ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CAA ਵਿਰੁੱਧ AGP ਆਸਾਮ ਸਰਕਾਰ ਤੋਂ ਹੋਈ ਬਾਹਰ, ਸੁਪਰੀਮ ਕੋਰਟ ਵੀ ਜਾਵੇਗੀ

CAA ਵਿਰੁੱਧ AGP ਆਸਾਮ ਸਰਕਾਰ ਤੋਂ ਹੋਈ ਬਾਹਰ, ਸੁਪਰੀਮ ਕੋਰਟ ਵੀ ਜਾਵੇਗੀ

ਨਾਗਰਿਕਤਾ ਸੋਧ ਕਾਨੂੰਨ (CAA) ਉੱਤੇ ਦੇਸ਼ ਦੇ ਕਈ ਹਿੱਸਿਆਂ ’ਚ ਮਚੇ ਘਮਸਾਨ ਦੌਰਾਨ ਆਸਾਮ ’ਚ ਭਾਜਪਾ ਦੀ ਸਰਵਾਨੰਦ ਸੋਨੋਵਾਲ ਸਰਕਾਰ ਵਿੱਚ ਸਹਿਯੋਗੀ ਪਾਰਟੀ ‘ਅਸਮ ਗਣ ਪ੍ਰੀਸ਼ਦ’ (AGP) ਨੇ ਆਪਣੇ ਮੰਤਰੀਆਂ ਨੂੰ ਅਸਤੀਫ਼ਾ ਦੇਣ ਦੀ ਅਪੀਲ ਕੀਤੀ ਹੈ। ਪਾਰਟੀ ਆਗੂਆਂ ਨੇ ਆਪਣੀ ਲੀਡਰਸ਼ਿਪ ਨੂੰ ਇਸ ਮਾਮਲੇ ’ਤੇ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਹੈ।

 

 

AGP ਆਗੂ ਦੀਪਕ ਦਾਸ ਨੇ ਦੱਸਿਆ ਕਿ ਨਾਗਰਿਕਤਾ ਸੋਧ ਕਾਨੂੰਨ ਵਾਪਸ ਲੈਣ ਲਈ ਪਾਰਟੀ ਸੁਪਰੀਮ ਕੋਰਟ ’ਚ ਸੁਪਰੀਮ ਕੋਰਟ ਜਾਵੇਗੀ।

 

 

ਅਸਮ ਗਣ ਪ੍ਰੀਸ਼ਦ ਦੀ ਗੁਹਾਟੀ ਇਕਾਈ ਨੇ ਅੰਬਾਰੀ ਇਲਾਕੇ ’ਚ ਪਾਰਟੀ ਹੈੱਡਕੁਆਰਟਰਜ਼ ਦੇ ਬਾਹਰ ਪ੍ਰਦਰਸ਼ਨ ਕੀਤਾ ਤੇ ਪਾਰਟੀ ਮੁਖੀ ਅਤੁਲ ਬੋਰਾ ਸਮੇਤ ਤਿੰਨ ਮੰਤਰੀਆਂ ਦੇ ਅਸਤੀਫ਼ੇ ਦੀ ਮੰਗ ਕੀਤੀ। ਅਸਮ ਗਣ ਪ੍ਰੀਸ਼ਦ ਦੇ ਆਗੂ ਤੇ ਆਸਾਮ ਦੇ ਮੰਤਰੀ ਕੇਸ਼ਵ ਮਹੰਤ ਨੇ ਕਿਹਾ ਕਿ ਪਾਰਟੀ ਨੇ ਆਪਣੇ ਪੁਰਾਣੇ ਸਟੈਂਡ ਨੂੰ ਛੱਡਿਆ ਨਹੀਂ ਹੈ ਅਤੇ ਉਹ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰ ਰਹੀ ਹੈ।

 

 

ਵਿਦਿਆਰਥੀ ਯੂਨੀਅਨ ‘ਆਸੂ’ (AASU) ਅਤੇ AJYCP ਨੇ ਵੀ ਕਾਨੂੰਨ ਵਾਪਸ ਲੈਣ ਦੀ ਮੰਗ ਕਰਦਿਆਂ ਸੂਬੇ ’ਚ ਰੈਲੀਆਂ ਕੱਢੀਆਂ। ਖ਼ਬਰ ਏਜੰਸੀ ‘ਭਾਸ਼ਾ’ ਦੀ ਰਿਪੋਰਟ ਮੁਤਾਬਕ ਆਸਾਮ ਦੇ ਗੁਹਾਟੀ ਵਿਖੇ ਦੋ ਹੋਰ ਵਿਅਕਤੀ ਗੋਲੀ ਲੱਗਣ ਕਾਰਨ ਮਾਰੇ ਗਏ ਹਨ। ਇੰਝ ਪੁਲਿਸ ਗੋਲੀਬਾਰੀ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਪੰਜ ਹੋ ਗਈ ਹੈ।

 

 

ਉੱਧਰ ਅਸਮ ਸਾਹਿਤ ਸਭਾ ਨੇ ਵੀ ਕਾਨੂੰਨ ਵਿਰੋਧ ਸੁਪਰੀਮ ਕੋਰਟ ਜਾਣ ਦਾ ਫ਼ੈਸਲਾ ਕੀਤਾ ਹੈ। ਪੁਲਿਸ ਮੁਤਾਬਕ ਸੂਬੇ ਵਿੱਚ ਹੁਣ ਤੱਕ 175 ਵਿਅਕਤੀਆਂ ਨੁੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ 1,406 ਵਿਅਕਤੀਆਂ ਨੂੰ ਅਹਿਤਿਆਤ ਵਜੋਂ ਹਿਰਾਸਤ ’ਚ ਲਿਆ ਗਿਆ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AGP quits Assam Govt against Citizenship Act to file petition in Supreme Court