ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੁਰਕੀ ਨਿੱਤਰਿਆ ਪਾਕਿ ਦੀ ਹਮਾਇਤ ’ਤੇ, PM ਮੋਦੀ ਵੱਲੋਂ ਦੌਰਾ ਰੱਦ

ਤੁਰਕੀ ਨਿੱਤਰਿਆ ਪਾਕਿ ਦੀ ਹਮਾਇਤ ’ਤੇ, PM ਮੋਦੀ ਵੱਲੋਂ ਦੌਰਾ ਰੱਦ

ਤੁਰਕੀ ਦੇ ਰਾਸ਼ਟਰਪਤੀ ਰੈਸੇਪ ਤੈਯਪ ਅਰਡੋਗਨ ਵੱਲੋਂ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ’ਚ ਕਸ਼ਮੀਰ ਚੁੱਕਿਆ ਗਿਆ ਸੀ ਤੇ FATF (ਫ਼ਾਈਨੈਂਸ਼ੀਅਲ ਐਕਸ਼ਨ ਟਾਸਕ ਫ਼ੋਰਸ) ਦੀ ਮੀਟਿੰਗ ਵਿੱਚ ਵੀ ਤੁਰਕੀ ਨੇ ਪਾਕਿਸਤਾਨ ਦਾ ਹੀ ਸਾਥ ਦਿੱਤਾ ਸੀ। ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਪ੍ਰਸਤਾਵਿਤ ਤੁਰਕੀ ਯਾਤਰਾ ਰੱਦ ਕਰ ਦਿੱਤੀ ਹੈ।

 

 

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਇੱਕ ਵੱਡੇ ਨਿਵੇਸ਼ ਸੰਮੇਲਨ ਵਿੱਚ ਭਾਗ ਲੈਣ ਲਈ 27 ਤੇ 28 ਅਕਤੂਬਰ ਨੂੰ ਸਊਦੀ ਅਰਬ ’ਚ ਹੋਣਗੇ। ਉੱਥੋਂ ਉਨ੍ਹਾਂ ਉੱਥੋਂ ਅੱਗੇ ਤੁਰਕੀ ਜਾਣਾ ਸੀ ਪਰ ਹੁਣ ਉਹ ਉੱਥੇ ਨਹੀਂ ਜਾਣਗੇ। ਤੁਰਕੀ ਵੱਲੋਂ ਪਾਕਿਸਤਾਨ ਦੀ ਹਮਾਇਤ ਕਰਨ ਤੋਂ ਬਾਅਦ ਭਾਰਤ ਤੇ ਤੁਰਕੀ ਦੇ ਸਬੰਧ ਹੁਣ ਕਾਫ਼ੀ ਤਣਾਅ–ਭਰਪੂਰ ਹੋ ਗਏ ਹਨ।

 

 

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਦੁਵੱਲੀ ਵਾਰਤਾ ਲਈ ਤੁਰਕੀ ਦੀ ਇਹ ਪਹਿਲੀ ਯਾਤਰਾ ਹੋਣੀ ਸੀ। ਉਨ੍ਹਾਂ 2015 ’ਚ ਜੀ–20 ਸਿਖ਼ਰ ਸੰਮੇਲਨ ਲਈ ਤੁਰਕੀ ਦਾ ਦੌਰਾ ਕੀਤਾ ਸੀ। ਇਸ ਤੋਂ ਇਲਾਵਾ ਓਸਾਕਾ ’ਚ ਇਸੇ ਵਰ੍ਹੇ ਜੀ–20 ਸਿਖ਼ਰ ਸੰਮੇਲਨ ਦੇ ਚੱਲਦਿਆਂ ਸ੍ਰੀ ਮੋਦੀ ਨੇ ਤੁਰਕੀ ਦੇ ਰਾਸ਼ਟਰਪਤੀ ਸ੍ਰੀ ਅਰਡੋਗਨ ਨਾਲ ਮੁਲਾਕਾਤ ਕੀਤੀ ਸੀ।

 

 

ਇਸ ਤੋਂ ਪਹਿਲਾਂ ਜੁਲਾਈ 2018 ਦੌਰਾਨ ਸ੍ਰੀ ਅਰਡੋਗਨ ਨੇ ਭਾਰਤ ਦਾ ਦੋ–ਦਿਨਾ ਦੌਰਾ ਕੀਤਾ ਸੀ। ਵਿਦੇਸ਼ ਮੰਤਰਾਲੇ ਨੇ ਸ੍ਰੀ ਮੋਦੀ ਦੇ ਪ੍ਰਸਤਾਵਿਤ ਦੌਰੇ ਦੇ ਰੱਦ ਹੋਣ ਦੀਆਂ ਖ਼ਬਰਾਂ ਬਾਰੇ ਕੋਈ ਵਿੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਵਿਦੇਸ਼ ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ ਇਹ ਦੌਰਾ ਫ਼ਾਈਨਲ ਹੀ ਨਹੀਂ ਹੋਇਆ ਸੀ; ਇਸ ਲਈ ਉਸ ਦੇ ਰੱਦ ਹੋਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ।

 

 

ਚੇਤੇ ਰਹੇ ਕਿ ਮਲੇਸ਼ੀਆ ਤੇ ਤੁਰਕੀ ਨੇ ਸੰਯੁਕਤ ਰਾਸ਼ਟਰ ਵਿੱਚ ਜੰਮੂ–ਕਸ਼ਮੀਰ ਵਿੱਚ ਧਾਰਾ 370 ਖ਼ਤਮ ਕੀਤੇ ਜਾਣ ਦੇ ਮਸਲੇ ’ਤੇ ਭਾਰਤ ਵਿਰੁੱਧ ਸਟੈਂਡ ਲਿਆ ਸੀ। ਇਸ ਤੋਂ ਬਾਅਦ ਭਾਰਤ ਸਰਕਾਰ ਨੇ ਮਲੇਸ਼ੀਆ ਤੇ ਤੁਰਕੀ ਤੋਂ ਦਰਾਮਦ ਉੱਤੇ ਪਾਬੰਦੀ ਦਾ ਵੀ ਫ਼ੈਸਲਾ ਲਿਆ ਹੈ। ਤੁਰਕੀ ਨੂੰ ਭਾਰਤੀ ਸਮੁੰਦਰੀ ਫ਼ੌਜ ਲਈ ਇੱਕ ਜੰਗੀ ਬੇੜਾ ਬਣਾਉਣ ਦਾ ਸੌਦਾ ਵੀ ਗੁਆਉਣਾ ਪੈ ਗਿਆ।

 

 

ਭਾਰਤ ਸਰਕਾਰ ਮਲੇਸ਼ੀਆ ਤੋਂ ਪਾਮ ਆਇਲ ਦੀ ਦਰਾਮਦ ਸੀਮਤ ਕਰਨ ਬਾਰੇ ਵਿਚਾਰ ਕਰ ਰਹੀ ਹੈ। ਇਸ ਤੋਂ ਇਲਾਵਾ ਕਈ ਹੋਰ ਉਤਪਾਦਾਂ ਦੀ ਦਰਾਮਦ ਉੱਤੇ ਵੀ ਪਾਬੰਦੀਆਂ ਲਾਈਆਂ ਜਾ ਸਕਦੀਆਂ ਹਨ। ਅਜਿਹੀਆਂ ਪਾਬੰਦੀਆਂ ਦੇ ਮੱਦੇਨਜ਼ਰ ਮਲੇਸ਼ੀਆ ਹੁਣ ਕੁਝ ਨਰਮ ਪੈ ਗਿਆ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:After Turkey s support to Pak PM Modi cancels visit