ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਗਸਤਾ ਵੈਸਟਲੈਂਡ ਘੁਟਾਲਾ: ਕ੍ਰਿਸਟੀਨ ਮਿਸ਼ੇਲ 5 ਦਿਨਾਂ ਦੀ ਸੀਬੀਆਈ ਰਿਮਾਂਡ ’ਤੇ

1 / 3ਅਗਸਤਾ ਵੈਸਟਲੈਂਡ ਘੁਟਾਲਾ: ਕ੍ਰਿਸਟੀਨ ਮਿਸ਼ੇਲ 5 ਦਿਨਾਂ ਦੀ ਸੀਬੀਆਈ ਰਿਮਾਂਡ ’ਤੇ

2 / 3ਅਗਸਤਾ ਵੈਸਟਲੈਂਡ ਘੁਟਾਲਾ: ਕ੍ਰਿਸਟੀਨ ਮਿਸ਼ੇਲ 5 ਦਿਨਾਂ ਦੀ ਸੀਬੀਆਈ ਰਿਮਾਂਡ ’ਤੇ

3 / 3ਅਗਸਤਾ ਵੈਸਟਲੈਂਡ ਘੁਟਾਲਾ: ਕ੍ਰਿਸਟੀਨ ਮਿਸ਼ੇਲ 5 ਦਿਨਾਂ ਦੀ ਸੀਬੀਆਈ ਰਿਮਾਂਡ ’ਤੇ

PreviousNext

ਵੀਵੀਆਈਪੀ ਅਗਸਤਾ ਵੈਸਟਲੈਂਡ ਹੈਲੀਕਾਪਟਰ ਘੁਟਾਲੇ ਦੇ ਕਥਿਤ ਦੋਸ਼ੀ ਵਿਚੋਲੇ ਕ੍ਰਿਸਟੀਨ ਮਿਸ਼ੇਲ ਨੂੰ ਯੂਏਈ ਵਲੋਂ ਭਾਰਤ ਹਵਾਲੇ ਕੀਤੇ ਜਾਣ ਮਗਰੋਂ ਇੱਕ ਦਿਨ ਬਾਅਦ ਬੁੱਧਵਾਰ ਨੂੰ ਸੀਬੀਆਈ ਦੀ ਸਪੈਸ਼ਲ ਕੋਰਟ ਚ ਉਸਨੂੰ ਪੇਸ਼ ਕੀਤਾ ਗਿਆ। ਜਿੱਥੇ ਸਪੈਸ਼ਲ ਸੀਬੀਆਈ ਕੋਰਟ ਨੇ ਮਿਸ਼ੇਲ ਨੂੰ 5 ਦਿਨਾਂ ਦੀ ਸੀਬੀਆਈ ਰਿਮਾਂਡ ਤੇ ਭੇਜ ਦਿੱਤਾ ਹੈ।

 

ਸੀਬੀਆਈ ਨੇ 54 ਸਾਲਾ ਕ੍ਰਿਸਟੀਨ ਮਿਸ਼ੇਲ ਨੂੰ 14 ਦਿਨਾਂ ਦੀ ਰਿਮਾਂਡ ਤੇ ਸੌਂਪਣ ਦੀ ਅਪੀਲ ਕੀਤੀ ਸੀ ਜਦਕਿ 5 ਦਿਨਾਂ ਦੀ ਸੀਬੀਆਈ ਰਿਮਾਂਡ ਹੀ ਮਿਲ ਸਕੀ। ਸੀਬੀਆਈ ਨੇ ਕਿਹਾ ਕਿ ਇਹ 3600 ਕਰੋੜ ਰੁਪਏ ਦਾ ਘੁਟਾਲਾ ਹੈ। ਇਸ ਵਿਚ ਕਈ ਵੱਡੇ ਨਾਂ ਸਾਹਮਣੇ ਆ ਸਕਦੇ ਹਨ। ਇਸ ਲਈ ਇਸ ਮਾਮਲੇ ਨਾਲ ਸਬੰਧਤ ਸਬੂਤ ਇਕੱਠੇ ਕਰਨ ਲਈ ਵਾਧੂ ਸਮਾਂ ਚਾਹੀਦਾ ਹੈ।

 

 

ਯੂਏਈ ਦੀ ਸਿਖਰ ਅਦਾਲਤ ਨੇ ਪਿਛਲੇ ਮਹੀਨੇ ਮਿਸ਼ੇਲ ਦੀ ਹਵਾਲਗੀ ਦੇ ਹੇਠਲੀ ਅਦਾਲਤ ਦੇ ਫੈਸਲੇ ਤੇ ਮੋਹਰ ਲਗਾਈ ਸੀ। ਮਿਸ਼ੇਲ ਇਸ ਘੁਟਾਲੇ ਦੇ ਤਿੰਨ ਵਿਚੋਲਿਆਂ ਚੋਂ ਇੱਕ ਮੰਨਿਆ ਜਾ ਰਿਹਾ ਹੈ। ਸੀਬੀਆਈ ਅਤੇ ਈਡੀ ਦਾ ਦੋਸ਼ ਹੈ ਕਿ ਮਿਸ਼ੇਲ ਤੋਂ ਇਲਾਵਾ ਗੁੜਦੋ ਅਤੇ ਕਾਰਲੋ ਗੇਰੋਸਾ ਦਾ ਵੀ ਰਿਸ਼ਵਤ ਦੀ ਰਕਮ ਸੌਦੇ ਨਾਲ ਜੁੜੇ ਲੋਕਾਂ ਤੱਕ ਪਹੁੰਚਾਉਣ ਵਿਚ ਹੱਥ ਹੈ।

 

 

ਦੱਸਣਯੋਗ ਹੈ ਕਿ ਕਾਂਗਰਸ ਦੀ ਯੂਪੀਏ ਸਰਕਾਰ ਦੌਰਾਨ ਫਰਵਰੀ 2010 ਚ 12 ਵੀਵੀਆਈ ਹੈਲੀਕਾਪਟਰਾਂ ਦੀ ਖਰੀਦ ਫ਼ਰੋਖਤ ਨੂੰ ਲੈ ਕੇ ਅਗਤਸਾ ਨਾਲ ਕਰਾਰ ਹੋਇਆ ਸੀ। ਇਨ੍ਹਾਂ ਹੈਲੀਕਾਪਟਰਾਂ ਵੀ ਵਰਤੋਂ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਹੋਰਨਾਂ ਵੀਵੀਆਈਪੀ ਸਿਆਸਤਦਾਨਾਂ ਦੀਆਂ ਯਾਤਰਾਵਾਂ ਲਈ ਕੀਤੀ ਗਈ ਸੀ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Agusta Westland scam VVIP Chopper accused middleman Christian Michel sent for 5 days CBI remand by Special CBI Court