ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਨੇਰੇ ’ਚ ਵੀ 3,500 ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰੇਗੀ ਅਗਨੀ–3 ਮਿਸਾਇਲ

ਹਨੇਰੇ ’ਚ ਵੀ 3,500 ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰੇਗੀ ਅਗਨੀ–3 ਮਿਸਾਇਲ

ਪ੍ਰਮਾਣੂ ਸਮਰੱਥਾ ਨਾਲ ਲੈਸ ਜ਼ਮੀਨ ਤੋਂ ਜ਼ਮੀਨ ਤੱਕ ਮਾਰ ਕਰਨ ਵਾਲੀ ਬੈਲਿਸਟਿਕ ਮਿਸਾਇਲ ਅਗਨੀ–3 ਦਾ ਪਹਿਲੀ ਵਾਰ ਰਾਤ ਸਮੇਂ ਪਰੀਖਣ ਕੀਤਾ ਗਿਆ। ਰੱਖਿਆ ਸੂਤਰਾਂ ਮੁਤਾਬਕ ਓੜੀਸ਼ਾ ਦੇ ਸਮੁੰਦਰੀ ਕੰਢੇ ਉੱਤੇ ਏਪੀਜੇ ਅਬਦੁਲ ਕਲਾਮ ਟਾਪੂ ਸਥਿਤ ਇੰਟੈਗ੍ਰੇਟਡ ਟੈਸਟ ਰੇਂਜ ਤੋਂ ਸਨਿੱਚਰਵਾਰ ਦੇਰ ਸ਼ਾਮੀਂ 7:20 ਵਜੇ ਮਿਸਾਇਲ ਦਾ ਪਰੀਖਣ ਕੀਤਾ ਗਿਆ।

 

 

ਫ਼ਿਲਹਾਲ ਮਿਸਾਇਲ ਦਾਗ਼ ਜਾਣ ਦੇ ਪਥ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਪਰੀਖਣ ਦੇ ਨਤੀਜਿਆਂ ਦੀ ਉਡੀਕ ਹੈ।

 

 

ਇਹ ਮਿਸਾਇਲ ਦਰਮਿਆਨੀ ਦੂਰੀ ਤਰ੍ਹਾਂ ਮਾਰ ਕਰ ਸਕਦੀ ਹੈ ਤੇ ਇਸ ਦੀ ਮਾਰੂ ਸਮਰੱਥਾ 3,500 ਕਿਲੋਮੀਟਰ ਤੱਕ ਹੈ।

 

 

ਰੱਖਿਆ ਸੂਤਰਾਂ ਨੇ ਦੱਸਿਆ ਕਿ ਅਗਨੀ–3 ਮਿਸਾਇਲ ਪਹਿਲਾਂ ਹੀ ਫ਼ੌਜ ਵਿੱਚ ਸ਼ਾਮਲ ਕੀਤੀ ਜਾ ਚੁੱਕੀ ਹੈ। ਇਸ ਦੀ ਲੰਬਾਈ 17 ਮੀਟਰ, ਵਿਆਸ 2 ਮੀਟਰ ਤੇ ਵਜ਼ਨ 50 ਟਨ ਹੈ। ਅਗਨੀ –3 ਦਾ ਪਰੀਖਣ ਰਾਤ ਸਮੇਂ ਭਾਰਤੀ ਫ਼ੌਜ ਦੀ ਸਟ੍ਰੈਟਿਜਿਕ ਫ਼ੋਰਸੇਜ਼ ਕਮਾਂਡ ਨੇ ਕੀਤਾ।

 

 

ਇਸ ਪਰੀਖਣ ਵਿੱਚ ਰੱਖਿਆ ਸਹਿਯੋਗ ਤੇ ਵਿਕਾਸ ਸੰਗਠਨ (DRDO) ਨੇ ਲੌਜਿਸਟਿਕ ਪੱਖੋਂ ਪੂਰੀ ਮਦਦ ਕੀਤੀ। ਇਹ ਪਰੀਖਣ ਫ਼ੌਜ ਦੇ ਯੂਜ਼ਰ ਟ੍ਰਾਇਲ ਅਧੀਨ ਕੀਤਾ ਗਿਆ ਸੀ।

 

 

DRDO ਦੇ ਸੂਤਰਾਂ ਮੁਤਾਬਕ ਅਗਨੀ–3 ਮਿਸਾਇਲ ਦਾ ਇਹ ਚੌਥਾ ਯੂਜ਼ਰ ਟ੍ਰਾਇਲ ਸੀ ਤੇ ਇਸ ਦਾ ਮੰਤਵ ਮਿਸਾਇਲ ਦੇ ਪ੍ਰਦਰਸ਼ਨ ਵਿੱਚ ਨਿਰੰਤਰਤਾ ਤੇ ਦੁਹਰਾਅ ਨੂੰ ਜਾਂਚਣਾ ਸੀ। ਇਸ ਕ੍ਰਮ ਵਿੱਚ ਅਗਨੀ–3 ਦਾ ਪਹਿਲੀ ਵਾਰ ਰਾਤ ਸਮੇਂ ਪਰੀਖਣ ਹੋਇਆ ਹੈ।

 

 

ਅਗਨੀ–3 ਮਿਸਾਇਲ ਆਪਣੇ ਨਾਲ 1.5 ਟਨ ਹਥਿਆਰ ਲਿਜਾਣ ਦੇ ਸਮਰੱਥ ਹੈ। ਅਗਨੀ–3 ਮਿਸਾਇਲ ਹਾਈਬ੍ਰਿਡ ਨੇਵੀਗੇਸ਼ਨ, ਗਾਈਡੈਂਸ ਅਤੇ ਕੰਟਰੋਲ ਸਿਸਟਮ ਨਾਲ ਲੈਸ ਹੈ। ਇਸ ਤੋਂ ਇਲਾਵਾ ਇਸ ਉੱਤੇ ਅਤਿ–ਆਧੁਨਿਕ ਕੰਪਿਊਟਰ ਵੀ ਸੈੱਟ ਹਨ।

 

 

ਇਸ ਤੋਂ ਪਹਿਲਾਂ ਭਾਰਤ ਨੇ 2,000 ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰਨ ਵਾਲੀ ਅਗਨੀ–2 ਬੈਲਿਸਟਿਕ ਮਿਸਾਇਲ ਦਾ ਓੜੀਸ਼ਾ ਦੇ ਬਾਲਾਸੋਰ ਤੋਂ ਸਫ਼ਲ ਪਰੀਖਣ ਰਾਤ ਸਮੇਂ ਕੀਤਾ ਸੀ, ਜੋ ਪ੍ਰਮਾਣੂ ਹਥਿਆਰ ਲਿਜਾਣ ਦੇ ਸਮਰੱਥ ਹੈ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Agni-3 Missile will target even at night till 3500 KM