ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭੈਣ ਨਾਲ ਬਲਾਤਕਾਰ ਕਰਨ ਵਾਲੇ ਕਾਤਲ ਭਰਾ ਨੂੰ ਦੋ ਵਾਰ ਹੋਵੇਗੀ ਫਾਂਸੀ

ਪੰਜ ਸਾਲਾ ਚਚੇਰੀ ਭੈਣ ਨਾਲ ਬਲਾਤਕਾਰ ਕਰਨ ਮਗਰੋਂ ਕਤਲ ਕਰਨ ਵਾਲੇ ਭਰਾ ਨੂੰ ਬੁੱਧਵਾਰ ਨੂੰ ਜਿ਼ਲ੍ਹਾ ਅਦਾਲਤ ਨੇ ਦੋ ਵਾਰ ਫਾਂਸੀ ਦੀ ਸਜ਼ਾ ਸੁਣਾਈ। ਐਡੀਸ਼ਨਲ ਸੈਸ਼ਨ ਜੱਜ ਅਜੇ ਕੁਮਾਰ ਸਿੰਘ ਨੇ ਆਪਣੇ ਹੁਕਮਾਂ ਚ ਕਿਹਾ ਕਿ ਦੋਸ਼ੀ ਦੁਆਰਾ ਕੀਤੀ ਗਈ ਕਰਤੂਤ ਕਾਰਨ ਸਮਾਜ ਵਿਚ ਲੋਕਾਂ ਦਾ ਭਾਈ-ਭੈਣ ਵਰਗੇ ਪਵਿੱਤਰ ਰਿਸ਼ਤੇ ਤੋਂ ਵਿਸ਼ਵਾਸ ਉੱਠ ਜਾਵੇਗਾ।

 

ਅਦਾਲਤ ਨੇ ਹੁਕਮ ਚ ਕਿਹਾ ਕਿ ਦੋਸ਼ੀ ਨੇ ਯੋਜਨਾਬੱਧ ਕਾਮ ਵਾਸਨਾ ਨਾਲ ਸਮਾਜਿਕ ਰਿਸ਼ਤਿਆਂ ਨੂੰ ਤੋੜਦਿਆਂ ਗੈਰਕੁਦਰਤੀ ਅਪਰਾਧ ਕੀਤਾ ਹੈ। ਦੋਸ਼ੀ ਦੇ ਮਾਨਸਿਕ ਸੁਧਾਰ ਦੀ ਸੰਭਾਵਨਾ ਨਹੀਂ ਹੈ ਅਤੇ ਉਹ ਸਮਾਜ ਲਈ ਖ਼ਤਰਾ ਤੇ ਡਰ ਬਣਿਆ ਰਹੇਗਾ। ਅਦਾਲਤ ਨੇ ਕਿਹਾ ਕਿ ਦੋਸ਼ੀ ਦੁਆਰਾ ਕੀਤਾ ਗਿਆ ਅਪਰਾਧ ਦੁਰਲੱਭ ਤੋਂ ਦੁਰਲੱਭ ਕੁਦਰਤੀ ਕਿਸਮ ਦਾ ਹੈ।

 

ਅਦਾਲਤ ਨੇ ਦੋਸ਼ੀ ਨੂੰ ਧਾਰਾ 376 (ਕ) ਸੁਭਾਵਕ ਧਾਰਾ 376 (ਕ, ਖ) ਅਤੇ ਧਾਰਾ 302 ਚ ਵੱਖ-ਵੱਖ ਸਜ਼ਾ ਏ ਮੌਤ ਨਾਲ 5-5 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ। ਇਸ ਤੋਂ ਇਲਾਵਾ ਧਾਰਾ 376 (2)(ਚ)(ਝ) ਤਹਿਤ ਉਮਰਕੈਦ ਅਤੇ 5000 ਰੁਪਏ ਦਾ ਜੁਰਮਾਨਾ, ਧਾਰਾ 363 ਤਹਿਤ 2 ਸਾਲ ਦੀ ਕੈਦ ਤੇ 2000 ਰੁਪਏ ਦਾ ਜੁਰਮਾਨਾ, ਧਾਰਾ 366 (ਕ) ਤਹਿਤ 5 ਸਾਲ ਦੀ ਕੈਦ ਨਾਲ 2000 ਰੁਪਏ ਦਾ ਜੁਰਮਾਨਾ ਨਾਲ ਧਾਰਾ 201 ਤਹਿਤ 5 ਸਾਲ ਦੀ ਕੈਦ ਅਤੇ 2000 ਰੁਪਏ ਦਾ ਜੁਰਮਾਨਾ ਵੀ ਠੋਕਿਆ ਹੈ।

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:After raping sister murderer hanged twice