ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਨੇ ਸਮਝੌਤਾ ਰੇਲ ਗੱਡੀ ਤੋਂ ਬਾਅਦ ਥਾਰ ਐਕਸਪ੍ਰੈਸ ਦੀ ਲਗਾਈ ਬ੍ਰੇਕ

ਪਾਕਿ ਨੇ ਸਮਝੌਤਾ ਰੇਲ ਗੱਡੀ ਤੋਂ ਬਾਅਦ ਥਾਰ ਐਕਸਪ੍ਰੈਸ ਦੀ ਲਗਾਈ ਬ੍ਰੇਕ

ਜੰਮੂ ਕਸ਼ਮੀਰ ਵਿਚੋਂ ਧਾਰਾ 370 ਦੇ ਜ਼ਿਆਦਾ ਪ੍ਰਾਵਧਾਨ ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਨੇ ਹੁਣ ਥਾਰ ਐਕਸਪ੍ਰੈਸ ਦੀਆਂ ਸੇਵਾਵਾਂ ਨੂੰ ਰੋਕ ਦਿੱਤਾ ਹੈ। ਇਹ ਰੇਲ ਗੱਡੀ ਜੋਧਪੁਰ ਤੋਂ ਕਰਾਚੀ ਤੱਕ ਚਲਦੀ ਹੈ।

 

ਇਸਦੀ ਜਾਣਕਾਰੀ ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੇ ਦਿੱਤੀ। ਉਥੇ, ਇਸ ਦੇ ਜਵਾਬ ਵਿਚ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਇਹ ਪਾਕਿਸਤਾਨ ਦਾ ਇਕ ਪਾਸੜ ਫੈਸਲਾ ਹੈ। ਬਿਨਾਂ ਸਾਨੂੰ ਜਾਣਕਾਰੀ ਦਿੱਤੇ ਹੋਏ ਪਾਕਿਸਤਾਨ ਨੇ ਅਜਿਹਾ ਕੀਤਾ।

 

ਰਵੀਸ਼ ਕੁਮਾਰ ਨੇ ਕਿਹਾ ਕਿ ਅਸੀਂ ਉਨ੍ਹਾਂ ਨੂੰ ਫੈਸਲੇ ਉਤੇ ਮੁੜ ਵਿਚਾਰ ਕਰਨ ਨੂੰ ਕਿਹਾ ਹੈ। ਸਾਨੂੰ ਲੱਗਦਾ ਹੈ ਕਿ ਪਾਕਿ ਵੱਲੋਂ ਜੋ ਕੁਝ ਵੀ ਕੀਤਾ ਜਾ ਰਿਹਾ ਹੈ, ਉਹ ਕੂਟਨੀਤਿਕ ਸਬੰਧਾਂ ਦੀ ਚਿੰਤਾਜਨਕ ਤਸਵੀਰ ਪੇਸ਼ ਕਰ ਰਿਹਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਇਹ ਪਾਕਿਸਤਾਨ ਲਈ ਸਮਾਂ ਹੈ ਕਿ ਸੱਚਾਈ ਨੂੰ ਸਵੀਕਾਰ ਕਰੇ ਅਤੇ ਹੋਰ ਦੇਸ਼ਾਂ ਦੇ ਅੰਦਰੂਲਾ ਮਾਮਲਿਆਂ ਵਿਚ ਦਖਲ ਦੇਣਾ ਬੰਦ ਕਰੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:After Samjhauta Pak suspends Thar Express