ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲਾੜ ਤੋਂ ਬਾਅਦ ‘ਇਸਰੋ’ ਹੁਣ ਖੋਲ੍ਹੇਗਾ ਡੂੰਘੇ ਸਮੁੰਦਰਾਂ ਦੇ ਵੀ ਭੇਤ

ਪੁਲਾੜ ਤੋਂ ਬਾਅਦ ‘ਇਸਰੋ’ ਹੁਣ ਖੋਲ੍ਹੇਗਾ ਡੂੰਘੇ ਸਮੁੰਦਰਾਂ ਦੇ ਵੀ ਭੇਤ

ਡੂੰਘੇ ਸਮੁੰਦਰਾਂ ਦੇ ਭੇਤ ਲੱਭਣ ਲਈ ਹੁਣ ਇਸਰੋ (ISRO – ਇੰਡੀਅਨ ਸਪੇਸ ਰਿਸਰਚ ਆਰਗੇਨਾਇਜ਼ੇਸ਼ਨ ਭਾਵ ਭਾਰਤੀ ਪੁਲਾੜ ਖੋਜ ਸੰਗਠਨ) ਵੱਲੋਂ ਇੱਕ ਪਣਡੁੱਬੀ ’ਚ ਮਨੁੱਖ ਨੂੰ ਵੀ ਭੇਜਣ ਜਾ ਰਿਹਾ ਹੈ। ਦਰਅਸਲ, ਇਸਰੋ ਨੂੰ ਆਪਣੇ ਕਰੂ ਮਾੱਡਿਯੂਲ ਦਾ ਡਿਜ਼ਾਇਨ ਵਿਕਸਤ ਕਰਨ ਵਿੱਚ ਕਾਮਯਾਬੀ ਮਿਲ ਗਈ ਹੈ।

 

 

ਇਸਰੋ ਦਾ ਮਾੱਡਿਯੂਲ ਗੋਲ–ਆਕਾਰ ਕੈਪਸੂਲ ਵਰਗਾ ਹੋਵੇਗਾ, ਜੋ ਸਮੁੰਦਰ ਦੀਆਂ ਡੂੰਘਾਈਆਂ ਦੇ ਅਸੀਮਤ ਦਬਾਅ ਨੂੰ ਵੀ ਆਸਾਨੀ ਨਾਲ ਝੱਲ ਸਕੇਗਾ। ਸੂਤਰਾਂ ਮੁਤਾਬਕ ਤਿੰਨ ਮਨੁੱਖਾਂ ਨੂੰ ਲਿਜਾ ਸਕਣ ਦੀ ਸਮਰੱਥਾ ਵਾਲੀ ਗੋਲ਼ ਪਣਡੁੱਬੀ ਦਾ ਡਿਜ਼ਾਇਨ ਇਸਰੋ ਨੇ ਤਿਆਰ ਕਰ ਲਿਆ ਹੈ। ਹੁਣ ਉਸ ਨੂੰ ਪ੍ਰਮਾਣਿਤ ਕਰਨ ਲਈ ਇੱਕ ਕੌਮਾਂਤਰੀ ਏਜੰਸੀ ਨੂੰ ਭੇਜਿਆ ਜਾਵੇਗਾ ਤੇ ਉਸ ਤੋਂ ਬਾਅਦ ਉਸ ਦਾ ਨਿਰਮਾਣ ਕੀਤਾ ਜਾਵੇਗਾ।

 

 

ਟਾਇਟੇਨੀਅਮ ਨਾਲ ਤਿਆਰ ਕੀਤੇ ਜਾਣ ਵਾਲੇ ਕੈਪਸੂਲ ਨੂੰ ਡਿਜ਼ਾਇਨ ਕਰਨ ਵਿੱਚ ਕਾਫ਼ੀ ਗੁੰਝਲਦਾਰ ਤਕਨੀਕ ਵਰਤੀ ਗਈ ਹੈ। ਲਗਭਗ 10,000 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਉੱਤੇ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ। ਇਸ ਸਬੰਧੀ ਇਸਰੋ ਅਤੇ NIOT ਵਿਚਾਲੇ ਇੱਕ ਸਹਿਮਤੀ ਪੱਤਰ ਉੱਤੇ ਪਹਿਲਾਂ ਹਸਤਾਖਰ ਹੋ ਚੁੱਕੇ ਹਨ।

 

 

ਆਮ ਪਣਡੁੱਬੀਆਂ ਜਿੱਥੇ ਸਮੁੰਦਰ ’ਚ ਲਗਭਗ 200 ਮੀਟਰ ਡੂੰਘਾਈ ਤੱਕ ਹੀ ਗੋਤਾ ਲਾ ਸਕਦੀਆਂ ਹਨ; ਉੱਥੇ ਇਸਰੋ ਦੀ ਕੋਸ਼ਿਸ਼ ਆਪਣੀ ਪਣਡੁੱਬੀ ਘੱਟੋ–ਘੱਟ 6,000 ਮੀਟਰ ਦੀ ਡੂੰਘਾਈ ਤੱਕ ਲਿਜਾਣ ਦਾ ਜਤਨ ਰਹੇਗਾ।

 

 

ਇਸ ਰਾਹੀਂ ਭਾਰਤ ਨੂੰ ਡੂੰਘੇ ਸਮੁੰਦਰ ਵਿੱਚ ਜਲਵਾਯੂ ਤਬਦੀਲੀ ਦੇ ਅਸਰਾਂ ਦਾ ਅਧਿਐਨ ਕਰਨ ਵਿੱਚ ਕਾਮਯਾਬੀ ਮਿਲੇਗੀ। ਇਸ ਤੋਂ ਇਲਾਵਾ ਸਮੁੰਦਰ ਦੀ ਹੱਦ ਦੀ ਡੂੰਘਾਈ ਵਿੱਚ ਮੌਜੂਦ ਹਾਈਡ੍ਰੋ–ਕਾਰਬਨ ਤੇ ਖਣਿਜ ਤੱਤਾਂ ਦਾ ਵੀ ਸਰਵੇਖਣ ਕੀਤਾ ਜਾ ਸਕੇਗਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:After Universe now ISRO to open secrets of deep seas also