈਡੀ ਲੈ ਕੇ ਮਟਿਆਰੀ ਨਹਿਰ ਕੋਲ ਆਉਣ ਲਈ ਕਿਹਾ। ਉਸ ਨੇ ਦੱਸਿਆ ਕਿ ਚਾਚੇ ਦੀ ਮੌਤ ਦਾ ਪਰਿਵਾਰਕ ਲਾਭ ਅਤੇ ਵਿਧਵਾ ਪੈਨਸ਼ਨ ਦਿਵਾ ਦੇਣਗੇ। ਵਿਧਵਾ ਮਟਿਆਰੀ ਜਾਣ ਦੀ ਗੱਲ ਕਹਿ ਕੇ ਘਰ ਤੋਂ ਨਿਕਲੀ। 

 

ਜ਼ਖ਼ਮੀ ਵਿਧਵਾ ਦੇ ਭਰਾ ਨੇ ਦੱਸਿਆ ਕਿ ਫਕਰੂਦੀਨ ਪਹਿਲਾਂ ਵੀ ਉਨ੍ਹਾਂ ਦੀ ਭੈਣ ਅਤੇ ਆਪਣੀ ਚਾਚੀ ਉੱਤੇ ਗ਼ਲਤ ਨਜ਼ਰ ਰੱਖਦਾ ਸੀ। ਇਸ ਨੂੰ ਲੈ ਕੇ ਪਿੰਡ ਵਿੱਚ ਪੰਚਾਇਤ ਵੀ ਹੋਈ ਸੀ। ਪੰਚਾਇਤ ਤੋਂ ਬਾਅਦ ਹੀ ਫਕਰੂਦੀਨ ਦਿੱਲੀ ਚਲਿਆ ਗਿਆ ਸੀ। ਇਸ ਤੋਂ ਬਾਅਦ ਵੀ ਇਸ ਤਰ੍ਹਾਂ ਦੀ ਘਟਨਾ ਨੂੰ ਅੰਜ਼ਾਮ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਵਿੱਚ ਲੱਗ ਗਈ ਹੈ। 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: After rape brutally stabbed to own widow aunt and threw near canal