ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੂਜੇ ਮਹਾਂਦੀਪਾਂ ਤੱਕ ਮਾਰ ਕਰਨ ਵਾਲੀ ਅਗਨੀ-5 ਮਿਸਾਇਲ ਛੇਤੀ ਭਾਰਤ ਨੂੰ ਮਿਲੇਗੀ

ਦੂਜੇ ਮਹਾਂਦੀਪਾਂ ਤੱਕ ਮਾਰ ਕਰਨ ਵਾਲੀ ਅਗਨੀ-5 ਮਿਸਾਇਲ ਛੇਤੀ ਭਾਰਤ ਨੂੰ ਮਿਲੇਗੀ

ਭਾਰਤ ਵੱਲੋਂ ਹੁਣ ਬੈਲਿਸਟਿਕ ਮਿਸਾਇਲਾਂ ਦੀ ਲੜੀ ਵਿੱਚ ਇੱਕ ਅਜਿਹੀ ‘ਅਗਨੀ - 5` ਮਿਸਾਇਲ ਨੂੰ ਫ਼ੌਜ ਹਵਾਲੇ ਕੀਤਾ ਜਾ ਰਿਹਾ ਹੈ, ਜਿਹੜੀ ਦੁਨੀਆ ਦੇ ਹੋਰਨਾਂ ਮਹਾਂਦੀਪਾਂ ਤੱਕ ਵੀ ਮਾਰ ਕਰ ਸਕੇਗੀ। ਖ਼ਾਸ ਤੌਰ `ਤੇ ਇਹ ਸਮੁੱਚੇ ਚੀਨ ਦੇ ਖੇਤਰ ਨੂੰ ਆਪਣੇ ਕਲਾਵੇ `ਚ ਲੈ ਸਕੇਗੀ।

ਇਹ ਮਿਸਾਇਲ ਪ੍ਰਣਾਲੀ 5,000 ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰ ਸਕੇਗੀ। ਇਹ ਆਪਣੇ ਨਾਲ ਪ੍ਰਮਾਣੂ ਜੰਗੀ ਸਮੱਗਰੀ ਵੀ ਲਿਜਾ ਸਕੇਗੀ। ਇਸ ਮਿਸਾਇਲ ਦੇ ਹਾਲੇ ਪ੍ਰੀਖਣ ਚੱਲ ਰਹੇ ਹਨ ਤੇ ਉਨ੍ਹਾਂ ਦੀ ਸਫ਼ਲਤਾ ਤੋਂ ਬਾਅਦ ਹੀ ਉਨ੍ਹਾਂ ਨੂੰ ਐੱਸਐੱਫ਼ਸੀ ਹਵਾਲੇ ਕੀਤਾ ਜਾਵੇਗਾ।

ਰੱਖਿਆ ਮਾਹਿਰਾਂ ਨੇ ਕਿਹਾ ਕਿ ਇਸ ਮਿਸਾਇਲ ਨੂੰ ਚੀਨ ਦੇ ਸਾਰੇ ਸ਼ਹਿਰਾਂ ਜਿਵੇਂ ਬੀਜਿਗ, ਸ਼ੰਘਾਈ, ਗੁਆਂਗਜ਼ੂਹ ਤੇ ਹਾਂਗ ਕਾਂਗ ਤੱਕ ਮਾਰ ਕਰਨ ਦੇ ਸਮਰੱਥ ਬਣਾਇਆ ਜਾ ਰਿਹਾ ਹੈ। ਪਿਛਲੇ ਮਹੀਨੇ ਅਗਨੀ - 5 ਦਾ ਸਫ਼ਲ ਪਰੀਖਣ ਓੜੀਸ਼ਾ ਦੇ ਸਮੁੰਦਰੀ ਕੰਢੇ `ਤੇ ਕੀਤਾ ਗਿਆ ਸੀ। ਇਸ ਨੂੰ ਦੇਸ਼ ਨੂੰ ਸਮਰਪਿਤ ਕਰਨ ਤੋਂ ਪਹਿਲਾਂ ਅਗਲੇ ਹਫ਼ਤੇ ਇਸ ਦੇ ਕੁਝ ਹੋਰ ਪਰੀਖਣ ਵੀ ਕੀਤੇ ਜਾਣਗੇ।

ਅਗਨੀ - 5 ਪ੍ਰੋਗਰਾਮ ਨਾਲ ਜੁੜੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਨਵੀਂ ਮਿਸਾਇਲ ਇੱਕ ਰਣਨੀਤਕ ਸੰਪਤੀ ਹੈ ਅਤੇ ਇਸ ਦੀ ਵਰਤੋਂ ਸਿਰਫ਼ ਇਸ ਲਈ ਕੀਤੀ ਜਾਵੇਗੀ ਕਿ ਤਾਂ ਜੋ ਹੋਰ ਦੇਸ਼ਾਂ ਨੂੰ ਕੰਨ ਰਹਿਣ ਤੇ ਕੋਈ ਭਾਰਤ ਨੂੰ ਹਲਕੇ ਵਿੱਚ ਨਾ ਲਵੇ।

ਸੂਤਰਾਂ ਨੇ ਦੱਸਿਆ ਕਿ ਅਗਨੀ - 5 ਦਾ ਪਹਿਲਾ ਬੈਚ ਛੇਤੀ ਹੀ ਐੱਸਐੱਫ਼ਸੀ ਨੂੰ ਸੌਂਪ ਦਿੱਤਾ ਜਾਵੇਗਾ। ਭਾਰਤ ਅਜਿਹੇ ਵੇਲੇ ਇਸ ਮਿਸਾਇਲ ਨੂੰ ਆਪਣੇ ਹਥਿਆਰਾਂ ਵਿੱਚ ਸ਼ਾਮਲ ਕਰ ਰਿਹਾ ਹੈ, ਜਦੋਂ ਭਾਰਤ ਦੇ ਗੁਆਂਢ `ਚ ਕਈ ਤਰ੍ਹਾਂ ਦੇ ਖ਼ਤਰੇ ਮੌਜੂਦ ਹਨ।

ਅਮਰੀਕਾ, ਚੀਨ, ਰੂਸ, ਫ਼ਰਾਂਸ ਤੇ ਉੱਤਰੀ ਕੋਰੀਆ ਜਿਹੇ ਬਹੁਤ ਘੱਟ ਦੇਸ਼ਾਂ ਕੋਲ ਅਜਿਹੀਆਂ ਮਿਸਾਇਲਾਂ ਹਨ, ਜਿਹੜੀਆਂ ਇੱਕ ਤੋਂ ਦੂਜੇ ਮਹਾਂਦੀਪਾਂ ਤੱਕ ਮਾਰ ਕਰ ਸਕਦੀਆਂ ਹਨ।     

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Agni 5 missile shall be inducted soon