ਲੰਬੇ ਇੰਤਜ਼ਾਰ ਮਗਰੋਂ ਆਖਿਰਕਾਰ ਭਾਰਤ-ਰੂਸ ਦੀ ਐੱਸ-400 ਡੀਲ ਪੱਕੀ ਹੋ ਗਈ ਹੈ। ਉੱਥੇ ਹੀ ਹੁਣ ਭਾਰਤ ਰੂਸ ਤੋਂ ਕਾਮੋਵ ਹੈਲੀਕਾਪਟਰ ਅਤੇ ਹੋਰ ਹਥਿਆਰ ਪ੍ਰਣਾਲੀ ਲੈਣ ਦੀ ਤਿਆਰੀ ਕਰ ਰਿਹਾ ਹੈ।
ਐੱਸ-400 ਸੌਦੇ ਡੀਲ ਨੂੰ ਲੈ ਕੇ ਅਮਰੀਕੀ ਪਾਬੰਦੀ ਦੇ ਡਰ 'ਚ ਫੌਜ ਪ੍ਰਮੁੱਖ ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਭਾਰਤ ਸੁਤੰਤਰ ਨੀਤੀ 'ਤੇ ਚਲਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਰੂਸ ਤੋਂ ਹੋਰ ਵੀ ਹਥਿਆਰ ਚਾਹੁੰਦੇ ਹਾਂ।
ਉਨ੍ਹਾਂ ਕਿਹਾ ਕਿ ਰੂਸੀ ਭਾਰਤੀ ਫੌਜ ਅਤੇ ਸਸ਼ੱਤਰ ਬਲਾਂ ਦੇ ਨਾਲ ਹੱਥ ਮਿਲਾ ਕੇ ਅੱਗੇ ਵਧਣ ਲਈ ਬਹੁਤ ਚਾਹਵਾਨ ਹਨ ਕਿਉਂਕਿ ਉਹ ਸਮਝਦੇ ਹਨ ਕਿ ਅਸੀਂ ਮਜ਼ਬੂਤ ਫੌਜ ਹਾਂ ਅਤੇ ਸਾਡੀ ਰਣਨੀਤੀ ਚਿੰਤਨ ਪ੍ਰਕਿਰਿਆ ਦੇ ਆਧਾਰ 'ਤੇ ਜੋ ਸਾਡੇ ਲਈ ਸਹੀ ਹੈ। ਉਸ ਦੇ ਪੱਖ 'ਚ ਅਸੀਂ ਖੜੇ ਰਹਿਣ 'ਚ ਸਮਰੱਥ ਹਾਂ।'
ਰੂਸ ਦੀ ਯਾਤਰਾ ਸਬੰਧੀ ਰਾਵਤ ਨੇ ਇਕ ਰੂਸੀ ਸਮੁੰਦਰੀ ਫੌਜ ਅਧਿਕਾਰੀ ਦੁਆਰਾ ਪੁੱਛਿਆ ਗਿਆ ਇਕ ਸਵਾਲ ਯਾਦ ਕੀਤਾ ਕਿ ਭਾਰਤ ਦਾ ਝੁਕਾਅ ਅਮਰੀਕਾ ਵੱਲ ਲੱਗਦਾ ਹੈ ਜਿਸ ਨੇ ਰੂਸ 'ਤੇ ਪਾਬੰਧੀਆਂ ਲਗਾਈਆਂ ਹਨ ਅਤੇ ਅਮਰੀਕਾ ਨੇ ਰੂਸ ਤੋਂ ਸੌਦਾ ਕਰਨ 'ਤੇ ਭਾਰਤ 'ਤੇ ਪਾਬੰਧੀਆ ਲਗਾਉਣ ਦੀ ਧਮਕੀ ਵੀ ਦਿੱਤੀ ਹੈ। ਇਸ 'ਤੇ ਰਾਵਤ ਨੇ ਜਵਾਬ ਦਿੱਤਾ ਕਿ ਹਾਂ ਸਾਨੂੰ ਅਹਿਸਾਸ ਹੈ ਕਿ ਸਾਡੇ 'ਤੇ ਪਾਬੰਧੀਆਂ ਲਗਾਈਆਂ ਜਾ ਸਕਦੀਆਂ ਹਨ ਪਰ ਅਸੀਂ ਸੁਤੰਤਰ ਨੀਤੀ 'ਤੇ ਚਲਦੇ ਹਾਂ।
ਬੀਤੇ ਸ਼ੁੱਕਰਵਾਰ ਨੂੰ ਭਾਰਤ ਨੇ ਐੱਸ-400 ਟ੍ਰਾਈਮਫ ਹਵਾਈ ਰੱਖਿਆ ਪ੍ਰਣਾਲੀ ਖਰੀਦਣ ਲਈ ਰੂਸ ਦੇ ਨਾਲ ਅਰਬਾਂ ਡਾਲਰਾਂ ਦਾ ਸੌਦਾ ਕੀਤਾ ਸੀ। ਇਸ ਦੇ ਚਲਦੇ ਅਮਰੀਕਾ ਦੇ ਕਾਊਂਟਰਿੰਗ ਅਮਰੀਕਾ ਐਡਵਰਸਰੀਜ ਥਰੂ ਸੈਂਕਸ਼ੰਸ ਐਕਟ ਦੇ ਤਹਿਤ ਪਾਬੰਦੀ ਲਗਾਉਣ ਦਾ ਡਰ ਹੈ। ਇਸ ਕਾਨੂੰਨ ਦਾ ਟੀਚਾ ਰੂਸ, ਈਰਾਨ ਅਤੇ ਉੱਤਰ ਕੋਰੀਆ ਦਾ ਮੁਕਾਬਲਾ ਕਰਨਾ ਹੈ।
ਨਵੀਂ ਦਿੱਲੀ ਅਤੇ ਮਾਸਕੋ ਨੇ ਅਮਰੀਕਾ ਦੀ ਇਸ ਚੇਤਾਵਨੀ ਦੇ ਬਾਵਜੂਦ ਇਹ ਡੀਲ ਕੀਤੀ ਕਿ ਉਸ ਦਾ ਧਿਆਨ ਉਸ ਦੇਸ਼ ਖਿਲਾਫ ਦੰਡ ਸਬੰਧੀ ਪਾਬੰਦੀਆਂ ਲਗਾਉਣ 'ਤੇ ਹੋਵੇਗਾ ਜੋ ਰੂਸ ਨਾਲ ਅਹਿਮ ਵਪਾਰਕ ਸੌਦਾ ਕਰੇਗਾ।