ਬਿਹਾਰ ਚ ਦਿਮਾਗੀ-ਬਖ਼ਾਰ ਕਾਰਨ 19 ਦਿਨਾਂ ਚ 151 ਬੱਚਿਆਂ ਦੀ ਮੌਤ ਮਗਰੋਂ ਐਸਕੇਐਮਸੀਐਸ ਪ੍ਰਸ਼ਾਸਨ ਦੀ ਕੁੰਭਕਰਨੀ ਨੀਂਦ ਟੁੱਟੀ ਹੈ। ਸਾਲਾਂ ਤੋਂ ਜਿਹੜਾ ਕੰਮ ਨਹੀਂ ਹੋਇਆ ਸੀ ਹੁਣ ਉਹੀ ਕੰਮ 2 ਦਿਨਾਂ ਚ ਪੂਰਾ ਕਰ ਲਿਆ ਗਿਆ ਹੈ। ਇਸ ਕੰਮ ਲਈ ਭਲਾਈ ਕਮੇਟੀ ਵਲੋਂ ਫ਼ੰਡ ਵੀ ਛੇਤੀ ਮਿਲ ਗਿਆ ਹੈ।
ਬੁੱਧਵਾਰ ਨੂੰ ਆਈਸੀਯੂ ਦੇ ਨਾਲ ਜਰਨਲ ਸ਼ੀਸ਼ੂ ਵਾਰਡ ਨੂੰ ਅਚਾਨਕ ਇਕ ਦਮ ਤਿਆਰ ਕਰ ਦਿੱਤਾ ਗਿਆ। ਜਨਰਲ ਸ਼ੀਸ਼ੂ ਵਾਰਡ 2 ਚ 16 ਕੂਲਰ ਅੇਤ ਪੀਆਈਸੀਯੂ ਚ ਤਬਦੀਲ ਕੀਤੇ ਗਏ ਵਾਰਡ 1 ਚ 16 ਏਸੀ ਲਗਾਏ ਗਏ ਹਨ। ਇਸ ਤੋਂ ਇਲਾਵਾ ਥਾਂ-ਥਾਂ ਕੂੜੇਦਾਨ ਵੀ ਰੱਖ ਦਿੱਤੇ ਗਏ ਹਨ। ਸਫਾਈ ਨਿਯਮ ਦੀ ਸਖਤੀ ਨਾਲ ਪਾਲਨਾ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਸਾਰੇ ਪੰਜਾਂ ਪੀਆਈਸੀਯੂ ਨੂੰ ਬੇਹਤਰ ਕਰ ਦਿੱਤਾ ਗਿਆ ਹੈ। ਪਹਿਲਾਂ ਪੀਆਈਸੀਯੂ ਚ ਪਰਿਵਾਰ ਜੁੱਤੀਆਂ ਪਾ ਕੇ ਵੜ ਜਾਂਦੇ ਸਨ ਪਰ ਹੁਣ ਇਸ ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਬਾਰੇ ਚ ਨਰਸਾਂ ਨੂੰ ਵੀ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਹਾਲਾਂਕਿ ਇਸ ਘਟਨਾ ਤੋਂ ਪਹਿਲਾ ਜਦੋਂ ਇਸ ਸਫਾਈ ਦੇ ਮੁੱਦੇ ਨੂੰ ਚੁੱਕਿਅਆ ਗਿਆ ਸੀ ਤਾਂ ਪ੍ਰਸ਼ਾਸਨ ਇਸ ਗੱਲ ਨੂੰ ਹਲਕੇ ਚ ਲੈ ਰਿਹਾ ਸੀ।
ਹੁਣ ਨਗਰ ਨਿਗਮ ਤੋਂ ਇਕ ਦਰਜਨ ਸਫਾਈ ਕਾਮਿਆਂ ਨੂੰ ਲਗਾਇਆ ਗਿਆ ਹੈ ਸਿੱਟੇ ਵਜੋਂ ਸਾਫ-ਸਫਾਈ ਬੇਹਦ ਸੋਹਣੀ ਚੱਲ ਰਹੀ ਹੈ। ਹਾਲਾਂਕਿ ਲੱਖਾਂ ਖਰਚ ਕਰਕੇ ਪੀਣ ਦੇ ਪਾਣੀ ਲਈ ਲਗਾਇਆ ਗਿਆ ਵਾਟਰ ਕੂਲਰ ਕੁਝ ਦਿਨਾਂ ਚ ਹੀ ਖਰਾਬ ਹੋ ਗਿਆ ਹੈ। ਇਸ ਦੇ ਕੋਲ ਕੂੜਾ ਜਮ੍ਹਾ ਪਿਆ ਹੈ।
.