ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਰ ਚੋਰੀ ਦੇ ਦੋਸ਼ ’ਚ ਬਜ਼ੁਰਗ ਦਾ ਕੁੱਟ–ਕੁੱਟ ਕੇ ਕਤਲ

ਮੋਰ ਚੋਰੀ ਦੇ ਦੋਸ਼ ’ਚ ਬਜ਼ੁਰਗ ਦਾ ਕੁੱਟ–ਕੁੱਟ ਕੇ ਕਤਲ

ਮੱਧ ਪ੍ਰਦੇਸ਼ ਦੇ ਨੀਚਮ ਜ਼ਿਲ੍ਹਾ ਮੁੱਖ ਦਫ਼ਤਰ ਤੋਂ ਲਗਭਗ 40 ਕਿਲੋਮੀਟਰ ਦੂਰ ਕੁਕੜੇਸ਼ਵਰ ਥਾਣਾ ਖੇਤਰ ਦੇ ਇਕ ਪਿੰਡ ਵਿਚ ਮੋਰ ਚੋਰੀ ਦੇ ਦੋਸ਼ ਵਿਚ ਪਿੰਡ ਵਾਸੀਆਂ ਨੇ 58 ਸਾਲਾ ਵਿਅਕਤੀ ਦਾ ਕਥਿਤ ਤੌਰ ਉਤੇ ਕੁੱਟ–ਕੁੱਟ ਕੇ ਕਤਲ ਕਰ ਦਿੱਤਾ। ਜ਼ਿਲ੍ਹਾ ਪੁਲਿਸ ਸੁਪਰਡੈਂਟ ਰਾਕੇਸ਼ ਕੁਮਾਰ ਸਗਰ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਲਸੂੜੀ ਆਂਤਰੀ ਪਿੰਡ ਵਿਚ ਮੋਰੀ ਚੋਰੀ ਦੇ ਦੋਸ਼ ਵਿਚ ਪਿੰਡ ਵਾਸੀਆਂ ਨੇ ਇਕ ਦਲਿਤ ਵਿਅਕਤੀ ਹੀਰਾ ਲਾਲ ਬਾਂਛੜਾ ਦਾ ਕੁੱਟ–ਕੁੱਟ ਕੇ ਕਤਲ ਕਰ ਦਿੱਤਾ।

 

ਸਗਰ ਨੇ ਦੱਸਿਆ ਕਿ ਚਾਰ ਲੋਕ ਜਦੋਂ ਮੋਰ ਚੋਰੀ ਕਰਕੇ ਭੱਜ ਰਹੇ ਸਨ ਤਾਂ ਪਿੰਡ ਵਾਸੀਆਂ ਨੇ ਇਨ੍ਹਾਂ ਦਾ ਪਿੱਛਾ ਕੀਤਾ ਅਤੇ ਹੀਰਾ ਲਾਲ ਨੂੰ ਫੜ੍ਹ ਲਿਆ ਜਦੋਂ ਕਿ 3 ਲੋਕ ਮੌਕੇ ਉਤੇ ਭੱਜ ਗਏ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਹੀਰਾ ਲਾਲ ਦੀ ਕੁੱਟਮਾਰ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਉਨ੍ਹਾਂ ਦੱਸਿਆ ਕਿ  ਪੁਲਿਸ ਨੇ ਹੀਰਾ ਲਾਲ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ, ਜਿੱਥੇ ਉਸਦੀ ਮੌਤ ਹੋ ਗਈ।  ਸਗਰ ਨੇ ਦੱਸਿਆ ਕਿ ਪਿੰਡ ਵਿਚ ਚੋਰੀ ਦੀ ਵਾਰਦਾਤ ਦੇ ਸ਼ੱਕ ਵਿਚ ਇਹ ਕਤਲ ਹੋਇਆ ਹੈ, ਜਦੋਂ ਕਿ ਮ੍ਰਿਤਕ ਹੀਰਾਲਾਲ ਕੋਲੋਂ ਮਰੇ ਹੋਏ 4 ਮੋਰ ਵੀ ਮਿਲੇ ਹਨ।

 

ਐਸਪੀ ਨੇ ਦੱਸਿਆ ਕਿ ਹੀਰਾਲਾਲ ਦੇ ਕਤਲ ਦੇ ਮਾਮਲੇ ਵਿਚ ਪੁਲਿਸ ਨੇ 10 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਅਤੇ ਉਨ੍ਹਾਂ ਵਿਚ 9 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੋਰ ਚੋਰੀ ਦੇ ਮਾਮਲੇ ਵਿਚ ਮ੍ਰਿਤਕ ਹੀਰਾਲਾਲ ਸਮੇਤ ਚਾਰ ਲੋਕਾਂ ਖਿਲਾਫ ਵਣ ਪ੍ਰਣਾਲੀ ਅਧਿਨਿਯਮ ਤਹਿਤ ਵੀ ਮਾਮਲਾ ਦਰਜ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:aged man beaten and dead by public mob lynching neemuch mp madhya pradesh