ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ ਐਂਡ ਕਸ਼ਮੀਰ ਬੈਂਕ ਦੇ ਮੁੱਖ ਦਫ਼ਤਰ ਉਤੇ ਦੁਬਾਰਾ ਛਾਪੇਮਾਰੀ

ਜੰਮੂ ਐਂਡ ਕਸ਼ਮੀਰ ਬੈਂਕ ਦੇ ਮੁੱਖ ਦਫ਼ਤਰ ਉਤੇ ਦੁਬਾਰਾ ਛਾਪੇਮਾਰੀ

ਭ੍ਰਿਸ਼ਟਾਚਾਰ ਰੋਕ ਬਿਊਰੋ (ਏਸੀਬੀ) ਦੇ ਅਧਿਕਾਰੀਆਂ ਨੇ ਐਤਵਾਰ ਨੂੰ ਇਕ ਵਾਰ ਫਿਰ ਜੰਮੂ ਐਂਡ ਕਸ਼ਮੀਰ ਬੈਂਕ ਦੇ ਸ੍ਰੀਨਗਰ ਸਥਿਤ ਮੁੱਖ ਦਫ਼ਤਰ ਉਤੇ ਛਾਪੇਮਾਰੀ ਕੀਤੀ। ਏਸੀਬੀ ਬੈਂਕ ਵਿਚ ਫਰਜ਼ੀ ਨਿਯੁਕਤੀਆਂ ਦੇ ਦੋਸ਼ਾਂ ਦੀ ਜਾਂਚ ਕਰ ਰਹੇ ਹਨ। ਅਧਿਕਾਰੀਆਂ ਨੇ ਇਯ ਗੱਲ ਦੀ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਸੂਬਾ ਸ਼ਾਸਨ ਵੱਲੋਂ ਪਰਵੇਜ ਅਹਿਮਦ ਨੂੰ ਚੇਅਰਮੈਨ ਅਹੁਦੇ ਤੋਂ ਹਟਾਏ ਜਾਣ ਦੇ ਕੁਝ ਹੀ ਦੇਰ ਬਾਅਦ ਬੈਂਕਾਂ ਦੇ ਐਮ ਏ ਰੋਡ ਸਥਿਤ ਮੁੱਖ ਦਫ਼ਤਰ ਉਤੇ ਛਾਪੇਮਾਰੀ ਕੀਤੀ ਗਈ।

 

ਅਧਿਕਾਰੀਆਂ ਨੇ ਕਿਹਾ ਕਿ ਬਿਊਰੋ, ਚੇਅਰਮੈਨ ਵਜੋਂ ਅਹਿਮਦ ਦੇ ਦਫ਼ਤਰ ਦੌਰਾਨ ਸੂਬੇ ਵਿਚ ਪਿਛਲੀ ਪੀਡੀਪੀ–ਭਾਜਪਾ ਸਰਕਾਰ ਦੇ ਸਮੇਂ ਕਥਿਤ ਰਾਜਨੀਤਿਕ ਦਸਤਖਤਾਂ ਉਤੇ ਕੀਤੀਆਂ ਗਈਆਂ ਲਗਭਗ 1200 ਨਿਯੁਕਤੀਆਂ ਦੇ ਰਿਕਾਰਡ ਦੀ ਭਾਲ ਕਰ ਰਿਹਾ ਹੈ।

 

ਉਨ੍ਹਾਂ ਕਿਹਾ ਕਿ ਬਿਊਰੈ ਨੇ ਬੈਂਕ ਵਿਚ ਕੀਤੀ ਗਈਆਂ ਨਜਾਇਜ਼ ਅਤੇ ਫਰਜੀ ਨਿਯੁਕਤੀਆਂ ਉਤੇ ਇਕ ਸ਼ਿਕਾਇਤ ਦੇ ਆਧਾਰ ਉਤੇ ਭ੍ਰਿਸ਼ਟਾਚਾਰ ਰੋਕੂ ਅਧਿਨਿਯਮ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਬਿਊਰੋ ਦੇ ਅਧਿਕਾਰੀਆਂ ਨੇ ਅੱਜ ਸਵੇਰੇ ਪੁਲਿਸ ਕਰਮੀਆਂ ਨਾਲ ਜੰਮੂ ਐਂਡ ਕਸ਼ਮੀਰ ਬੈਂਕ ਦੇ ਮੁੱਖ ਦਫ਼ਤਰ ਵਿਚ ਤਲਾਸ਼ੀ ਲਈ। ਉਨ੍ਹਾਂ ਕਿਹਾ ਕਿ ਅਧਿਕਾਰੀ ਨਿਯੁਕਤੀਆਂ ਨਾਲ ਸਬੰਧਤ ਫਾਇਲਾਂ ਅਤੇ ਦਸਤਾਵੇਜਾਂ ਦੀ ਜਾਂਚ ਕਰ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:again raid on jammu and kashmir bank headoffice