ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਨਕਮ ਟੈਕਸ ਵਿਭਾਗ ਨੇ ਮਾਰਿਆ ਛਾਪਾ, ਕੇਜਰੀਵਾਲ ਦਾ ਪਾਰਾ ਵਧਿਆ

1 / 2ਇਨਕਮ ਟੈਕਸ ਵਿਭਾਗ ਨੇ ਮਾਰਿਆ ਛਾਪਾ, ਕੇਜਰੀਵਾਲ ਦਾ ਪਾਰਾ ਵਧਿਆ

2 / 2ਇਨਕਮ ਟੈਕਸ ਵਿਭਾਗ ਨੇ ਮਾਰਿਆ ਛਾਪਾ, ਕੇਜਰੀਵਾਲ ਦਾ ਪਾਰਾ ਵਧਿਆ

PreviousNext

ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਮੰਤਰੀ ਕੈਲਾਸ਼ ਗਿਹਲੋਤ ਦੇ ਗੁਰੂਗ੍ਰਾਮ ਤੋਂ ਲੈ ਕੇ ਰਾਜਧਾਨੀ ਦਿੱਲੀ ਤੱਕ ਉਨ੍ਹਾਂ ਦੇ 16 ਟਿਕਾਣਿਆਂ ਤੇ ਇਨਕਮ ਟੈਕਸ ਵਿਭਾਗ ਨੇ ਬੁੱਧਵਾਰ ਨੂੰ ਛਾਪੇਮਾਰੀ ਕੀਤੀ।

 

ਖਬਰਾਂ ਮੁਤਾਬਕ ਇਨਕਮ ਟੈਕਸ ਦੀ ਇਹ ਕਾਰਵਾਈ ਉਨ੍ਹਾਂ ਤੇ ਕਥਿਤ ਤੌਰ ਤੇ ਲਗੇ ਟੈਕਸ ਚੋਰੀ ਨਾਲ ਜੁੜੇ ਇੱਕ ਮਾਮਲੇ ਸਬੰਧੀ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੌਮੀ ਰਾਜਧਾਨੀ ਅਤੇ ਨੇੜਲੀਆਂ ਘੱਟੋ ਘੱਟ 16 ਇਮਾਰਤਾਂ ਚ ਲਗਭਗ 30 ਅਧਿਕਾਰੀਆਂ ਦੀ ਟੀਮ ਛਾਪੇਮਾਰੀ ਕਰ ਰਹੀ ਹੈ।

 

 

 

ਉਨ੍ਹਾਂ ਕਿਹਾ ਕਿ ਮੰਤਰੀ ਅਤੇ ਹੋਰਨਾਂ ਲੋਕਾਂ ਨਾਲ ਜੁੜੀਆਂ ਉਸਾਰੀ ਅਧੀਨ ਦੋ ਫਾਰਮਾਂ ਖਿਲਾਫ ਟੈਕਸ ਚੋਰੀ ਦੀ ਜਾਂਚ ਸਬੰਧੀ ਇਹ ਕਾਰਵਾਈ ਕੀਤੀ ਜਾ ਰਹੀ ਹੈ। ਵਸੰਤ ਕੁੰਜ ਸਥਿਤ ਉਨ੍ਹਾਂ ਦੇ ਘਰ ਸੀ-6/6172 ਚ ਇਨਕਮ ਟੈਕਸ ਵੱਲੋਂ ਤਲਾਸ਼ੀ ਲਈ ਜਾ ਰਹੀ ਹੈ। ਕੈਲਾਸ਼ ਗਿਹਲੋਤ ਦਿੱਲੀ ਸਰਕਾਰ ਚ ਟਰਾਂਸਪੋਰਟ ਮੰਤਰੀ ਹਨ।

 

 

ਇਸ ਛਾਪੇਮਾਰੀ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਨੂ ਕਰੜੇ ਹੱਥੀਂ ਲੈਂਦਿਆਂ ਟਵੀਟ ਕੀਤਾ, ਮੋਦੀ ਜੀ, ਤੁਸੀਂ ਮੇਰੇ ਤੇ, ਸਤੇਂਦਰ ਤੇ ਅਤੇ ਮਨੀਸ਼ ਤੇ ਵੀ ਛਾਪੇਮਾਰੀ ਕਰਵਾਈ ਸੀ, ਉਨ੍ਹਾਂ ਦਾ ਕੀ ਹੋਇਆ, ਕੁੱਝ ਵੀ ਨਹੀਂ ਮਿਲਿਆ ਤਾਂ ਅਗਲੀ ਛਾਪੇਮਾਰੀ ਕਰਨ ਤੋਂ ਪਹਿਲਾਂ ਦਿੱਲੀ ਵਾਲਿਆਂ ਤੋਂ ਉਨ੍ਹਾਂ ਵੱਲੋਂ ਚੁਣੀ ਸਰਕਾਰੀ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕਰਨ ਲਈ ਮੁਆਫੀ ਤਾਂ ਮੰਗ ਲਓ।'

 

ਦੂਜੇ ਪਾਸੇ, ਕੈਲਾਸ਼ ਗਿਹਲੋਹ ਤੇ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਮਗਰੋਂ ਕੇਂਦਰ ਸਰਕਾਰ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਹਮਲੇ ਦੇ ਜਵਾਬ ਚ ਦਿੱਲੀ ਵਿਧਾਨ ਸਭਾ ਚ ਵਿਰੋਧੀ ਧੜੇ ਦੇ ਨੇਤਾ ਵਿਜੇਂਦਰ ਗੁਪਤਾ ਨੇ ਸੱਤਾਧਾਰੀ ਪਾਰਟੀ ਨੂੰ ਕਰੜੇ ਹੱਥੀਂ ਲਿਆ। ਵਿਜੇਂਦਰ ਗੁਪਤਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਹਾਲਤ ਚੋਰ ਮਚਾਏ ਸ਼ੋਰ ਵਰਗੀ ਹੈ।

 

 


ਕੈਲਾਸ਼ ਗਿਹਲੋਤ ਦੇ ਘਰ ਤੇ ਇਨਕਮ ਟੈਕਸ ਵਿਭਾਗ ਦੀ ਪਈ ਛਾਪੇਮਾਰੀ ਦੌਰਾਨ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦੇ ਮੀਡੀਆ ਸਲਾਹਕਾਰ ਅਰੁਣੋਦਏ ਨੇ ਟਵੀਟ ਕਰਦਿਆਂ ਕੇਂਦਰ ਤੇ ਪਲਟਵਾਰ ਕੀਤਾ ਹੈ।

 

 


ਕੈਲਾਸ਼ ਗਿਹਲੋਤ ਆਮ ਆਦਮੀ ਪਾਰਟੀ ਦੀ ਟਿਕਟ ਤੇ ਦਿੱਲੀ ਦੀ ਨਜਫਗੜ੍ਹ ਸੀਟ ਤੋਂ ਜਿੱਤ ਕੇ ਵਿਧਾਨ ਸਭਾ ਪਹੁੰਚੇ ਹਨ। ਉਨ੍ਹਾਂ ਕੋਲ, ਰੈਵਨਿਊ, ਐਡਮਿਨੀਸਟ੍ਰੇਟੀਵ ਰਿਫਾਮਜ਼, ਇਨਫਾਰਮੇਸ਼ਨ ਐਂਡ ਟੈਕਨਾਲਜੀ, ਕਾਨੂੰਨ, ਜਸਟਿਸ ਐਂਡ ਲੈਜੀਸਲੇਟਿਵ ਅਫੇਅਰਜ਼ ਅਤੇ ਟ੍ਰਾਂਸਪੋਰਟ ਵਿਭਾਗ ਦੀ ਜਿ਼ੰਮੇਵਾਰੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:After the Income Tax raids Chief Minister Arvind Kejriwal