ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੱਚੇ ਦੇ ਰੋਣ ’ਤੇ ਬ੍ਰਿਟਿਸ਼ ਏਅਰਵੇਜ਼ ਨੇ ਭਾਰਤੀ ਜੋੜੇ ਨੂੰ ਜਹਾਜ਼ ਤੋਂ ਲਾਹਿਆ

ਇੱਕ ਭਾਰਤੀ ਪਰਿਵਾਰ ਨੇ ਯੂਰਪ ਦੀ ਇੱਕ ਨਾਮੀ ਕੰਪਨੀ ਤੇ ਨਸਲੀ ਭੇਦਭਾਵ ਦਾ ਦੋਸ਼ ਲਾਇਆ ਹੈ। ਪਰਿਵਾਰ ਨੇ ਦੋਸ਼ ਲਗਾਇਆ ਕਿ ਯੂਰਪ ਦੀ ਬ੍ਰਿਟਿਸ਼ ਏਅਰਵੇਜ਼ ਨੇ ਉਨ੍ਹਾਂ ਨੂੰ ਇਸ ਲਈ ਜਹਾਜ਼ ਤੋਂ ਲਾਹ ਦਿੱਤਾ ਕਿਉਂਕਿ ਉਨ੍ਹਾਂ ਦਾ 3 ਸਾਲ ਦਾ ਬੱਚਾ ਰੋ ਰਿਹ ਸੀ। ਜਹਾਜ਼ ਜਦੋਂ ਉੱਡਣ ਵਾਲਾ ਸੀ ਤਾਂ ਬੱਚੇ ਦੀ ਮਾਂ ਨੇ ਉਸਨੂੰ ਚੁੱਪ ਕਰਾ ਲਿਆ ਸੀ ਪਰ ਕੈਬਿਨ ਸਟਾਫ਼ ਦੇ ਮਾੜੇ ਵਤੀਰੇ ਕਾਰਨ ਬੱਚਾ ਹੋਰ ਡਰ ਗਿਆ ਅਤੇ ਜ਼ੋਰ ਜ਼ੋਰ ਨਾਲ ਰੋਣ ਲੱਗਾ।

 

ਇਸ ਮਗਰੋਂ ਜਹਾਜ਼ ਟਰਮੀਨਲ ਤੇ ਵਾਪਸ ਲਿਆਇਆ ਗਿਆ ਤੇ ਭਾਰਤੀ ਜੋੜੇ ਨੂੰ ਪਰਿਵਾਰ ਸਮੇਤ ਕੁੱਝ ਹੋਰ ਯਾਰਤੀਆਂ ਨੂੰ ਲਾਹ ਦਿੱਤਾ। ਭਾਰਤੀ ਪਰਿਵਾਰ ਨੇ ਏਅਰਲਾਈਨ ਦੇ ਇਸ ਵਤੀਰੇ ਦੀ ਸਿ਼ਕਾਇਤ ਹਵਾਬਾਜ਼ ਮੰਤਰੀ ਸੁਰੇਸ਼ ਪ੍ਰਭੂ ਅਤੇ ਵਿਦੇ਼ਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਕੀਤੀ ਹੈ।

 

ਘਟਨਾ 23 ਜੁਲਾਈ 2018 ਦੀ ਦੱਸੀ ਜਾ ਰਹੀ ਹੈ। ਪਰਿਵਾਰ ਬ੍ਰਿਟਿਸ਼ ਏਅਰਵੇਜ਼ ਦੀ ਲੰਦਨ-ਬਰਲਿਨ ਚ ਸਵਾਰ ਸੀ। ਬੱਚੇ ਦੇ ਪਿਤਾ 1984 ਬੈਚ ਦੇ ਇੰਡੀਅਨ ਇੰਜੀਨਿਅਰਿੰਗ ਸਰਵਿਸਿਜ਼ ਦੇ ਅਫ਼ਸਰ ਹਨ। ਹਾਲੇੇ ਉਨ੍ਹਾਂ ਦੀ ਪੋਸਟਿੰਗ ਰੋਡ ਟਰਾਂਸਪੋਰਟ ਮਿਨਸਟਰੀ ਚ ਹੈ।

 

ਬ੍ਰਿਟਿਸ਼ ਏਅਰਵੇਜ਼ ਦੇ ਬੁਲਾਰੇ ਨੇ ਕਿਹਾ ਹੈ ਕਿ ਅਸੀਂ ਅਜਿਹੇ ਦਾਅਵਿਆਂ ਦੀ ਗੰਭੀਰਤਾ ਨਾਲ ਜਾਂਚ ਕਰਾਂਗੇ ਤੇ ਕਿਸੇ ਵੀ ਪ੍ਰਕਾਰ ਦੇ ਪੱਖਪਾਤ ਨੂੰ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਇਸਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਭਾਰਤੀ ਪਰਿਵਾਰ ਦੇ ਸੰਪਰਕ ਚ ਹਾਂ।

 

ਸਿ਼ਕਾਇਤ ਚ ਇਸ ਭਾਰਤੀ ਅਫ਼ਸਰ ਨੇ ਦੱਸਿਆ ਕਿ ਫਲਾਈਟ ਦੌਰਾਨ ਜਦੋਂ ਸੀਟ ਬੈਲਟ ਬੰਨਣ ਦਾ ਐਲਾਨ ਹੋਇਆ ਤਾਂ ਮੇਰੀ ਪਤਨੀ ਨੇ ਬੱਚੇ ਦੀ ਸੀਟ ਬੈਲਟ ਬੰਨ੍ਹ ਦਿੱਤੀ, ਜੋ ਵੱਖਰੀ ਸੀਟ ਤੇ ਬੈਠਿਆ ਸੀ। ਇਸ ਨਾਲ ਉਹ ਪ੍ਰੇਸ਼ਾਨ ਹੋ ਗਿਆ ਤੇ ਰੋਣ ਲੱਗ ਪਿਆ। ਮੇਰੀ ਪਤਨੀ ਉਸਨੂੰ ਚੁੱਪ ਕਰਾ ਰਹੀ ਸੀ। ਉਸਨੇ ਬੱਚੇ ਨੂੰ ਗੋਦੀ ਚੁੱਕ ਲਿਆ। ਇਸ ਦੌਰਾਨ ਜਹਾਜ਼ ਚ ਕੈਬਿਨ ਮੈਂਬਰ ਸਾਡੇ ਕੋਲ ਆਇਆ ਤੇ ਚਿੱਕਣ ਲੱਗਾ। ਮੇਰੇ ਬੱਚੇ ਨੂੰ ਉਸਦੀ ਸੀਟ ਤੇ ਬਿਠਾਉਣ ਨੂੰ ਕਹਿਣ ਲੱਗਾ ਤੇ ਮੇਰਾ ਬੱਚਾ ਡਰ ਗਿਆ ਤੇ ਜ਼ੋਰ ਜ਼ੋਰ ਨਾਲ ਰੋਲ ਲੱਗਿਆ। ਸਾਡੇ ਨਾਲ ਇੱਕ ਹੋਰ ਭਾਰਤੀ ਪਰਿਵਾਰ ਬੈਠਾ ਸੀ, ਉਨ੍ਹਾਂ ਨੇ ਬੱਚੇ ਨੂੰ ਬਿਸਕੁਟ ਦੇ ਕੇ ਚੁੱਪ ਕਰਾਉਣ ਦੀ ਕੋਸਿ਼ਸ਼ ਕੀਤੀ। ਫਿਰ ਮੇਰੀ ਪਤਨੀ ਨੇ ਬੱਚੇ ਨੂੱ ਉਸਦੀ ਸੀਟ ਤੇ ਬਿਠਾ ਦਿੱਤਾ ਤੇ ਸੀਟ ਬੈਲਟ ਬੰਨ੍ਹ ਦਿੱਤੀ ਪਰ ਉਹ ਲਗਾਤਾਰ ਰੋ ਰਿਹਾ ਸੀ। 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:After the childs cry British Airways took the Indian family off the plane