ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਮਤਾ ਬੈਨਰਜੀ ਨੂੰ ਮੁੜ ਝਟਕਾ, ਇਕ ਹੋਰ TMC ਵਿਧਾਇਕ BJP ’ਚ ਸ਼ਾਮਲ

ਲੋਕ ਸਭਾ ਚੋਣਾਂ 2019 ਚ ਆਪਣੇ ਵਿਰੋਧੀਆਂ ਨੂੰ ਨੁਕਸਾਨ ਪਹੁੰਚਾਉਣ ਮਗਰੋਂ ਭਾਜਪਾ ਲਗਾਤਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਝਟਕੇ ਦੇ ਰਹੀ ਹੈ। ਬੁੱਧਵਾਰ ਨੂੰ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਵਿਧਾਇਕ ਮਨਿਰੁਲ ਇਸਲਾਮ ਭਾਜਪਾ ਚ ਸ਼ਾਮਲ ਹੋ ਗਏ।

 

ਜਾਣਕਾਰੀ ਮੁਤਾਬਕ ਭਾਜਪਾ ਦੇ ਕੌਮੀ ਜਰਨਲ ਸਕੱਤਰ ਕੈਲਾਸ਼ ਵਿਜੇਵਰਗੀਆ ਦੀ ਹਾਜ਼ਰੀ ਚ ਟੀਐਸਸੀ ਵਿਧਾਇਕ ਮਨਿਰੁਲ ਇਸਲਾਮ ਸਮੇਤ ਟੀਐਮਸੀ ਆਗੂ ਗਦਾਧਰ ਹਾਜਰਾ, ਮੁਹੰਮਦ ਆਸਿਫ਼ ਇਕਬਾਲ ਅਤੇ ਨਿਮਾਈ ਦਾਸ ਨੇ ਵੀ ਭਾਜਪਾ ਦਾ ਪੱਲਾ ਫੜ ਲਿਆ।

 

ਮੰਗਲਵਾਰ ਨੂੰ ਕੈਲਾਸ਼ ਵਿਜੇਵਰਗੀਆ ਨੇ ਕਿਹਾ ਸੀ ਕਿ ਟੀਐਮਸੀ ਆਗੂਆਂ ਨੂੰ 7 ਗੇੜਾਂ ਚ ਭਾਜਪਾ ਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੰਗਾਲ ਚ ਅੱਤਵਾਦ ਵਾਲੀ ਸਿਆਸਤ ਚੱਲ ਰਹੀ ਹੈ। ਦੀਦੀ ਘਮੰਡ ਕਾਰਨ ਸਥਾਨਕ ਲੋਕਾਂ ਦਾ ਸਾਹ ਘੁੱਟ ਰਿਹਾ ਹੈ। ਇਸ ਲਈ ਵੱਡੀ ਗਿਣਤੀ ਚ ਲੋਕਾਂ ਦਾ ਵਿਸ਼ਵਾਸ ਮੋਦੀ ਜੀ ਤੇ ਹੈ, ਮੋਦੀ ਜੀ ਬੰਗਾਲ ਅੰਦਰ ਸ਼ਾਂਤੀ ਸਥਾਪਤ ਕਰਨਗੇ, ਹਿੰਸਾ ਸਥਾਪਤ ਕਰਨਗੇ ਬਲਕਿ ਬੰਗਾਲ ਦਾ ਵਿਕਾਸ ਕਰਨਗੇ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Again setback For Mamata Banerjee TMC MLA Manirul Islam and Three others join BJP in Delhi