ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੇਜਸ ਤੋਂ ਬਾਅਦ ਦੇਸ਼ ’ਚ ਦੌੜਨਗੀਆਂ 150 ਹੋਰ ਪ੍ਰਾਈਵੇਟ ਰੇਲ–ਗੱਡੀਆਂ

ਤੇਜਸ ਤੋਂ ਬਾਅਦ ਦੇਸ਼ ’ਚ ਦੌੜਨਗੀਆਂ 150 ਹੋਰ ਪ੍ਰਾਈਵੇਟ ਰੇਲ–ਗੱਡੀਆਂ

ਭਾਰਤੀ ਰੇਲਵੇ ਵੱਡੇ ਪੱਧਰ ਉੱਤੇ ਰੇਲ–ਗੱਡੀਆਂ ਦਾ ਸੰਚਾਲਨ ਹੁਣ ਨਿਜੀ ਹੱਥਾਂ ਹਵਾਲੇ ਕਰਨ ਜਾ ਰਿਹਾ ਹੈ। ਪਹਿਲੇ ਗੇੜ ’ਚ 150 ਰੇਲ–ਗੱਡੀਆਂ ਨੂੰ ਪ੍ਰਾਈਵੇਟ ਕੰਪਨੀਆਂ ਨੂੰ ਦਿੱਤੇ ਜਾਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਰੇਲ ਮੰਤਰਾਲਾ ਇਸ ਬਾਰੇ ਆਪਣਾ ਫ਼ੈਸਲਾ ਪਹਿਲਾਂ ਹੀ ਲੈ ਚੁੱਕਾ ਹੈ।

 

 

ਨੀਤੀ ਆਯੋਗ ਨੇ ਇਸ ਬਾਰੇ ਰੇਲਵੇ ਬੋਰਡ ਦੇ ਚੇਅਰਮੈਨ ਨੂੰ ਇੱਕ ਚਿੱਠੀ ਲਿਖੀ ਹੈ। ਇਸ ਚਿੱਠੀ ਵਿੱਚ 400 ਰੇਲਵੇ ਸਟੇਸ਼ਨਾਂ ਨੂੰ ਵਿਸ਼ਵ ਪੱਧਰ ਦੇ ਬਣਾਏ ਜਾਣ ਦੇ ਕੰਮ ਦਾ ਵੀ ਜ਼ਿਕਰ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਕਈ ਸਾਲਾਂ ਤੋਂ ਇਸ ਤਰੀਕੇ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਰਹੀਆਂ ਹਨ ਪਰ ਅਸਲ ਵਿੱਚ ਇੱਕ–ਦੋ ਸਟੇਸ਼ਨਾਂ ਨੂੰ ਛੱਡ ਕੇ ਅਜਿਹੀ ਕੋਈ ਯੋਜਨਾ ਸਹੀ ਢੰਗ ਨਾਲ ਲਾਗੂ ਨਹੀਂ ਕੀਤੀ ਗਈ।

 

 

ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਮਿਤਾਭ ਕਾਂਤ ਨੇ ਰੇਲਵੇ ਬੋਰਡ ਚੇਅਰਮੈਨ ਨੂੰ ਲਿਖੀ ਚਿੱਠੀ ਵਿੱਚ ਕਿਹਾ ਹੈ ਕਿ ਰੇਲਵੇ ਸਟੇਸ਼ਨਾਂ ਨੂੰ ਵਿਸ਼ਵ ਪੱਧਰ ਦੇ ਬਣਾਉਣ ਦੇ ਕੰਮਾਂ ਨੂੰ ਲੈ ਕੇ ਰੇਲ ਮੰਤਰੀ ਨਾਲ ਵਿਚਾਰ–ਵਟਾਂਦਰਾ ਕੀਤਾ ਗਿਆ ਹੈ; ਜਿਸ ਵਿੱਚ ਇਹੋ ਗੱਲ ਨਿੱਕਲ ਕੇ ਸਾਹਮਣੇ ਆਈ ਹੈ ਕਿ 50 ਸਟੇਸ਼ਨਾਂ ਨੂੰ ਮੈਰਿਟ ਦੇ ਆਧਾਰ ਉੱਤੇ ਵਿਸ਼ਵ ਪੱਧਰ ਦੇ ਬਣਾਇਆ ਜਾਵੇ ਤੇ ਇਸ ਕੰਮ ਵਿੱਚ ਨਿਜੀ ਖੇਤਰ ਦੀ ਭਾਈਵਾਲੀ ਵਧਾਈ ਜਾਵੇ।

 

 

ਇਸ ਲਈ ਨੀਤੀ ਆਯੋਗ ਦੇ ਸੀਈਓ ਨੇ ਪਿੱਛੇ ਜਿਹੇ 6 ਹਵਾਈ ਅੱਡਿਆਂ ਦੇ ਨਿਜੀਕਰਨ ਦੇ ਅਨੁਭਵ ਬਾਰੇ ਜ਼ਿਕਰ ਕਰਦਿਆਂ ਕਿਹਾ ਹੈ ਕਿ ਇਸੇ ਤਰੀਕੇ ਦਾ ਕੰਮ ਰੇਲਵੇ ਲਈ ਵੀ ਕੀਤਾ ਜਾ ਸਕਦਾ ਹੈ। ਇਸ ਲਈ ਇੱਕ ਸਕੱਤਰਾਂ ਦਾ ਇੱਕ ਉੱਚ–ਤਾਕਤੀ ਸਮੂਹ ਬਣਾਉਣ ਦਾ ਸੁਝਾਅ ਦਿੱਤਾ ਗਿਆ ਹੈ; ਜਿਸ ਵਿੱਚ ਨੀਤੀ ਆਯੋਗ ਦੇ ਸੀਈਓ, ਚੇਅਰਮੈਨ ਰੇਲਵੇ ਬੋਰਡ, ਆਰਥਿਕ ਮਾਮਲਿਆਂ ਬਾਰੇ ਵਿਭਾਗ ਦੇ ਸਕੱਤਰ, ਮਕਾਨ ਉਸਾਰੀ ਤੇ ਸ਼ਹਿਰੀ ਮਾਮਲਿਆਂ ਬਾਰੇ ਸਕੱਤਰ ਨੂੰ ਸ਼ਾਮਲ ਕਰ ਕੇ ਇੱਕ ਨਿਸ਼ਚਤ ਸਮਾਂ–ਸੀਮਾ ਤੈਅ ਕਰ ਕੇ ਕੰਮ ਅੱਗੇ ਵਧਾਉਣ ਦੀ ਗੱਲ ਆਖੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:After Tejas 150 more Private trains to run in the country