ਰੱਖੜੀ ਦੇ ਤਿਉਹਾਰ ਮੌਕੇ ਭੈਣ ਨੂੰ ਹਜ਼ਾਰ ਰੁਪਏ ਦੇਣਾ ਭਰਜਾਈ ਨੂੰ ਜਰਿਆ ਨਾ ਗਿਆ ਤਾਂ ਉਸਨੇ ਦੁਖੀ ਹੋ ਕੇ ਕਮਰੇ ਚ ਫਾਹਾ ਲੈ ਲਿਆ। ਦਿਓਰ ਨੇ ਭਰਜਾਈ ਨੂੰ ਫਾਹੇ ਤੇ ਲਟਕਿਆ ਦੇਖ ਰੌਲਾ ਪਾ ਦਿੱਤਾ। ਪਰਿਵਾਰ ਨੇ ਤੁਰੰਤ ਪੀੜਤ ਔਰਤ ਨੂੰ ਨੇੜਲੇ ਹਸਪਤਾਲ ਚ ਭਰਤੀ ਕਰਵਾਇਆ ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ।
ਉੱਤਰ ਪ੍ਰਦੇਸ਼ ਦੇ ਕਾਨਪੁਰ ਸ਼ਹਿਰ ਦੇ ਗੋਵਿੰਦਨਗਰ ਨਿਵਾਸੀ ਇੱਕ ਪ੍ਰਾਈਵੇਟ ਕਰਮਚਾਰੀ ਨੇ ਭੈਣ ਨੂੰ ਰੱਖੜੀ ਬੰਨ੍ਹਣ ਤੇ ਇੱਕ ਹਜ਼ਾਰ ਰੁਪਏ ਦਿੱਤੇ। ਜਾਣਕਾਰੀ ਮੁਤਾਬਕ ਉਸਦੀ ਪਤਨੀ ਨੇ ਭੈਣ ਨੂੰ ਸਿਰਫ 500 ਰੁਪਏ ਦੇਣ ਨੂੰ ਕਿਹਾ ਸੀ ਜਿਸ ਦੌਰਾਨ ਪਤੀ ਪਤਨੀ ਵਿਚਾਲੇ ਕਾਫੀ ਬਹਿਸ ਵੀ ਹੋ ਗਈ। ਜਦ ਪਤੀ ਨੇ ਆਪਣੀ ਭੈਣ ਨੂੰ 1000 ਰੁਪਏ ਦੇ ਦਿੱਤੇ ਤਾਂ ਨਾਰਾਜ਼ ਹੋਈ ਪਤਨੀ ਨੇ ਆਪਣੇ ਕਮਰੇ ਚ ਜਾ ਕੇ ਫਾਹਾ ਲੈ ਲਿਆ। ਦਿਓਰ ਵੱਲੋਂ ਭਰਵਾਈ ਨੂੰ ਫਾਹੇ ਤੇ ਲਟਕਿਆ ਦੇਖ ਰੌਲਾ ਮਗਰੋਂ ਪਰਿਵਾਰ ਨੇ ਦਰਵਾਜ਼ਾ ਤੋੜ ਦਿੱਤਾ ਅਤੇ ਫਾਹਾ ਲੈਣ ਵਾਲੀ ਔਰਤ ਨੂੰ ਨੇੜਲੇ ਹਸਪਤਾਲ ਲੈ ਗਏ ਜਿੱਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਪੁਲਿਸ ਥਾਣਾ ਗੋਵਿੰਦ ਨਗਰ ਦੇ ਇੰਸਪੈਕਟਰ ਸੰਜੀਵਕਾਂਤ ਮਿਸ਼ਰਾ ਨੇ ਮਾਮਲੇ ਦੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ।