ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਰਖ ਤੇ ਇਸਤਰੀ ਪਾਇਲਟ ਦੇ ਝਗੜੇ ’ਚ ਜਹਾਜ਼ ਨਾਲੇ ਵਿਚ ਡਿੱਗਿਆ

ਪੁਰਖ ਤੇ ਇਸਤਰੀ ਪਾਇਲਟ ਦੇ ਝਗੜੇ ’ਚ ਜਹਾਜ਼ ਨਾਲੇ ਵਿਚ ਡਿੱਗਿਆ

ਜਹਾਜ਼ ਵਿਚ ਪਾਇਲਟ ਅਤੇ ਕੋ–ਪਾਇਲਟ ਵਿਚਕਾਰ ਹੋਇਆ ਝਗੜਾ ਕਈ ਵਾਰ ਹਾਦਸੇ ਦਾ ਵੱਡਾ ਕਾਰਨ ਬਣ ਜਾਂਦਾ ਹੈ। 4 ਸਤੰਬਰ 2017 ਨੂੰ ਅਜਿਹਾ ਕੁਝ ਹੋਇਆ, ਜਦੋਂ ਸੀਨੀਅਰ ਪਾਇਲਟ ਨੇ ਮਹਿਲਾ ਕੋ ਪਾਇਲਟ ਦੇ ਸੁਝਾਅ ਨੂੰ ਨਾ ਮੰਨਿਆ ਅਤੇ ਭਾਰੀ ਮੀਂਹ ਕਾਰਨ ਏਅਰ ਇੰਡੀਆ ਐਕਸਪ੍ਰੈਸ ਦਾ ਜਹਾਜ਼ ਕੋਚੀ ਵਿਚ ਨਾਲੇ ਵਿਚ ਜਾ ਡਿੱਗਿਆ।

 

ਜਹਾਜ਼ 102 ਸਵਾਰੀਆਂ ਨੂੰ ਲੈ ਕੇ ਅਬੁਧਾਬੀ ਤੋਂਕੋਚੀ ਜਾ ਰਿਹਾ ਸੀ। ਇਸ ਹਾਦਸੇ ਵਿਚ ਤਿੰਨ ਯਾਤਰੀ ਜ਼ਖਮੀ ਹੋ ਗਏ ਸਨ। ਜਹਾਜ਼ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨਾਲ ਹਾਦਸਾ ਗ੍ਰਸਿਤ ਹੋ ਗਿਆ ਸੀ। ਇਸ ਘਟਨਾ ਦੇ ਬਾਅਦ ਹੁਣ ਸ਼ਹਿਰੀ ਹਵਾਬਾਜੀ ਅਧਿਕਾਰੀਆਂ ਨੇ ਆਦੇਸ਼ ਜਾਰੀ ਕਰਕੇ ਏਅਰ ਇੰਡੀਆ ਐਕਸਪ੍ਰੈਸ ਦੇ ਜਹਾਜ਼ਾਂ ਵਿਚ ਜ਼ਿਆਦਾ ਉਮਰ ਦੇ ਅੰਤਰ ਵਾਲੇ ਪਾਇਲਟ ਅਤੇ ਕੋ ਪਾਇਲਟ ਨੂੰ ਇਕੱਠੇ ਭੇਜਣ ਤੋਂ ਬੱਚਣ ਦਾ ਨਿਰਦੇਸ਼ ਦਿੱਤਾ ਹੈ।

 

ਡੀਜੀਸੀਏ ਅਧਿਕਾਰੀਆਂ ਨੇ ਰਿਪੋਰਟ ਵਿਚ ਉਸ ਸਮੇਂ ਹਾਦਸੇ ਦੇ ਕਾਰਨ ਸੀਨੀਅਰ ਪਾਇਲਟ ਦੇ ਗਲਤ ਫੈਸਲੇ ਸਮੇਤ ਭਾਰੀ ਮੀਂਹ ਅਤੇ ਘੱਟ ਦ੍ਰਿਸਤਾ ਨੂੰ ਦੱਸਿਆ ਸੀ। ਰਿਪੋਰਟ ਮੁਤਾਬਕ, ਮਹਿਲਾ ਕੋ ਪਾਇਲਟ ਨੇ ਜਹਾਜ਼ ਉਤਾਰਦੇ ਸਮੇਂ ਸੀਨੀਅਰ ਪਾਇਲਟ ਨੂੰ ਕਿਹਾ ਸੀ ਕਿ ਉਹ ਰਣਵੇ ਨਹੀਂ ਦੇਖ ਪਾ ਰਹੀ ਅਤੇ ਜਹਾਜ਼ ਨੂੰ ਕਾਫੀ ਹੌਲੀ ਉਤਾਰੇ। ਪ੍ਰੰਤੂ ਸੀਨੀਅਰ ਪਾਇਲਟ ਨੇ ਉਸਦੀ ਗੱਲ ਨੂੰ ਨਹੀਂ ਸੁਣਿਆ। ਜਹਾਜ਼ ਰਣਵੇ ਉਤੇ ਉਤਰਦੇ ਸਮੇਂ 80 ਮੀਟਰ ਪਹਿਲਾਂ ਟੈਕਸੀ ਵੇ ਅਫ ਵੱਲੋਂ ਮੁੜਕੇ ਖੁੱਲ੍ਹੇ ਨਾਲੇ ਵਿਚ ਜਾ ਡਿੱਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Age gap between pilots led to Air India Express plane ending up in open drain know the reason