ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵੀਂ ਸਰਕਾਰ ਦਾ ਅਹਿਮ ਏਜੰਡਾ, ਅਮਰੀਕੀ ਵਿਦਿਆਰਥੀ ਭਾਰਤ ਆ ਕੇ ਪੜ੍ਹਨ

ਨਵੀਂ ਸਰਕਾਰ ਦਾ ਅਹਿਮ ਏਜੰਡਾ, ਅਮਰੀਕੀ ਵਿਦਿਆਰਥੀ ਭਾਰਤ ਆ ਕੇ ਪੜ੍ਹਨ

ਹੁਣ ਤੱਕ ਉਚੇਰੀ ਸਿੱਖਿਆ ਹਾਸਲ ਕਰਨ ਲਈ ਭਾਰਤੀ ਵਿਦਿਆਰਥੀ ਹੀ ਵਿਦੇਸ਼ ਜਾ ਕੇ ਪੜ੍ਹਦੇ ਰਹੇ ਹਨ। ਨਵੀਂ ਸਰਕਾਰ ਬਣਨ ਤੋਂ ਬਾਅਦ ਭਾਰਤ ’ਚ ਵਿਦੇਸ਼ੀ ਵਿਦਿਆਰਥੀਆਂ ਦੀ ਪੜ੍ਹਾਈ ਨਾਲ ਜੁੜੇ ਅਹਿਮ ਏਜੰਡੇ ਦਾ ਸੰਕੇਤ ਮਿਲਿਆ ਹੈ। ਅਮਰੀਕਾ ’ਚ ਭਾਰਤੀ ਸਫ਼ੀਰ ਹਰਸ਼ਵਰਧਨ ਸ਼੍ਰੰਗਲਾ ਨੇ ਕਿਹਾ ਕਿ ਅਮਰੀਕੀ ਵਿਦਿਆਰਥੀ ਮਿਆਰੀ ਸਿੱਖਿਆ ਲਈ ਭਾਰਤ ਆ ਕੇ ਪੜ੍ਹਨ।

 

 

ਭਾਰਤ ਪਿਛਲੇ ਪੰਜ ਸਾਲਾਂ ਤੋਂ ਸਮੂਹਕ ਆਰਥਿਕ ਸਥਿਰਤਾ ਦੇ ਬਿਹਤਰੀਨ ਦੌਰ ਵਿੱਚ ਹੈ। ਮੈਕਰੋ ਇਕੌਨੋਮੀ ਅਜਿਹੀ ਅਰਥ ਵਿਵਸਥਾ ਹੈ, ਜਿਸ ਵਿੱਚ ਬਾਹਰੀ ਕਾਰਨਾਂ ਦਾ ਪ੍ਰਭਾਵ ਬਹੁਤ ਘੱਟ ਪੈਂਦਾ ਹੈ। ਅਜਿਹੇ ਅਰਥਚਾਰੇ ’ਚ ਪੜ੍ਹਨ ਦਾ ਵਿਦੇਸ਼ੀ ਵਿਦਿਆਰਥੀਆਂ ਨੂੰ ਲਾਭ ਮਿਲੇਗਾ।

 

 

71ਵੇਂ ਸਾਲਾਨਾ ਕਾਨਫ਼ਰੰਸ ਐਂਡ ਐਕਸਪੋ ਆਫ਼ ਐਸੋਸੀਏਸ਼ਨ ਆਫ਼ ਇੰਟਰਨੈਸ਼ਨਲ ਐਜੂਕੇਟਰਜ਼ ਦੌਰਾਨ ਸਫ਼ੀਰ ਨੇ ਕਿਹਾ ਕਿ ਜੇ ਅਮਰੀਕੀ ਵਿਦਿਆਰਥੀਆਂ ਨੂੰ ਭਾਰਤ ਵਿੱਚ ਪੜ੍ਹਾਈ ਲਈ ਵਧੀਆ ਸੰਸਥਾਨ ਚੁਣਨ ਵਿੱਚ ਪਰੇਸ਼ਾਨੀ ਨਹੀਂ ਹੋਵੇਗੀ। ਇੱਥੇ ਮਿਆਰੀ ਸਿੱਖਿਆ ਮਿਲੇਗੀ ਕਿਉਂਕਿ ਸਾਡੇ ਕੋਲ ਠੋਸ ਰੈਂਕਿੰਗ/ਮਾਨਤਾ ਪ੍ਰਣਾਲੀ ਹੈ। ਜੋ ਉਨ੍ਹਾਂ ਨੂੰ ਕਾਲਜ ਚੁਣਨ ਵਿੱਚ ਮਦਦ ਕਰੇਗੀ।

 

 

ਯੂਜੀਸੀ ਦੀ ਵੈੱਬਸਾਈਟ ’ਤੇ ਫ਼ਰਜ਼ੀ ਵਿਦਿਅਕ ਅਦਾਰਿਆਂ ਦੀ ਸੂਚੀ ਉਪਲਬਧ ਹੈ, ਜਿਸ ਕਾਰਨ ਅਮਰੀਕੀ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Agenda of New Govt American Students should come to India for higher studies