ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SC ਤੋਂ ਇਜਾਜ਼ਤ ਮਿਲਣ ਬਾਅਦ ਅੱਜ J&K ਜਾਣਗੇ ਸੀਤਾ ਰਾਮ ਯੇਚੁਰੀ

SC ਤੋਂ ਇਜਾਜ਼ਤ ਮਿਲਣ ਬਾਅਦ ਅੱਜ J&K ਜਾਣਗੇ ਸੀਤਾ ਰਾਮ ਯੇਚੁਰੀ

ਸੁਪਰੀਮ ਕੋਰਟ ਦੀ ਆਗਿਆ ਮਿਲਣ ਬਾਅਦ ਸੀਪੀਆਈ (ਐਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਆਪਣੇ ਪਾਰਟੀ ਦੇ ਆਗੂ ਮੁਹੰਮਦ ਯੂਸੁਫ ਤਾਰੀਗਾਮੀ ਨਾਲ ਮੁਲਾਕਾਤ ਕਰਨ ਲਈ ਵੀਰਵਾਰ ਨੂੰ ਜੰਮੂ ਕਸ਼ਮੀਰ ਜਾਣਗੇ। ਯੇਚੁਰੀ ਨੇ ਕਿਹਾ ਕਿ ਉਨ੍ਹਾਂ ਦੀ ਯਾਤਰਾ ਲਈ ਜੋ ਕੁਝ ਵੀ ਕੀਤੇ ਜਾਣ ਦੀ ਜ਼ਰੂਰਤ ਹੈ, ਉਹ ਸਭ ਕੁਝ ਕਰਨਗੇ।

 

ਯੇਚੁਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਯੂਸੁਫ ਤਾਰੀਗਾਮੀ ਦੀ ਸਿਹਤ ਬਾਰੇ ਅਦਾਲਤ ਨੂੰ ਜਾਣਕਾਰੀ ਦੇਣ ਦੀ ਆਗਿਆ ਮਿਲ ਗਈ ਹੈ। ਇਸ ਤੋਂ ਬਾਅਦ ਮਾਮਲਾ ਅੱਗੇ ਵਧੇਗਾ। ਇਹ ਅਜੇ ਅੰਤਰਿਮ ਆਦੇਸ਼ ਹੈ। ਮੇਰੇ ਵਾਪਸ ਆਉਣ ਬਾਅਦ ਮਾਮਲਾ ਅੱਗੇ ਵਧੇਗਾ। ਯੇਚੁਰੀ ਨੇ ਕਿਹਾ ਕਿ ਉਹ ਵਾਪਸ ਆਉਣ ਬਾਅਦ ਅਦਾਲਤ ਵਿਚ ਹਲਫੀਆ ਬਿਆਨ ਦਾਖਲ ਕਰਨਗੇ। ਸੀਪੀਆਈ ਐਮ ਆਗੂ ਇਸ ਮਹੀਨੇ ਜੰਮੂ ਕਸ਼ਮੀਰ ਜਾਣ ਦੀ ਦੋ ਵਾਰ ਕੋਸ਼ਿਸ਼ ਕਰ ਚੁੱਕੇ ਹਨ।

 

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਮੁੱਖ ਜੱਜ ਰੰਜਨ ਗੋਗੋਈ, ਜੱਜ ਐਸ ਏ ਬੋਬੜੇ ਅਤੇ ਜੱਜ ਐਸ ਅਬਦੁਲ ਨਜੀਰ ਦੇ ਬੈਂਚ ਨੇ ਸਰਕਾਰ ਦੇ ਦਾਅਵੇ ਨੂੰ ਦਰਕਿਨਾਰ ਕਰਦੇ ਹੋਏ ਸਵਾਲ ਕੀਤਾ ਸੀ, ਤੁਹਾਨੂੰ ਕੀ ਦਿਕਤ ਹੈ ਜੇਕਰ ਦੇਸ਼ ਦਾ ਕੋਈ ਨਾਗਰਿਕ ਉਥੇ ਜਾਣਾ ਚਾਹੁੰਦਾ ਹੈ ਅਤੇ ਆਪਣੇ ਮਿੱਤਰ ਅਤੇ ਪਾਰਟੀ ਸਹਿਯੋਗੀ ਨੂੰ ਮਿਲਣਾ ਚਾਹੁੰਦਾ ਹੈ। ਜੇਕਰ ਕੋਈ ਨਾਗਰਿਕ ਦੇਸ਼ ਦੇ ਕਿਸੇ ਹਿੱਸੇ ਵਿਚ ਜਾਣਾ ਚਾਹੁੰਦਾ ਹੈ ਤਾਂ ਉਥੇ ਜਾਣ ਦਾ ਹੱਕ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:After supreme court nod Sitaram Yechury to reach Kashmir today